ਵਾਤਾਵਰਨ ਦੀ ਸ਼ੁੱਧਤਾ ਲਈ ਮਜਾਰੀ ’ਚ ਨੌਜਵਾਨਾਂ ਨੇ ਵੱਖ-ਵੱਖ ਕਿਸਮ ਦੇ ਬੂਟੇ ਲਗਾਏ
ਬੀਣੇਵਾਲ, 1 ਅਗਸਤ(ਬੈਜ ਚੌਧਰੀ)- ਬੀਤ ਇਲਾਕੇ ਦੇ ਹਿਮਾਚਲ ਹੱਦ ‘ਤੇ ਪੈਂਦੇ ਪਿੰਡ ਮਜਾਰੀ (ਕੋਕੋਵਾਲ) ‘ਚ ਬੀਤੇ ਸਾਲਾਂ ਦੀ ਤਰਾਂ ਇਸ ਵਾਰ ਵੀ ਬਰਸਾਤ ਦੇ ਮੌਸਮ ਦੀ ਪਹਿਲੀ ਵਰਖਾ ਹੋਣ ‘ਤੇ ਰਾਧੇਸ਼ਾਮ ਯੂਥ ਸਪੋਰਟਸ ਕਲੱਬ ਮਜਾਰੀ ਅਤੇ ਰਾਮ ਲੀਲਾ ਕਲਾ ਮੰਚ ਮਜਾਰੀ ਵਲੋਂ ਭਾਰੀ ਵਰਖਾ ਵਿਚ ਪਿੰਡ ਦੀ ਸਾਂਝੀ ਥਾਵਾਂ ‘ਤੇ ਫਲਦਾਰ, ਛਾਂਦਾਰ ਤੇ ਹੋਰ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਸਰਪੰਚ ਸੋਮ ਨਾਥ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਹਰ ਸਾਲ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਮੌਕੇ ਹੀ ਵੱਖ-ਵੱਖ ਕਿਸਮਾਂ ਦੇ ਬੂਟੇ ਲਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਦਾ ਉਪਰਾਲਾ ਕਰਦੇ ਹਨ।
ਬੀਣੇਵਾਲ, 1 ਅਗਸਤ(ਬੈਜ ਚੌਧਰੀ)- ਬੀਤ ਇਲਾਕੇ ਦੇ ਹਿਮਾਚਲ ਹੱਦ ‘ਤੇ ਪੈਂਦੇ ਪਿੰਡ ਮਜਾਰੀ (ਕੋਕੋਵਾਲ) ‘ਚ ਬੀਤੇ ਸਾਲਾਂ ਦੀ ਤਰਾਂ ਇਸ ਵਾਰ ਵੀ ਬਰਸਾਤ ਦੇ ਮੌਸਮ ਦੀ ਪਹਿਲੀ ਵਰਖਾ ਹੋਣ ‘ਤੇ ਰਾਧੇਸ਼ਾਮ ਯੂਥ ਸਪੋਰਟਸ ਕਲੱਬ ਮਜਾਰੀ ਅਤੇ ਰਾਮ ਲੀਲਾ ਕਲਾ ਮੰਚ ਮਜਾਰੀ ਵਲੋਂ ਭਾਰੀ ਵਰਖਾ ਵਿਚ ਪਿੰਡ ਦੀ ਸਾਂਝੀ ਥਾਵਾਂ ‘ਤੇ ਫਲਦਾਰ, ਛਾਂਦਾਰ ਤੇ ਹੋਰ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਸਰਪੰਚ ਸੋਮ ਨਾਥ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਹਰ ਸਾਲ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਮੌਕੇ ਹੀ ਵੱਖ-ਵੱਖ ਕਿਸਮਾਂ ਦੇ ਬੂਟੇ ਲਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਦਾ ਉਪਰਾਲਾ ਕਰਦੇ ਹਨ। ਇਸ ਮੌਕੇ ਸ਼ੁੱਭ ਰਾਣਾ, ਕਰਨ ਰਾਣਾ, ਲਕਸ਼ ਰਾਣਾ, ਗੁਰਦੀਪ ਸੋਨੀ, ਨਿਤਿਨ ਸੋਨੀ, ਸ਼ਿਵ ਕੁਮਾਰ, ਅਜੀਤ ਭੱਟੀ, ਦਲਜੀਤ ਭੱਟੀ, ਸੁਰਜੀਤ ਧੀਮਾਨ, ਕੈਪਟਨ ਸੋਹਣ ਸਿੰਘ, ਲੰਬੜਦਾਰ ਸੁਭਾਸ਼, ਸਤਵਿੰਦਰ ਸਿੰਘ, ਰਾਜੀਵ ਕੁਮਾਰ, ਸੁਰਿੰਦਰ ਪੋਸੀਆ, ਸੰਜੀਵ ਕੁਮਾਰ ਹਾਜ਼ਰ ਸਨ।