ਚੌਲਾਂਗ, 30 ਜੁਲਾਈ (ਸੁਖਦੇਵ ਸਿੰਘ)- ਕਿਸਾਨ ਮਜ਼ਦੂਰ ਏਕਤਾ ਹਸਪਤਾਲ ਦੀ ਵਰ੍ਹੇਗੰਢ ਨੂੰ ਸਮਰਪਿਤ ਸਲਾਨਾ ਸਮਾਗਮ ਕਰਾਇਆ ਗਿਆ ਜਿਸ ਵਿਚ 251 ਮਰੀਜ਼ਾਂ ਦੇ ਖ਼ੂਨ ਦੇ ਮੁਫ਼ਤ ਟੈੱਸਟ ਕੀਤੇ ਗਏ ਜਦਕਿ 115 ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਜਨਰਲ ਮੈਡੀਸਨ ਦੇ ਡਾਕਟਰਾਂ ਨੇ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਤੇ ਦਵਾਈਆਂ ਦਿੱਤੀਆਂ। 16 ਵਿਅਕਤੀਆਂ ਨੇ ਖ਼ੂਨਦਾਨ ਕਰਕੇ ਕੈਂਪ ਦੀ ਮਹੱਤਤਾ ਵਧਾਈ। ਇਸੇ ਤਰ੍ਹਾਂ ਫਿਜੀਓਥੈਰਪੀ ਤੇ ਦੰਦਾਂ ਦੇ ਡਾਕਟਰਾਂ ਨੇ ਫ਼੍ਰੀ ਚੈੱਕਅਪ ਕੀਤਾ। ਇਸ ਮੌਕੇ ਪੰਜਾਬ ਐਂਡ ਫਾਊਂਡੇਸ਼ਨ ਤੇ ਲਾਈਫ਼ ਕੇਅਰ ਫਾਊਂਡੇਸ਼ਨ ਦੇ ਡਾਇਰੈਕਟਰ ਅਵਤਾਰ ਸਿੰਘ ਬੇਨੀਪਾਲ, ਡਾ. ਰਣਜੀਤ ਸਿੰਘ, ਸਤੀਸ਼ ਐਨ.ਜੀ.ਓ ਵਰਕਰ ਸ਼ਾਮਿਲ ਹੋਏ। ਡਾ. ਗਗਨ ਆਯੁਰਵੈਦਿਕ ਦਵਾਈਆਂ ਨਾਲ ਆਪਣੀਆਂ ਸੇਵਾਵਾਂ ਨਾਲ ਸੇਵਾ ਕੀਤੀ। ਇਸ ਮੌਕੇ ਗੁਰੂ ਸਾਹਿਬ ਦੇ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਤੇ ਰਸਭਿੰਨਾ ਕੀਰਤਨ ਹਜ਼ੂਰੀ ਰਾਗੀ ਗੁਰਦੁਆਰਾ ਚੌਲਾਂਗ ਭਾਈ ਦਲਜੀਤ ਸਿੰਘ, ਭਾਈ ਨਿਰਮਲ ਸਿੰਘ ਹਾਜੀਪੁਰ ਵਾਲਿਆਂ ਨੇ ਕੀਤਾ । ਸਟੇਜ ਸੈਕਟਰੀ ਦੀ ਭੂਮਿਕਾ ਭਾਈ ਹਰਅੰਮ੍ਰਿਤਪਾਲ ਸਿੰਘ ਨੇ ਨਿਭਾਈ। ਇਸ ਮੌਕੇ ਗੁਰਦੀਪ ਸਿੰਘ ਖੁੱਡਾ, ਮਲਕੀਤ ਸਿੰਘ ਬਿਲਪਾਲਕੇ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀ ਨੰਗਲ, ਗੁਰਦੀਪ ਸਿੰਘ ਚੱਕ ਝੰਡੂ, ਮਨਜੀਤ ਸਿੰਘ ਜੰਡੀਰ, ਨਰਿੰਦਰ ਸਿੰਘ ਬਿਨਪਾਲਕੇ, ਗੁਰਦੇਵ ਸਿੰਘ ਕਰੇਸੀਆਂ, ਹਰਵਿੰਦਰ ਸਿੰਘ ਡੱਲੀ, ਰਣਜੀਤ ਸਿੰਘ ਡੱਲੀ, ਇੰਦਰਜੀਤ ਸਿੰਘ ਰਾਣਾ, ਧੰਨਜੀਤ ਸਿੰਘ ਭੋਲਾ, ਜੈਮਲ ਸਿੰਘ, ਸਤਪਾਲ ਸਿੰਘ ਡਡਿਆਣਾ, ਓਮ ਸਿੰਘ ਸਟਿਆਣਾ, ਸਵਰਨ ਸਿੰਘ ਧੁੱਗਾ, ਬੂਟਾ ਸਿੰਘ, ਸੰਤੋਖ ਸਿੰਘ, ਮਿਡਲੈਂਡ ਤੋਂ ਸੁਖਵਿੰਦਰ ਸਿੰਘ ਚੀਮਾ ਯੂਨਾਈਟਿਡ ਸਿੱਖ ਕੋ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਫ਼ੋਟੋਗਰਾਫੀ ਦੀ ਸੇਵਾ ਸੁਖਜਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਪੰਜਾਬ ਐਂਡ ਫਾਊਂਡੇਸ਼ਨ ਦੇ ਮੈਨੇਜਰ ਹਰਪ੍ਰੀਤ ਸਿੰਘ ਅਤੇ ਮੈਨੇਜਰ ਦਵਿੰਦਰ ਕੌਰ ਨੇ ਬਾਖ਼ੂਬੀ ਨਾਲ ਇਸ ਸਲਾਨਾ ਸਮਾਗਮ ਨੂੰ ਯੋਜਨਾਬੰਦ ਤਰੀਕੇ ਨਾਲ ਸਫਲ ਬਣਾਇਆ ਕਿਸਾਨ ਮਜ਼ਦੂਰ ਏਕਤਾ ਕਿਸਾਨ ਹਸਪਤਾਲ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਚੌਲਾਂਗ ਨੇ ਸੰਗਤਾਂ ਨੂੰ ਜੀ ਆਇਆ ਕਿਹਾ ਤੇ ਪਹੁੰਚਣ ’ਤੇ ਧੰਨਵਾਦ ਕੀਤਾ।