01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨੰਗਲਾਂ ਵਿਖੇ 3 ਸਾਲ ਪਹਿਲਾਂ ਹੜ੍ਹ ਦੇ ਪਾਣੀ ’ਚ ਰੁੜ੍ਹੀ ਸੜਕ ਦਾ ਨਹੀਂ ਹੋਇਆ ਸੁਧਾਰ

Ad Position 21
No active advertisement
ਅਜੀਤ ਡੈਸਕ 01-08-2026
ਗੜ੍ਹਸ਼ੰਕਰ, 31 ਜੁਲਾਈ (ਧਾਲੀਵਾਲ)-ਤਿੰਨ ਸਾਲ ਪਹਿਲਾ ਭਾਰੀ ਬਰਸਾਤ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਰੋਡ ਨਾਲ ਲੱਗਦੇ ਪਿੰਡ ਰੋੜ ਮਜਾਰਾ ਸਾਈਡ ਤੋਂ ਆਏ ਹੜ੍ਹ ਰੂਪੀ ਪਾਣੀ ਨਾਲ ਮੁੱਖ ਸੜਕ ਨੇੜੇ ਪਿੰਡ ਨੰਗਲਾਂ ਦੇ ਗੇਟ ਕੋਲ ਟੁੱਟੀ ਸੜਕ ਦਾ ਹਾਲੇ ਤਾਈਂ ਸੁਧਾਰ ਨਹੀਂ ਹੋਇਆ। ਹੜ੍ਹ ਦਾ ਪਾਣੀ ਆਉਣ ਸਮੇਂ ਇਸ ਟੁੱਟੀ ਹੋਈ ਸੜਕ ਕੋਲ ਵੱਖ-ਵੱਖ ਸਿਆਸੀ ਆਗੂਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਖ਼ੁਦ ਜਾਇਜ਼ਾ ਲਿਆ ਗਿਆ ਸੀ ਤੇ ਜਲਦ ਹੀ ਇਸ ਸੜਕ ਦਾ ਸੁਧਾਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਉਸ ਸਮੇਂ ਸੜਕ ਵਿਚ ਪਏ ਵੱਡੇ ਪਾੜ ਨੂੰ ਵੀ ਪਿੰਡ ਦੇ ਲੋਕਾਂ, ਖ਼ਾਸਕਰ ਨਾਲ ਲੱਗਦੇ ਖੇਤ ਮਾਲਕਾਂ ਵਲੋਂ ਹੀ ਮਿੱਟੀ ਪਾ ਕੇ ਸੁਧਾਰਿਆ ਗਿਆ ਸੀ। ਸਰਕਾਰ ਜਾਂ ਪ੍ਰਸ਼ਾਸਨ ਵਲੋਂ ਤਿੰਨ ਸਾਲਾਂ ਵਿਚ ਇਸ ਸੜਕ ’ਤੇ ਮਿੱਟੀ ਦੀ ਇਕ ਟੋਕਰੀ ਵੀ ਨਹੀਂ ਪਾਈ ਗਈ। ਇੱਥੇ ਮੀਂਹ ਪੈਣ ਸਮੇਂ ਲੋਕਾਂ ਦਾ ਲੰਘਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਕਰੀਬ 200 ਮੀਟਰ ਲੰਬੀ ਇਸ ਸੜਕ ਦੇ ਸੁਧਾਰ ਲਈ ਲੋਕਾਂ ਵਲੋਂ ਲਗਾਤਾਰ ਸਰਕਾਰੇ ਦਰਬਾਰੇ ਪਹੁੰਚ ਕਰਨ ਦੇ ਬਾਵਜੂਦ ਵੀ ਸੜਕ ਦਾ ਸੁਧਾਰ ਨਹੀਂ ਹੋਇਆ। ਪਿੰਡਾਂ ਦੇ ਲੋਕਾਂ ਅਨੁਸਾਰ ਉਨ੍ਹਾਂ ਨੂੰ ਇਸ ਸੜਕ ਤੋਂ ਲੰਘਣ ਸਮੇਂ ਇੰਝ ਲੱਗਦਾ ਹੈ ਜਿਵੇਂ ਉਹ ਕਿਸੇ ਖੱਡ ਵਿਚੋਂ ਲੰਘ ਰਹੇ ਹੋਣ।
Ad Position 22
No active advertisement
ਪਿਛਲੀ ਖ਼ਬਰ ਜਿੰਪਾ ਨੇ 8 ਆਂਗਣਵਾੜੀ ਵਰਕਰਾਂ ਤੇ 38 ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਅਗਲੀ ਖ਼ਬਰ ਨਗਰ ਨਿਗਮ ਦੇ ਕਰਮਚਾਰੀਆਂ ਨਾਲ ਪੰਜਾਬ ਸਰਕਾਰ ਕਰ ਰਹੀ ਹੈ ਧੋਖਾ-ਵਿਜੈ ਸਾਂਪਲਾ
Ad Position 24
No active advertisement