ਹੁਸ਼ਿਆਰਪੁਰ, 26 ਜੁਲਾਈ (ਨਰਿੰਦਰ ਸਿੰਘ ਬੱਡਲਾ)-ਬਾਬਾ ਵਿਨੋਦ ਸਿੰਘ ਸੰਘਾ ਜੋ ਬੀਤੀ ਦਿਨੀਂ ਗੁਰੂ ਚਰਨਾਂ ’ਚ ਜਾ ਨਿਵਾਜੇ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਨਰਾਇਣ ਪੁਰੀ ਪਿੰਡ ਖੇੜਾ ਵਿਖੇ ਪਾਏ ਗਏ, ਉਪਰੰਤ ਭਾਈ ਰਾਮ ਸਿੰਘ ਸਾਬਕਾ ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਸੰਗਤਾਂ ਨੂੰ ਵੈਰਾਗਮਈ ਕੀਰਤਨ ਸਰਬਣ ਕਰਵਾਇਆ ਗਿਆ। ਇਸ ਮੌਕੇ ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ , ਸੰਤ ਜਸਪਾਲ ਸਿੰਘ ਨੈਕੀ ਵਾਲੇ, ਬਾਬਾ ਸਰਬਜੀਤ ਸਿੰਘ ਠੱਕਰਵਾਲ, ਸੰਤ ਵਿਕਰਮਜੀਤ ਸਿੰਘ ਬਿਸ਼ਨਪੁਰਾ ਨੰਗਲ ਖ਼ੁਰਦ, ਸੰਤ ਮੇਜਰ ਦਾਸ ਹੱਲੂਵਾਲ, ਸੰਤ ਬਾਬਾ ਬਲਵੀਰ ਸਿੰਘ ਲੰਗੇਰੀ, ਬਾਬਾ ਪ੍ਰਗਟ ਸਿੰਘ ਸੰਪਰਦਾ ਭੂਰੀ ਵਾਲੇ, ਬੀਬੀ ਦਵਿੰਦਰ ਕੌਰ ਬਾਹੋਵਾਲ, ਬਾਬਾ ਸੁਖਦੇਵ ਸਿੰਘ ਫਗਵਾੜਾ ਪਠਲਾਵੇ ਵਾਲੇ, ਜਗਦੀਸ਼ ਸਿੰਘ, ਭਾਈ ਰਣਜੋਧ ਸਿੰਘ ਨਡਾਲੋਂ, ਜਗਦੀਸ਼ ਸਿੰਘ ਸੇਵਾਦਾਰ ਹਰਖੋਵਾਲ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਸੰਤ ਮਹਾਂਵੀਰ ਸਿੰਘ ਤਾਜੇਵਾਲ ਵਲੋਂ ਨਿਭਾਈ ਗਈ। ਸਮਾਗਮ ਦੇ ਅੰਤ ’ਚ ਜਥੇ. ਇਕਬਾਲ ਸਿੰਘ ਖੇੜਾ ਵਲੋਂ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਦਿਲਬਾਗ ਸਿੰਘ, ਹਜੂਰਾ ਸਿੰਘ, ਸੁਖਵਿੰਦਰ ਸਿੰਘ ਸਰਪੰਚ ਸਰਹਾਲਾ ਖ਼ੁਰਦ, ਲਖਵੀਰ ਸਿੰਘ ਡਾਨਸੀਵਾਲ, ਗੁਰਮੀਤ ਸਿੰਘ ਦੌਲਤਪੁਰ, ਤਰਲੋਚਨ ਸਿੰਘ ਸਕਰੂਲੀ, ਪਰਮਿੰਦਰ ਸਿੰਘ ਪ੍ਰਧਾਨ, ਹਰਮੀਤ ਸਿੰਘ, ਰਵਿੰਦਰ ਸਿੰਘ, ਵਿਜੇ ਬੰਬੇਲੀ ਮੈਂਬਰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ, ਹਰਦੀਪ ਸਿੰਘ ਸੈਣੀ ਟੈਕਨੀਕਲ ਐਡਵਾਈਜ਼ਰ ਪੀ.ਐਫ.ਏ., ਸੰਜੀਵ ਕੁਮਾਰ ਪੰਚ ਨੰਗਲ, ਤਰਲੋਚਨ ਸਿੰਘ ਸੰਧੂ, ਮਾ. ਹਰਭਜਨ ਸਿੰਘ ਅਜਨੋਹਾ, ਗੁਰਦੇਵ ਸਿੰਘ, ਗੁਰਜਿੰਦਰ ਸਿੰਘ, ਸਰਵਿੰਦਰ ਸਿੰਘ ਠੀਂਡਾ, ਪਰਮਜੀਤ ਸਿੰਘ ਰੱਕੜ, ਅਮਰਜੀਤ ਸਿੰਘ ਜਾਗਣੀਵਾਲ, ਪ੍ਰਿੰ. ਮਨਦੀਪ ਕੌਰ ਅਕਾਲ ਅਕੈਡਮੀ ਖੇੜਾ, ਕੋਚ ਬੰਧਨਾ ਸਿੰਘ, ਨਰੇਸ਼ ਬੇਦੀ ਮੁੱਖ ਕੋਚ ਪੰਜਾਬ ਪੁਲਿਸ, ਮਾ.ਸਰਬਜੀਤ ਸਿੰਘ ਮੰਝ, ਅਵਤਾਰ ਸਿੰਘ ਈਸਪੁਰ, ਨੰਬਰਦਾਰ ਜਸਵੰਤ ਸਿੰਘ, ਸੁਖਦੇਵ ਸਿੰਘ ਬੰਬੇਲੀ, ਸੋਹਣ ਸਿੰਘ ਦਾਦੂਵਾਲ, ਗੁਰਦੇਵ ਸਿੰਘ ਗੋਂਦਪੁਰ, ਇੰਦਰਜੀਤ ਸਿੰਘ ਗੋਂਦਪੁਰ, ਹਰਵਿੰਦਰ ਸਿੰਘ, ਪਰਸ਼ੋਤਮ ਸਿੰਘ ਟੂਟੋਮਜਾਰਾ, ਸੁਖਦੇਵ ਸਿੰਘ ਖੜੋਦੀ, ਮਾਨ ਸਿੰਘ ਬੈਂਸ, ਬਲਜਿੰਦਰ ਸਿੰਘ ਬੈਂਸ, ਸੁਲੱਖਣ ਸਿੰਘ ਬੈਂਸ, ਕੁਲਵੰਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਰਣਜੀਤ ਸਿੰਘ, ਮੱਖਣ ਸਿੰਘ ਬੈਂਸ, ਹਰਜੀਤ ਸਿੰਘ, ਰੌਸ਼ਨ ਸਿੰਘ, ਹੈੱਡ ਗ੍ਰੰਥੀ ਰਣਜੀਤ ਸਿੰਘ ਦਾਦੂਵਾਲ, ਜਸਵਿੰਦਰ ਸਿੰਘ ਪਟਵਾਰੀ, ਇੰਦਰਜੀਤ ਸਿੰਘ ਬੈਂਸ, ਹਰਜਿੰਦਰ ਸਿੰਘ, ਮਨਦੀਪ ਸੰਘਾ, ਸੰਦੀਪ ਸੰਘਾ, ਸਿਕੰਦਰ ਖੇੜਾ, ਪੰਚ ਜਤਿੰਦਰ ਕੁਮਾਰ, ਪੰਚ ਜਸਵੀਰ ਸਿੰਘ, ਪੰਚ ਮਲਕੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਬਾਬਾ ਵਿਨੋਦ ਸਿੰਘ ਸੰਘਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ
ਅਜੀਤ ਡੈਸਕ
27-07-2026