ਸਕੂਲਾਂ ਅੱਗੇ ਜੈਬਰਾ ਚਿੰਨ੍ਹ, ਟਰੈਫ਼ਿਕ ਲਾਈਟਾਂ ਤੇ ਸਾਈਕਲ ਪੱਟੀਆਂ ਨਾ ਬਣਾਉਣਾ ਗੈਰ ਸੰਵਿਧਾਨਕ-ਧੀਮਾਨ
ਹੁਸ਼ਿਆਰਪੁਰ, 2 ਅਗਸਤ (ਹਰਪ੍ਰੀਤ ਕੌਰ)- ਬੱਚਿਆਂ ਲਈ ਸਕੂਲ ਲੱਗਣ ਅਤੇ ਛੁੱਟੀ ਦਾ ਸਮਾਂ ਦੋ ਮਹੱਤਵ ਪੂਰਨ ਟਾਈਮ ਹਨ। ਉਸ ਸਮੇਂ ਉਚਿਤ ਟਰੈਫਿਕ ਪ੍ਰਬੰਧਾਂ ਦੀ ਜ਼ਰੂਰਤ ਹੈ ਪਰ ਸਕੂਲਾਂ ਅੱਗੇ ਸੜਕਾਂ ’ਤੇ ਕੋਈ ਸੁੱਰਖਿਆ ਮੁਹੱਈਆ ਨਾ ਕਰਵਾਉਣਾ ਖੋਖਲਾਪਨ ਵਿਖਾ ਰਿਹਾ ਹੈ।
ਹੁਸ਼ਿਆਰਪੁਰ, 2 ਅਗਸਤ (ਹਰਪ੍ਰੀਤ ਕੌਰ)- ਬੱਚਿਆਂ ਲਈ ਸਕੂਲ ਲੱਗਣ ਅਤੇ ਛੁੱਟੀ ਦਾ ਸਮਾਂ ਦੋ ਮਹੱਤਵ ਪੂਰਨ ਟਾਈਮ ਹਨ। ਉਸ ਸਮੇਂ ਉਚਿਤ ਟਰੈਫਿਕ ਪ੍ਰਬੰਧਾਂ ਦੀ ਜ਼ਰੂਰਤ ਹੈ ਪਰ ਸਕੂਲਾਂ ਅੱਗੇ ਸੜਕਾਂ ’ਤੇ ਕੋਈ ਸੁੱਰਖਿਆ ਮੁਹੱਈਆ ਨਾ ਕਰਵਾਉਣਾ ਖੋਖਲਾਪਨ ਵਿਖਾ ਰਿਹਾ ਹੈ। ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਫਗਵਾੜਾ ਰੋਡ ’ਤੇ ਸ਼ਹਿਰ ਦੀ ਅਬਾਦੀ ਦੇ ਅੰਦਰ ਸਥਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪੁਰਹੀਰਾਂ ਵਿਖੇ ਸਕੂਲ ਦੀ ਛੁੱਟੀ ਸਮੇਂ ਬੱਚਿਆਂ ਨੂੰ ਸੜਕ ’ਤੇ ਸੁਰੱਖਿਆ ਪ੍ਰਤੀ ਪੇਸ਼ ਆ ਰਹੀਆਂ ਮੁਸ਼ਕਿਲਾਂ ਵੱਲ ਸਿੱਖਿਆ ਵਿਭਾਗ, ਨਗਰ ਨਿਗਮ ਅਤੇ ਹੋਰ ਸਬੰਧਤ ਅਧਿਕਾਰੀਆਂ ਵਲੋਂ ਬੱਚਿਆਂ ਦੀ ਸੁਰੱਖਿਆ ਵੱਲ ਧਿਆਨ ਨਾ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ ਗੱਲਾਂ ਤੇ ਸਟੇਜਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿਚ 650 ਬੱਚੇ ਪੜ੍ਹਦੇ ਹਨ। ਸੜਕ ’ਤੇ ਨਾ ਤਾਂ ਕਦੇ ਟਰੈਫਿਕ ਪੁਲਿਸ ਵੇਖਣ ਨੂੰ ਮਿਲਦੀ ਹੈ ਤੇ ਨਾ ਹੀ ਵਾਹਨਾਂ ਦੀ ਸਪੀਡ ਸਬੰਧੀ ਬੋਰਡ। ਕਈ ਵਾਰ ਵਾਹਨ ਤੇਜ਼ੀ ਨਾਲ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਕਰਦੇ ਲੰਘ ਜਾਂਦੇ ਹਨ ਤੇ ਬੱਚੇ ਡਰ ਵੀ ਜਾਂਦੇ ਹਨ। ਸਕੂਲਾਂ ਵਿਚ ਬਹੁਤ ਸਾਰੇ ਬੱਚੇ ਪੈਦਲ ਤੇ ਸਾਇਕਲਾਂ ’ਤੇ ਆਉਂਦੇ ਹਨ। ਸੜਕਾਂ ’ਤੇ ਨਾ ਤਾਂ ਜੈਬਰਾ ਚਿੰਨ੍ਹ ਹਨ ਤੇ ਨਾ ਹੀ ਬੱਚਿਆਂ ਲਈ ਸੁੱਰਖਿਅਤ ਫੁੱਟਪਾਥ। ਧੀਮਾਨ ਨੇ ਦੱਸਿਆ ਕਿ ਉਨ੍ਹਾਂ ਸਕੂਲ ਦੇ ਹੈ`ਡ ਟੀਚਰ ਨਾਲ ਮੁਲਾਕਾਤ ਕੀਤੀ ਜਿਸ ’ਤੇ ਉਨ੍ਹਾਂ ਦੱਸਿਆ ਕਿ ਉਹ ਜੈਬਰਾ ਚਿੰਨ੍ਹ ਲਗਾਉਣ ਬਾਰੇ ਲਿਖਤੀ ਕਹਿ ਚੁੱਕੇ ਹਨ ਪਰ ਧਿਆਨ ਨਹੀਂ ਦਿੱਤਾ ਜਾ ਰਿਹਾ। ਧੀਮਾਨ ਨੇ ਦੱਸਿਆ ਕਿ ਇਸ ਸਬੰਧੀ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਸ ਨੂੰ ਵੀ ਪੱਤਰ ਲਿਖਿਆ ਗਿਆ ਹੈ।