09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕਿਸਾਨਾਂ ਦੇ ਖੇਤਾਂ ’ਚੋਂ ਚੋਰੀ ਦਰੱਖ਼ਤ ਵੱਢਣ ਵਾਲਾ ਗਰੋਹ ਪੁਲਿਸ ਵਲੋਂ ਕਾਬੂ ਇਕ ਹਫ਼ਤੇ ’ਚ ਚਾਰ ਪਿੰਡਾਂ ਦੇ ਕਿਸਾਨਾਂ ਦੇ ਹੋਈ ਸੀ ਦਰੱਖਤਾਂ ਦੀ ਚੋਰੀ

Ad Position 21
No active advertisement
ਅਜੀਤ ਡੈਸਕ 18-07-2026
ਨਸਰਾਲਾ, 17 ਜੁਲਾਈ (ਸਤਵੰਤ ਸਿੰਘ ਥਿਆੜਾ)-ਕੁੱਝ ਦਿਨਾਂ ਤੋਂ ਲਗਾਤਾਰ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਦਰਖ਼ਤ ਚੋਰੀ ਕਰਨ ਵਾਲੇ ਗਿਰੋਹ ਨੂੰ ਫੜਨ ਵਿਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਪੁਲਿਸ ਨੇ ਇਨ੍ਹਾਂ 4 ਵਿਅਕਤੀਆਂ ਨੂੰ ਲੱਕੜ ਦੀ ਲੱਦੀ ਗੱਡੀ ਸਮੇਤ ਉਸ ਵੇਲੇ ਫੜਿਆ ਜਦੋਂ ਇਹ ਪਿੰਡ ਤਾਰਾਗੜ੍ਹ ਤੋਂ ਸਫ਼ੈਦੇ ਦੇ ਬੂਟੇ ਚੋਰੀ ਕਰ ਕੇ ਮੰਡੀ ਨੂੰ ਵੇਚਣ ਲਈ ਜਾ ਰਹੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਦਰਖਤਾਂ ਦੀ ਚੋਰੀ ਦੀਆਂ ਹੋ ਰਹੀਆਂ ਵਾਰਦਾਤਾਂ ਦੇ ਕਾਰਨ ਉਨ੍ਹਾਂ ਵਲੋਂ ਰਾਤ ਸਮੇਂ ਪੁਲਿਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ। ਤੜਕਸਾਰ ਜਦੋਂ ਇਕ ਟੈਂਪੂ ਲੱਕੜਾਂ (ਸਫ਼ੈਦਾ) ਦੇ ਲੱਦਿਆ ਦਿਖਾਈ ਦਿੱਤਾ ਤਾਂ ਉਨ੍ਹਾਂ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਆਪਣੀ ਗੱਡੀ ਉਸ ਦੇ ਟੈਂਪੂ ਅੱਗੇ ਲਗਾ ਕੇ ਰੋਕ ਲਈ। ਸ਼ੱਕੀ ਤੌਰ ’ਤੇ ਕੀਤੀ ਪੁੱਛਗਿੱਛ ਦੌਰਾਨ ਟੈਂਪੂ ਚਾਲਕ ਤੇ ਉਸ ਦੇ ਸਾਥੀ ਨੇ ਮੰਨਿਆ ਕਿ ਅਸੀਂ ਪਿੰਡ ਤਾਰਾਗੜ੍ਹ ਤੋਂ ਸਫ਼ੈਦੇ ਦੇ ਦਰਖ਼ਤ ਚੋਰੀ ਵੱਢ ਕੇ ਲਿਆਂਦੇ ਹਨ ਤੇ ਇਸ ਚੋਰੀ ਵਿਚ ਉਨ੍ਹਾਂ ਦੇ ਨਾਲ ਦੋ ਸਾਥੀ ਹੋਰ ਵੀ ਸ਼ਾਮਲ ਹਨ। ਪੁਲਿਸ ਵਲੋਂ ਜਾਂਚ ਦੌਰਾਨ ਚੋਰੀ ਕਰਨ ਵਾਲਿਆਂ ਦੀ ਪਹਿਚਾਣ ਮਨਦੀਪ ਸਿੰਘ ਉਰਫ਼ ਸੋਨੂੰ ਪੁੱਤਰ ਗੁਰਮੀਤ ਰਾਮ, ਜਸਵੀਰ ਬੰਗਾ ਪੁੱਤਰ ਜਗਦੇਵ ਰਾਮ ਦੋਨੋਂ ਵਾਸੀ ਤਾਰਾਗੜ੍ਹ, ਜਸਵੀਰ ਪਾਲ ਪੁੱਤਰ ਚਰਨਜੀਤ, ਰਾਹੁਲ ਭਾਟੀਆ ਪੁੱਤਰ ਸਤਨਾਮ ਸਿੰਘ ਦੋਨੋਂ ਵਾਸੀ ਸ਼ਾਮਚੁਰਾਸੀ ਵਜੋਂ ਹੋਈ ਹੈ, ਜਿਨ੍ਹਾਂ ਦੇ ਕੋਲੋਂ ਟਾਟਾ ਏਸ ਨੰਬਰ ਪੀ. ਬੀ. 06 ਬੀ. ਸੀ. 2635 ਲੱਕੜਾਂ ਦੀ ਲੱਦੀ ਫੜੀ ਗਈ ਹੈ। ਇਸ ਮੌਕੇ ਇਨ੍ਹਾਂ ਵਿਅਕਤੀਆਂ ਨੇ ਮੰਨਿਆਂ ਕਿ ਪਿੰਡ ਨਸਰਾਲਾ ਦੇ ਕਿਸਾਨ ਸੁਖਵਿੰਦਰ ਸਿੰਘ ਸੁੱਖਾ ਵਾਸੀ ਨਸਰਾਲਾ ਦੇ 20 ਸਫ਼ੈਦੇ ਦੇ ਦਰਖ਼ਤ, ਪਿੰਡ ਖਲਵਾਣਾ ਤੋਂ ਕਿਸਾਨ ਰਾਮ ਪਾਲ ਦੇ 22 ਸਫ਼ੈਦੇ ਦੇ ਦਰਖ਼ਤ ਅਤੇ ਪਿੰਡ ਨਿਆੜਾਂ ਤੋਂ ਵੀ ਦਰਖਤਾਂ ਦੀ ਚੋਰੀ ਇਨ੍ਹਾਂ ਵਲੋਂ ਹੀ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਅਗਲੀ ਖ਼ਬਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ, 10 ਬੱਸਾਂ ਦੇ ਚਲਾਨ ਕੱਟੇ
Ad Position 24