06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਸਰਕਲ ਦਫ਼ਤਰ ਅੱਗੇ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 25-07-2026
ਹੁਸ਼ਿਆਰਪੁਰ, 24 ਜੁਲਾਈ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੇ ਅੱਜ ਚੌਥੇ ਦਿਨ ਸਮੂਹ ਮੁਲਾਜ਼ਮਾਂ ਨੇ ਸਰਕਲ ਦਫ਼ਤਰ ਅੱਗੇ ਰੋਸ ਰੈਲੀ ਕੀਤੀ। ਰੈਲੀ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਟੀ.ਐਸ.ਯੂ. ਦੇ ਸਰਕਲ ਪ੍ਰਧਾਨ ਇੰਜ. ਨਛੱਤਰ ਸਿੰਘ, ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ ਗਰੁੱਪ) ਦੇ ਸਰਕਲ ਪ੍ਰਧਾਨ ਇੰਜ. ਤਰਲੋਚਨ ਸਿੰਘ ਤੇ ਏਟਕ ਦੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਰੈਲੀ ਵਿੱਚ ਟੀ.ਐਸ.ਯੂ. ਦੇ ਸੂਬਾ ਜਨਰਲ ਸਕੱਤਰ ਇੰਜ. ਨਿਰਮਲ ਸਿੰਘ ਨੇ ਵੀ ਸ਼ਿਰਕਤ ਕੀਤੀ। ਮੁਲਾਜ਼ਮਾਂ ਨੇ ਹੜਤਾਲ ਨੂੰ ਅਗਲੇ ਦੋ ਦਿਨ ਲਈ ਹੋਰ ਵਧਾਉਣ ਦਾ ਐਲਾਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਵੋਟਾਂ ਬਟੋਰਨ ਲਈ ਵੰਡੀਆਂ ਜਾ ਰਹੀਆਂ ਮੁਫ਼ਤ ਬਿਜਲੀ ਸਹੂਲਤਾਂ ਕਾਰਨ ਪਾਵਰਕਾਮ ਕਰਜ਼ਾਈ ਹੁੰਦਾ ਜਾ ਰਿਹਾ ਹੈ। ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਡੀ. ਏ. ਤੇ ਬਣਦੇ ਸਕੇਲ ਦੇਣ ਦੀ ਥਾਂ ਅਖੌਤੀ ਭਲਾਈ ਸਕੀਮਾਂ ਦੇ ਨਾਮ ’ਤੇ ਕਰਜੇ ਲੈ ਕੇ ਪੈਸਾ ਰੋੜ੍ਹ ਰਹੀ ਹੈ। ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਦੀਆਂ ਮੰਨੀਆਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਗੀਆਂ ਤਾਂ ਸਮੂਹਿਕ ਛੁੱਟੀ ਅਣਮਿੱਥੇ ਸਮੇਂ ਲਈ ਵਧਾ ਦਿੱਤੀ ਜਾਵੇਗੀ। ਉਨ੍ਹਾਂ ਨੇ ਹੜਤਾਲ ’ਤੇ ਨਾ ਜਾ ਕੇ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਲਈ ਛੁੱਟੀ ਭਰ ਕੇ ਆਪਣੇ ਸਾਥੀ ਮੁਲਾਜ਼ਮਾਂ ਦਾ ਸਾਥ ਦੇਣ। ਇਸ ਮੌਕੇ ਅਜੀਤ ਪਾਲ ਸਿੰਘ, ਸੁਨੀਲ ਕੁਮਾਰ, ਪ੍ਰਕਾਸ਼ ਸਿੰਘ ਹਰਿਆਣਾ, ਹਰਕਮਲ ਰਾਹੀ ਜਨੌੜੀ, ਅਵਤਾਰ ਸਿੰਘ ਭੋਗਪੁਰ, ਜਗਦੀਸ਼ ਸਿੰਘ ਗੁੰਨੋਪੁਰ, ਜਗਜੀਤ ਸਿੰਘ ਮੁਕੇਰੀਆਂ, ਇੰਦਰਜੀਤ ਸਿੰਘ ਤਲਵਾੜਾ, ਮਨਮੋਹਨ ਸਿੰਘ, ਰਾਮ ਲੁਭਾਇਆ ਹਾਜੀਪੁਰ, ਵਿਨੋਦ ਕੁਮਾਰ, ਦਾਤਾਰਪੁਰ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁੱਝਾਪੀਰ ਕੋਲ ਨਿਕਾਸੀ ਨਾਲੇ ਵਿਚ ਡੁੱਬਣ ਕਾਰਨ ਗੁੱਜਰ ਭਾਈਚਾਰੇ ਦੀਆਂ 34 ਕੀਮਤੀ ਮੱਝਾਂ ਦੀ ਮੌਤ ਅਗਲੀ ਖ਼ਬਰ ਗੜ੍ਹਦੀਵਾਲਾ ਵਿਖੇ ਇੰਡੀਅਨ ਓਵਰਸੀਜ਼ ਬੈਂਕ ਵਲੋਂ ਨਵੀਂ ਸ਼ਾਖਾ ਦਾ ਉਦਘਾਟਨ
Ad Position 24
No active advertisement