02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਜਦੋਂ ਪਸ਼ੂ ਚੋਰੀ ਕਰਨ ਆਇਆਂ ਨੂੰ ਖਾਲੀ ਹੱਥ ਭੱਜਣਾ ਪਿਆ...

Ad Position 21
No active advertisement
ਅਜੀਤ ਡੈਸਕ 17-07-2026
ਕੋਟਫ਼ਤੂਹੀ, 16 ਜੁਲਾਈ (ਅਵਤਾਰ ਸਿੰਘ ਅਟਵਾਲ)- ਪਿੰਡ ਮੰਨਣਹਾਨਾ ‘ਚ ਬੀਤੀ ਦੇਰ ਰਾਤ ਸੜਕ ਕਿਨਾਰੇ ਇਕ ਘਰ ਦੀ ਹਵੇਲੀ ਵਿਚੋਂ ਪਸ਼ੂ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਅਚਾਨਕ ਪਰਿਵਾਰ ਦੇ ਜਾਗ ਜਾਣ ’ਤੇ ਚੋਰਾਂ ਨੂੰ ਖਾਲੀ ਹੱਥ ਭੱਜਣਾ ਪਿਆ। ਜਾਣਕਾਰੀ ਅਨੁਸਾਰ ਰਣਜੀਤ ਸਿੰਘ, ਉਨ੍ਹਾਂ ਦੇ ਪਿਤਾ ਗੁਰਮੇਲ ਸਿੰਘ, ਪੁੱਤਰ ਗੁਰਿੰਦਰਜੀਤ ਸਿੰਘ, ਭਰਾ ਗੁਰਵਿੰਦਰ ਸਿੰਘ, ਪੰਚ ਗੁਰਜੀਤ ਸਿੰਘ ਢਿੱਲੋਂ ਕੋਟਫ਼ਤੂਹੀ ਆਦਿ ਨੇ ਦੱਸਿਆ ਕਿ ਬੀਤੀ ਰਾਤ ਲਗਭਗ ਤਿੰਨ ਕੁ ਵਜੇ ਦੇ ਕਰੀਬ ਉਨ੍ਹਾਂ ਦੇ ਮੰਨਣਹਾਨਾ ਤੋਂ ਕੋਟਲਾ ਨੂੰ ਜਾਣ ਵਾਲੀ ਸੜਕ ਉੱਪਰ ਪੈਂਦੀ ਘਰ ਦੇ ਅੰਦਰ ਹਵੇਲੀ ਵਿਚ ਲਗਭਗ 11 ਦੇ ਕਰੀਬ ਪਸ਼ੂ ਹਨ ਜਿਨ੍ਹਾਂ ਵਿਚ ਚਾਰ ਸੂਣ ਵਾਲੀਆਂ ਮੱਝਾਂ, ਤਿੰਨ ਗਾਈਆਂ ਤੇ ਹੋਰ 5 ਕੁ ਛੋਟੇ ਪਸ਼ੂ ਹਨ, ਘਰ ਦੀ ਇਕ ਔਰਤ ਨੇ ਅਚਾਨਕ ਆਪਣੇ ਪਸ਼ੂਆਂ ਵਿਚ ਦੇਰ ਰਾਤ ਇਕ ਅਣਜਾਣ ਵਿਅਕਤੀ ਘੁੰਮਦਾ ਵੇਖਿਆ ਤਾ ਉਸ ਨੇ ਆਪਣੇ ਪਰਿਵਾਰ ਦੇ ਜੀਆ ਨੂੰ ਜਗਾਇਆ ਤਾ ਪਸ਼ੂਆਂ ਵਿਚ ਘੁੰਮਦੇ ਵਿਅਕਤੀ ਨੇ ਆਪਣੇ ਆਪ ਨੂੰ ਮੁਸੀਬਤ ਵਿਚ ਵੇਖਦੇ ਹੋਏ ਇਕ ਪੰਜ ਕੁ ਫੁੱਟ ਦੇ ਕਰੀਬ ਦੀ ਲੱਕੜੀ ਦਾ ਟੋਟਾ ਉਨ੍ਹਾਂ ਦੇ ਦਰਵਾਜੇ ਵਿਚ ਮਾਰ ਕੇ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹੋਏ ਨੇ ਤੇਜ਼ੀ ਨਾਲ ਹਵੇਲੀ ਦੀ ਪਿਛਲੀ ਕੰਧ ਟੱਪ ਕੇ ਬਾਹਰ ਆਪਣੇ ਸਾਥੀਆਂ ਦੀ ਖੜ੍ਹੀ ਨਵੀਂ ਬੋਲੈਰੋ ਗੱਡੀ ਵਿਚ ਪਿੰਡ ਵੱਲ ਨੂੰ ਤੇਜ਼ੀ ਨਾਲ ਭੱਜ ਗਏ, ਪਰਿਵਾਰ ਦੇ ਦੋ ਜਣਿਆ ਵੱਲੋਂ ਮੋਟਰਸਾਈਕਲ ਤੇ ਇਨ੍ਹਾਂ ਚੋਰਾਂ ਦਾ ਮੇਹਟੀਆਣਾ ਤੱਕ ਪਿੱਛਾ ਕੀਤਾ ਗਿਆ ਪਰ ਉਹ ਹੱਥ ਨਹੀਂ ਆਏ। ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਅਨੁਸਾਰ ਇਹ ਚੱਟੇ ਰੰਗ ਦੀ ਬੋਲੈਰੋ ਨਵੀ ਗੱਡੀ ਸੀ, ਜਿਸ ਵਿਚ ਪਹਿਲਾ ਤੋਂ ਕੋਈ ਪਸ਼ੂ ਲੱਦਿਆ ਹੋਇਆ ਸੀ, ਜਿਸ ਵਿਚ ਚਾਰ-ਪੰਜ ਦੇ ਕਰੀਬ ਵਿਅਕਤੀ ਬੈਠੇ ਲੱਗਦੇ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਬੈਠਕ, ਪਾਰਟੀ ਨੂੰ ਮਜ਼ਬੂਤ ਕਰਨ ਲਈ ਬਣੀ ਰਣਨੀਤੀ ਅਗਲੀ ਖ਼ਬਰ ਵਿਧਾਇਕ ਐਡਵੋਕੇਟ ਘੁੰਮਣ ਵਲੋਂ ਖੇਡ ਪਾਰਕ ਦਾ ਉਦਘਾਟਨ
Ad Position 24
No active advertisement