13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਲੋਕ ਮਿਲਣੀਆਂ ਪ੍ਰੋਗਰਾਮਾ ਨੂੰ ਪਿੰਡਾਂ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ - ਪ੍ਰੋਫੈਸਰ ਮੁਲਤਾਨੀ

Ad Position 21
No active advertisement
ਅਜੀਤ ਡੈਸਕ 19-07-2026
ਭੰਗਾਲਾ, 18 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਵੱਖ-ਵੱਖ ਪਿੰਡਾਂ ਵਿਚ ਜਾ ਕੇ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਦਾ ਹਰ ਪਾਸੇ ਤੋਂ ਵੱਡਾ ਅਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਇਸ ਗੱਲ ਦਾ ਸਬੂਤ ਬਣ ਰਹੀ ਹੈ ਲੋਕ ਅੱਜ ਵੀ ਸਾਡੇ ਨਾਲ ਡਟ ਕੇ ਖੜੇ ਹਨ। ਇਹ ਪ੍ਰਗਟਾਵਾ ਪਿੰਡਾਂ ਚੱਕ ਕਲਾਂ, ਪੰਡੋਰੀ ਭਗਤ, ਕੁਲੀਆਂ ਅਤੇ ਮਾਨਸਰ ਅੰਦਰ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਹਲਕੇ ਅੰਦਰ ਕਿਸੇ ਵੀ ਤਰ੍ਹਾਂ ਦਾ ਬੇਇਨਸਾਫ਼ੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਨੇ ਕਿਹਾ ਕਿ 10 ਸਾਲਾਂ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਮੁਕੇਰੀਆਂ ਹਲਕੇ ਤੋਂ ‘ਆਪ’ ਪ੍ਰੋਫੈਸਰ ਜੀ.ਐੱਸ. ਮੁਲਤਾਨੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਦਿੱਤੀ ਜਾਵੇ। ਪ੍ਰੋ. ਮੁਲਤਾਨੀ ਨੇ ਕਿਹਾ ਉਨ੍ਹਾਂ ‘ਆਪ’ ਲਈ ਹਲਕੇ ਅੰਦਰ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਕੋਈ ਵੀ ਵਿਅਕਤੀ ਉਨ੍ਹਾਂ ਦੇ ਕੰਮ ਦੌਰਾਨ ਕਿਸੇ ਤਰ੍ਹਾਂ ਦੀ ਉਂਗਲੀ ਨਹੀਂ ਉਠਾ ਸਕਦਾ। ਉਨ੍ਹਾਂ ਕਿਹਾ ਸਾਡੀ ਟੀਮ ਵਲੋਂ ਕਦੇ ਵੀ ਕਿਸੇ ਨੂੰ ਪ੍ਰੇਸ਼ਾਨ ਨਹੀਂ ਕੀਤਾ ਗਿਆ। ਉਨ੍ਹਾਂ ਮੁਕੇਰੀਆਂ ਹਲਕੇ ਅੰਦਰ ਪੂਰੀ ਸਾਫ਼ ਸੁਥਰੀ ਰਾਜਨੀਤੀ ਦੀ ਮਿਸਾਲ ਕਾਇਮ ਕੀਤੀ ਗਈ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਣ ਲਈ ਅਸੀਂ ਬਹੁਤ ਮਿਹਨਤ ਕੀਤੀ ਅਤੇ ਵੱਡੀ ਪੱਧਰ ’ਤੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਹੈ। ਉਨ੍ਹਾਂ ਅੱਜ ਵੀ ਅਸੀਂ ਪਾਰਟੀ ਦੇ ਨਾਲ ਖੜੇ ਹਾਂ ਅਤੇ ਵੱਡੀ ਪੱਧਰ ’ਤੇ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੇ ਹਨ। ਉਨ੍ਹਾਂ ਕਿਹਾ ਲੋਕ ਮਿਹਨਤ, ਇਮਾਨਦਾਰੀ ਤੇ ਬਿਨਾਂ ਭੇਦਭਾਵ ਦੀ ਰਾਜਨੀਤੀ ਦੇ ਨਾਲ ਖੜੇ ਹਨ ਅਤੇ ਉਹ ‘ਆਪ’ ਨੂੰ ਪਸੰਦ ਕਰਦੇ ਹਨ। ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਮਾਰਕੀਟ ਕਮੇਟੀ, ਸੁਰਿੰਦਰ ਠਾਕੁਰ ਪ੍ਰਧਾਨ ਜਨਰਲ ਕੈਟਾਗਰੀ, ਮਾਸਟਰ ਸੇਵਾ ਸਿੰਘ ਬਲਾਕ ਪ੍ਰਧਾਨ, ਮਲਕੀਤ ਸਿੰਘ ਗੜ੍ਹੀ ਬਲਾਕ ਪ੍ਰਧਾਨ, ਕੈਪਟਨ ਉਦੇ ਬਲਾਕ ਪ੍ਰਧਾਨ, ਲਾਲੀ ਮਾਨਸਰ ਬੂਥ ਇੰਚਾਰਜ, ਬਖਸ਼ੀਸ਼ ਸਿੰਘ ਬਲਾਕ ਸੰਮਤੀ ਮੈਂਬਰ, ਅਮਿਤ ਕੁਮਾਰ ਬਲਾਕ ਪ੍ਰਧਾਨ, ਰਣਜੀਤ ਸਿੰਘ ਮੁਲਤਾਨੀ, ਹਰਮਿੰਦਰ ਚਿੱਬ ਸੋਸ਼ਲ ਮੀਡੀਆ ਪ੍ਰਧਾਨ ਤੇ ਹੋਰ ‘ਆਪ’ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ 22 ਨੂੰ ਅਗਲੀ ਖ਼ਬਰ ਬੈਂਕ ’ਚੋਂ ਪੈਸੇ ਕਢਵਾ ਕੇ ਘਰ ਜਾ ਰਹੀ ਔਰਤ ਦੇ 20 ਹਜ਼ਾਰ ਰੁਪਏ ਚੋਰੀ
Ad Position 24