07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

-ਮਾਮਲਾ ਪਿੰਡ ਕਾਲੂ ਵਾਹਰ ਤੋਂ ਮਿਲੇ ਨੌਜਵਾਨ ਦੀ ਲਾਸ਼ ਦਾ- ਗੈਰ-ਇਰਾਦਤਨ ਹੱਤਿਆ ਦੇ ਦੋਸ਼ ’ਚ 2 ਨਾਮਜ਼ਦ, 1 ਕਾਬੂ

Ad Position 21
No active advertisement
ਅਜੀਤ ਡੈਸਕ 28-07-2026

ਹੁਸ਼ਿਆਰਪੁਰ, 27 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਲਗਭਗ ਚਾਰ ਦਿਨ ਪਹਿਲਾਂ ਪਿੰਡ ਕਾਲੂ ਵਾਹਰ ਤੋਂ ਮਿਲੇ ਨੌਜਵਾਨ ਦੀ ਲਾਸ਼ ਵਾਲੇ ਮਾਮਲੇ ’ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਬੁੱਲ੍ਹੋਵਾਲ ਪੁਲਿਸ ਨੇ ਗੈਰ ਇਰਾਦਤਨ ਹੱਤਿਆ ਦੇ ਦੋਸ਼ ’ਚ ਮਾਮਲਾ ਦਰਜ ਕਰਕੇ 2 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ 1 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਬੂਬਾ ਦੇ ਵਾਸੀ ਬਲਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਸਾਲਾ ਲਵਪ੍ਰੀਤ ਸਿੰਘ 21 ਜੁਲਾਈ ਨੂੰ ਸ਼ਾਮ ਕਰੀਬ 6.30 ਵਜੇ ਕੁੱਝ ਸਮਾਨ ਲੈਣ ਲਈ ਘਰੋਂ ਨਿਕਲਿਆ ਸੀ। ਉਸਨੇ ਦੱਸਿਆ ਕਿ ਜਦੋਂ ਉਹ ਵਾਪਸ ਘਰ ਨਹੀਂ ਆਇਆ ਤਾਂ ਲੱਭਣ ’ਤੇ 23 ਜੁਲਾਈ ਨੂੰ ਲਵਪ੍ਰੀਤ ਦੀ ਲਾਸ਼ ਪਿੰਡ ਕਾਲੂ ਵਾਹਰ ਤੋਂ ਮਿਲੀ ਸੀ। ਉਸਨੇ ਦੱਸਿਆ ਕਿ ਉਸ ਸਮੇਂ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਆਪਣੇ ਬਿਆਨਾਂ ’ਦੇ ਆਧਾਰ ’ਤੇ 174 ਦੀ ਜ਼ਰੂਰੀ ਕਾਰਵਾਈ ਕੀਤੀ ਗਈ ਸੀ। ਉਸਨੇ ਦੱਸਿਆ ਕਿ ਹੁਣ ਸਾਨੂੰ ਪਤਾ ਲੱਗਿਆ ਹੈ ਕਿ ਉਸਦੇ ਪਿੰਡ ਦੇ ਵਾਸੀ ਸਾਹਿਲ ਨੇ ਇਸ ਪਿੰਡ ਦੇ ਵਾਸੀ ਅਜੈ ਨਾਲ ਪਾਬੰਦੀ ਸ਼ੁਦਾ ਟੀਕਾ ਲਿਆ ਕੇ ਉਸਦੇ ਸਾਲੇ ਲਵਪ੍ਰੀਤ ਮਸੀਹ ਨੂੰ ਲਗਾ ਦਿੱਤਾ, ਜਿਸਦੇ ਚੱਲਦਿਆਂ ਉਸਦੇ ਸਾਲੇ ਦੀ ਮੌਤ ਹੋ ਗਈ। ਪੁਲਿਸ ਨੇ ਦੋਨੋਂ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ਼ ਕਰਕੇ ਇਕ ਕਥਿਤ ਦੋਸ਼ੀ ਸਾਹਿਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਕ੍ਰਿਸ਼ਨਾ ਨਗਰ ’ਚ ਵੱਡਾ ਹਾਦਸਾ ਹੋਣੋ ਟਲ਼ਿਆ, ਨਵੀਂ ਬਣੀ ਸੜਕ ਕਈ ਫੁੱਟ ਹੇਠਾਂ ਧਸੀ
Ad Position 24
No active advertisement