02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਕੁਆਂਟਮ ਪੇਪਰ ਮਿੱਲ ਖ਼ਿਲਾਫ਼ ਪਿੰਡ ਨਰਿਆਲਾ ਵਾਸੀਆਂ ਨੇ ਜੰਮ ਕੇ ਕੱਢੀ ਭੜਾਸ

Ad Position 21
No active advertisement
ਅਜੀਤ ਡੈਸਕ 31-07-2026
ਸੈਲਾ ਖੁਰਦ, 30 ਜੁਲਾਈ (ਹਰਵਿੰਦਰ ਸਿੰਘ ਬੰਗਾ)- ਮਨੁੱਖੀ ਅਧਿਕਾਰੀ ਸੰਘਰਸ਼ ਕਮੇਟੀ ਇਲਾਕਾ ਸੈਲਾ ਖ਼ੁਰਦ ਵਲੋਂ ਪਿੰਡ ਨਰਿਆਲਾ ਦੇ ਵਾਸੀਆਂ ਨਾਲ ਇਕ ਮੀਟਿੰਗ ਕੀਤੀ ਜਿਸ ਵਿਚ ਪੰਚਾਇਤ ਸਮੇਤ ਸਮੂਹ ਪਿੰਡ ਵਾਸੀਆਂ ਨੇ ਕੁਆਂਟਮ ਪੇਪਰ ਮਿੱਲ ਸੈਲਾ ਖ਼ੁਰਦ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਸੰਬੰਧੀ ਲਾਮਬੰਦ ਹੋ ਕੇ ਭੜਾਸ ਕੱਢੀ। ਇਸ ਮੌਕੇ ਸਰਬਜੀਤ ਕੌਰ ਸਰਪੰਚ ਨਰਿਆਲਾ, ਨੰਬਰਦਾਰ ਉਂਕਾਰ ਸਿੰਘ, ਦਵਿੰਦਰ ਸਿੰਘ ਸਾਬਕਾ ਫ਼ੌਜੀ, ਰਾਜਵਿੰਦਰ ਕੌਰ ਅਤੇ ਜਸਵੀਰ ਕੌਰ ਸਾਬਕਾ ਸਰਪੰਚ ਨੇ ਦੱਸਿਆ ਕਿ ਕੁਆਂਟਮ ਪੇਪਰ ਮਿੱਲ ਸਾਡੇ ਪਿੰਡ ਦੇ ਬਿਲਕੁਲ ਨਾਲ ਪੈਂਦੀ ਹੈ, ਜਿਸ ਕਾਰਨ ਪੀਣ ਵਾਲਾ ਪਾਣੀ ਅਤੇ ਹਵਾ ਦੂਸ਼ਿਤ ਹੋਣ ਕਾਰਨ ਪਿੰਡ ਵਾਸੀਆਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਪਿੰਡ ਲੋਕ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹਨ ਅਤੇ ਅਨੇਕਾਂ ਜ਼ਿੰਦਗੀਆਂ ਮੌਤ ਦੇ ਮੂੰਹ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਿੱਲ ਦੀਆਂ ਸਹੂਲਤਾਂ ਦੀ ਲੋੜ ਨਹੀਂ, ਸਾਨੂੰ ਪ੍ਰਮਾਤਮਾ ਵਲੋਂ ਬਖ਼ਸ਼ੀਸ਼ ਕੀਤੀ ਜ਼ਿੰਦਗੀ ਜਿਊਣ ਲਈ ਸਾਫ਼ ਤੇ ਸ਼ੁੱਧ ਪਾਣੀ ਤੇ ਵਾਤਾਵਰਨ ਦੀ ਲੋੜ ਹੈ। ਮਨੁੱਖੀ ਅਧਿਕਾਰੀ ਸੰਘਰਸ਼ ਕਮੇਟੀ ਦੇ ਸੰਜੀਵ ਕੁਮਾਰ ਬੌਬੀ, ਗੋਲਡੀ ਸਿੰਘ ਸਰਪੰਚ ਬੀਹੜਾ, ਕਰਨਵੀਰ ਸਿੰਘ ਸੈਲਾ ਕਲਾਂ, ਮੋਹਿਤ ਗੁਪਤਾ ਅਤੇ ਰਾਜੇਸ਼ ਕੁਮਾਰ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਉਨ੍ਹਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਕੁਲਵੰਤ ਸਿੰਘ, ਪਰਮਜੀਤ ਸਿੰਘ, ਰਘਵੀਰ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਦੀ ਚੌਥੀ ਵਰ੍ਹੇਗੰਢ ਮਨਾਈ ਅਗਲੀ ਖ਼ਬਰ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ - ਸਤਨਾਮ ਸਿੰਘ ਬੰਟੀ
Ad Position 24
No active advertisement