02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਿੰਡ ਉਮਰਪੁਰ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਇਆ

ਐਮਾਂ ਮਾਂਗਟ, 2 ਅਗਸਤ (ਗੁਰਾਇਆ)- ਨਜ਼ਦੀਕੀ ਪਿੰਡ ਔਲੀਆ (ਉਮਰਪੁਰ) ਵਿਖੇ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਹ ਸਮਾਗਮ ਸ਼ਹੀਦ ਭਗਤ ਸਿੰਘ ਸੁਸਾਇਟੀ ਦੇ ਪ੍ਰਧਾਨ ਅਮੀਰ ਚੰਦ ਸ਼ਰਮਾ ਦੀ ਅਗਵਾਈ ਹੇਠ ਭਾਰਤੀ ਮਨੁੱਖੀ ਅਧਿਕਾਰ ਮਹਾਸੰਘ ਦੀ ਪੂਰੀ ਟੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-08-2026
ਐਮਾਂ ਮਾਂਗਟ, 2 ਅਗਸਤ (ਗੁਰਾਇਆ)- ਨਜ਼ਦੀਕੀ ਪਿੰਡ ਔਲੀਆ (ਉਮਰਪੁਰ) ਵਿਖੇ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਹ ਸਮਾਗਮ ਸ਼ਹੀਦ ਭਗਤ ਸਿੰਘ ਸੁਸਾਇਟੀ ਦੇ ਪ੍ਰਧਾਨ ਅਮੀਰ ਚੰਦ ਸ਼ਰਮਾ ਦੀ ਅਗਵਾਈ ਹੇਠ ਭਾਰਤੀ ਮਨੁੱਖੀ ਅਧਿਕਾਰ ਮਹਾਸੰਘ ਦੀ ਪੂਰੀ ਟੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਗੱਗ ਸੁਲਤਾਨ ਤੋਂ ਬਾਬਾ ਰਾਮਾ ਜੀ ਅਤੇ ਦਲ ਪੰਥ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਗੁਰਦੇਵ ਸਿੰਘ ਚੱਕ ਕਾਸ਼ਮ ਦਸੂਹਾ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਪ੍ਰਬੰਧਕਾਂ ਵਲੋਂ ਕੀਤੇ ਗਏ ਸਮਾਜ ਭਲਾਈ ਦੇ ਇਸ ਕਾਰਜ ਦੀ ਬਹੁਤ ਸ਼ਲਾਘਾ ਕੀਤੀ ਅਤੇ ਆਪਣਾ ਆਸ਼ੀਰਵਾਦ ਦਿੱਤਾ। ਇਸ ਲਗਾਏ ਗਏ ਮੈਡੀਕਲ ਕੈਂਪ ਵਿਚ ਮੁਕੇਰੀਆਂ ਦੇ ਡੋਗਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਟੀਮ ਵਿਚ ਡਾ. ਕੁਲਜੀਤ ਸਿੰਘ, ਡਾ. ਹਿਤੇਸ਼ ਤੇ ਸਟਾਫ਼ ਮੈਂਬਰ ਸਿਮਰਨ, ਪ੍ਰਿਆ, ਬੰਦਨਾ ਤੇ ਹੋਰਾਂ ਨੇ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਪ੍ਰਬੰਧਕਾਂ ਨੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਮੀਰ ਚੰਦ ਨੇ ਮੈਡੀਕਲ ਟੀਮ, ਪਤਵੰਤਿਆਂ ਤੇ ਇਲਾਜ ਲਈ ਪਹੁੰਚੇ ਵੱਡੀ ਗਿਣਤੀ ਵਿਚ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਸਤਨਾਮ ਸਿੰਘ ਧਨੋਆ, ਰਣਦੀਪ ਸਿੰਘ ਧਨੋਆ, ਡਾ. ਜਨਕ ਰਾਜ ਭਾਟੀਆ, ਡਾ. ਰੌਸ਼ਨ , ਐਡਵੋਕੇਟ ਸੰਜੀਵ ਕੁਮਾਰ, ਕਿਸਾਨ ਆਗੂ ਅਵਤਾਰ ਸਿੰਘ ਬੌਬੀ, ਸੁਖਵਿੰਦਰ ਸਿੰਘ ਮਹਿਰਾ, ਪ੍ਰਦੀਪ ਕਟੋਚ (ਮੁਕੇਰੀਆਂ), ਲੰਬੜਦਾਰ ਰਣਬੀਰ ਸਿੰਘ, ਸਰਪੰਚ ਬਲਦੇਵ ਸਿੰਘ, ਸੂਬੇਦਾਰ ਵਿਨੋਦ ਕੁਮਾਰ, ਬੀਬੀ ਬਲਵਿੰਦਰ ਕੌਰ ਲੁਗਾਣਾ, ਪ੍ਰਵੀਨ ਕੌਰ ਦਸੂਹਾ, ਬੀਬੀ ਬਲਵਿੰਦਰ ਕੌਰ ਖ਼ਾਲਸਾ, ਸੁਮੇਸ਼ ਸੰਗਰ, ਅੰਨੂ ਸਰੀਨ, ਮੈਨੂਅਲ ਗਿੱਲ, ਅਲਕਾ ਵਰਮਾ, ਜੋਗਿੰਦਰ ਫੋਗਲ, ਬੂਟਾ ਰਾਮ ਦਾਦ, ਕੁਲਦੀਪ ਰਾਜ ਅਬਦੁੱਲਾਪੁਰ ਦੇ ਸਾਬਕਾ ਸਰਪੰਚ ਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਐੱਚ.ਡੀ.ਸੀ.ਸੀ.ਆਈ. ਵਲੋਂ ਲਗਾਏ ਜਾਗਰੂਕਤਾ ਕੈਂਪ ਦੌਰਾਨ ਐਸ.ਸੀ./ਐਸ.ਟੀ. ਉੱਦਮੀਆਂ ਨਾਲ ਹਾਜ਼ਰ ਮਾਹਿਰ ਅਧਿਕਾਰੀ ਤੇ ਹੋ... ਅਗਲੀ ਖ਼ਬਰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਨਮਾਨਿਤ
Ad Position 24
No active advertisement