ਗੜ੍ਹਦੀਵਾਲਾ, 24 ਜੁਲਾਈ (ਚੱਗਰ)- ਸਮੂਹ ਅਗਰਵਾਲ ਭਾਈਚਾਰੇ ਦੀ ਮੀਟਿੰਗ ਦੇਵੀ ਮੰਦਰ ਗੜ੍ਹਦੀਵਾਲਾ ਵਿਖੇ ਹੋਈ ਜਿਸ ਦੌਰਾਨ ਸਰਬਸੰਮਤੀ ਨਾਲ ਰਿਸ਼ੂ ਗੁਪਤਾ ਗੜ੍ਹਦੀਵਾਲਾ ਨੂੰ ਅਗਰਵਾਲ ਸਭਾ ਗੜ੍ਹਦੀਵਾਲਾ ਦਾ ਪ੍ਰਧਾਨ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਰਿਸ਼ੂ ਗੁਪਤਾ ਨੇ ਸਮੂਹ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਸਮਾਜ ਦੇ ਕੁਲਪਿਤਾ ਮਹਾਰਾਜਾ ਅਗਰਸੇਨ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਹੋਏ ਸਮਾਜ ਦੀ ਭਲਾਈ ਲਈ ਧਾਰਮਿਕ ਅਤੇ ਸਮਾਜਿਕ ਕਾਰਜ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਗੇ। ਇਸ ਮੌਕੇ ਅਗਰਵਾਲ ਭਲਾਈ ਬੋਰਡ ਹਲਕਾ ਉੜਮੁੜ ਦੇ ਚੇਅਰਮੈਨ ਮਨੀਸ਼ ਗੁਪਤਾ, ਐਕਸਾਈਜ਼ ਐਂਡ ਟੈਕਸੇਸ਼ਨ ਹਲਕਾ ਉੜਮੁੜ ਦੇ ਮੈਂਬਰ ਵਿਵੇਕ ਗੁਪਤਾ, ਸਾਬਕਾ ਐੱਮ.ਸੀ. ਰਾਜੂ ਗੁਪਤਾ, ਰਾਜਨ ਗੁਪਤਾ, ਸੀਨੀਅਰ ਆਗੂ ਪਵਨ ਗੁਪਤਾ, ਵਰਿੰਦਰ ਗੋਇਲ, ਰਿੱਕੀ ਗੁਪਤਾ, ਲੱਭੀ ਗੁਪਤਾ, ਸੁਰੇਸ਼ ਗੁਪਤਾ, ਕਾਲਾ ਗੁਪਤਾ, ਪ੍ਰਾਣ ਨਾਥ ਗੁਪਤਾ, ਅਰੁਣ ਗੁਪਤਾ, ਅਰਵਿੰਦ ਗੁਪਤਾ (ਬਿੰਦੀ), ਵਿਨੀਤ ਗੁਪਤਾ, ਮੋਹਿਤ ਮਿੱਤਲ, ਰਾਜੀਵ ਗੁਪਤਾ, ਤਰਲੋਕ ਗੁਪਤਾ, ਕਰਨ ਗੁਪਤਾ, ਸੁਰੇਸ਼ ਨੰਦਨ ਗੁਪਤਾ, ਸਨੀ ਗੁਪਤਾ, ਆਦੇਸ਼ ਗੁਪਤਾ, ਰਘੂ ਗੁਪਤਾ, ਦਿਵਾਂਸ਼ੂ ਗੁਪਤਾ, ਮੋਹਿਤ ਗੁਪਤਾ, ਰਮਣ ਗੁਪਤਾ, ਵਿਵੇਕ ਗੁਪਤਾ (ਕਾਲੂ), ਹਿਤੇਸ਼ ਗੁਪਤਾ, ਮਨੀਸ਼, ਪਾਰਥ ਗੁਪਤਾ, ਡਿੰਪਲ ਗੁਪਤਾ, ਸਿੰਪੀ ਗੁਪਤਾ, ਨਿਤਿਸ਼ ਗੁਪਤਾ ਸਮੇਤ ਅਗਰਵਾਲ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।