ਦਸੂਹਾ, 16 ਜੁਲਾਈ (ਕੌਸ਼ਲ)- ਪੰਜਾਬ ਵਿਧਾਨ ਸਭਾ ਹਲਕਾ ਦਸੂਹਾ ਦੇ ਜਨਰਲ ਸਕੱਤਰ ਤਰਲੋਕ ਸਿੰਘ ਸਾਹੀ ਨੇ ਦਸੂਹਾ ਤੋਂ ਸੰਸਾਰਪੁਰ ਰੋਡ ਮੱਕੋਵਾਲ ਤੱਕ ਵੱਖ-ਵੱਖ ਪਿੰਡਾਂ ਵਿਚ ਵਿਸ਼ਾਲ ਜਨ ਸੰਪਰਕ ਮੁਹਿੰਮ ਚਲਾਈ। ਇਸ ਦੌਰਾਨ ਉਨ੍ਹਾਂ ਨੇ ਪਿੰਡ ਛੰਗਿਆਲ ਚੌਂਕ, ਸੰਸਾਰਪੁਰ, ਮੱਕੋਵਾਲ, ਆਦੋਚੱਕ, ਅਬੂਵਾੜਾ, ਸਲੋਹੜਾ, ਜੋਗੀਆਣਾ, ਜਾਗਲ, ਅਗਲੋਰ, ਰਛਪਾਲਮਾ, ਨਾਗਰੇ, ਕਕੋਆ, ਕੋਲੀਆ, ਭਟੋਲੀ, ਮੰਡ, ਪੰਧੇਰ, ਸੱਜਨਾ, ਖੁਣਖੁਣ ਸ਼ਰਕੀ ਅਤੇ ਮੁੰਡੀਆ ਸਮੇਤ ਕਈ ਪਿੰਡਾਂ ਦੀਆਂ ਸੱਥਾਂ ਵਿਚ ਲੋਕਾਂ ਨਾਲ ਬੈਠਕਾਂ ਕੀਤੀਆਂ ਅਤੇ ਦੁਕਾਨਦਾਰਾਂ ਨਾਲ ਡੋਰ-ਟੂ-ਡੋਰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਸੁਣੇ। ਤਰਲੋਕ ਸਿੰਘ ਸਾਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਜਾਣਨਾ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਦੱਸਿਆ ਕਿ ਇਸ ਜਨ ਸੰਪਰਕ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣਾ ਸਮਰਥਨ ਦਿੱਤਾ। ਇਸ ਮੌਕੇ ਸਿਮਰਨਜੀਤ ਸਿੰਘ ਸਾਹੀ (ਵਾਈਸ ਪ੍ਰਧਾਨ, ਯੂਥ ਕਾਂਗਰਸ ਹਲਕਾ ਦਸੂਹਾ), ਜਗਪਾਲ ਸਿੰਘ (ਵਾਈਸ ਪ੍ਰਧਾਨ, ਯੂਥ ਕਾਂਗਰਸ ਬਲਾਕ ਦਸੂਹਾ), ਨਰਿੰਦਰ ਸਿੰਘ ਮੱਕੋਵਾਲ, ਰਣਜੀਤ ਸਿੰਘ ਰਾਣਾ, ਰਿਸ਼ਵ ਰਾਜਪੂਤ (ਜਾਗਲ), ਹਰਪਿੰਦਰ ਸਿੰਘ (ਰਛਪਾਲਮਾ), ਸਰਬਜੀਤ ਸਿੰਘ ਸਾਬਕਾ ਸਰਪੰਚ ਭਟੋਲੀ ਅਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਰਹੇ।