ਹਾਜੀਪੁਰ, 18 ਜੁਲਾਈ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਦੀ ਪੰਜਾਬ ਨੈਸ਼ਨਲ ਬੈਂਕ ਵਿਚੋਂ ਇਕ ਔਰਤ ਦੇ 20 ਹਜ਼ਾਰ ਕਢਵਾਉਣ ਉਪਰੰਤ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਅਮਨਜੋਤੀ ਵਾਸੀ ਹਾਜੀਪੁਰ ਨੇ ਦੱਸਿਆ ਕਿ ਉਸ ਦੀ ਮਾਤਾ ਤਰਸੇਮ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਗੋਦਾ ਬੀਤੇ ਦਿਨੀਂ ਪੰਜਾਬ ਨੈਸ਼ਨਲ ਬੈਂਕ ਹਾਜੀਪੁਰ ਵਿਚੋਂ 20 ਹਜ਼ਾਰ ਰੁਪਏ ਕਢਵਾਉਣ ਲਈ ਬੈਂਕ ਆਈ ਸੀ ਤੇ ਉਸ ਨੇ 20 ਹਜ਼ਾਰ ਰੁਪਏ ਕਢਵਾ ਕੇ ਆਪਣੇ ਝੋਲੇ ਵਿਚ ਪਾ ਲਏ ਅਤੇ ਉਹ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਕਿ ਜਦੋਂ ਉਹ ਘਰ ਪੁੱਜੀ ਤਾਂ ਝੋਲੇ ਵਿਚ ਪੈਸੇ ਨਹੀਂ ਸਨ ਅਤੇ ਝੋਲਾ ਕੱਟਿਆ ਹੋਇਆ ਸੀ। ਅਮਨ ਜੋਤੀ ਨੇ ਕਿਹਾ ਕਿ ਉਸ ਦੀ ਮਾਂ ਦੇ ਪੈਸੇ ਚੋਰਾਂ ਨੇ ਬਲੇਡ ਨਾਲ ਝੋਲਾ ਕੱਟ ਕੇ ਚੋਰੀ ਕਰ ਲਏ ਹਨ ਜਿਸ ਸਬੰਧੀ ਉਨ੍ਹਾਂ ਨੇ ਲਿਖਤੀ ਰੂਪ ਵਿਚ ਹਾਜੀਪੁਰ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਹਾਜੀਪੁਰ ਪੁਲਿਸ ਵੱਲੋਂ ਬੈਂਕ ਪੁੱਜ ਕੇ ਵੀਡੀਓ ਫੁਟੇਜ ਕਢਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।