02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੀ.ਐੱਚ.ਡੀ.ਸੀ.ਸੀ.ਆਈ. ਵਲੋਂ ਲਗਾਏ ਜਾਗਰੂਕਤਾ ਕੈਂਪ ਦੌਰਾਨ ਐਸ.ਸੀ./ਐਸ.ਟੀ. ਉੱਦਮੀਆਂ ਨਾਲ ਹਾਜ਼ਰ ਮਾਹਿਰ ਅਧਿਕਾਰੀ ਤੇ ਹੋਰ। ਪੀ.ਐੱਚ.ਡੀ.ਸੀ.ਸੀ.ਆਈ. ਨੇ ਐੱਸ.ਸੀ./ਐੱਸ.ਟੀ. ਉੱਦਮੀਆਂ ਨੂੰ ਭਾਰਤ ਸਰਕਾਰ ਦੀਆਂ ਯੋਜਨਾਵਾਂ ਬਾਰੇ ਕੀਤਾ ਜਾਗਰੂਕ

ਹੁਸ਼ਿਆਰਪੁਰ, 2 ਅਗਸਤ (ਨਰਿੰਦਰ ਸਿੰਘ ਬੱਡਲਾ)- ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐਮ. ਐਸ.

Ad Position 21
No active advertisement
ਅਜੀਤ ਡੈਸਕ 03-08-2026
ਹੁਸ਼ਿਆਰਪੁਰ, 2 ਅਗਸਤ (ਨਰਿੰਦਰ ਸਿੰਘ ਬੱਡਲਾ)- ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐਮ.ਐਸ.ਐਮ.ਈ.) ਦੇ ਸਹਿਯੋਗ ਨਾਲ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਹੁਸ਼ਿਆਰਪੁਰ ‘ਚ ਲਗਾਏ ਉੱਦਮੀ ਜਾਗਰੂਕਤਾ ਕੈਂਪ ਦੌਰਾਨ ਐਸ.ਸੀ./ਐਸ.ਟੀ. ਉੱਦਮੀਆਂ ਨੂੰ ਐਮ.ਐਸ.ਐਮ.ਈ. ਮੰਤਰਾਲੇ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਉਦਘਾਟਨ ਮੌਕੇ ਬ ੋਲਦਿਆਂ ਪੀ.ਐਚ.ਡੀ.ਸੀ.ਸੀ.ਆਈ. ਦੀ ਸੀਨੀਅਰ ਰਿਜਨਲ ਡਾਇਰੈਕਟਰ ਭਾਰਤੀ ਸੂਦ ਨੇ ਜਾਗਰੂਕਤਾ, ਸਮਰੱਥਾ ਨਿਰਮਾਣ ਤੇ ਸਰਕਾਰੀ ਸਹਾਇਤਾ ਪ੍ਰਣਾਲੀਆਂ ਤੱਕ ਪਹੁੰਚ ਰਾਹੀਂ ਐਸ.ਸੀ./ਐਸ.ਟੀ. ਉੱਦਮੀਆਂ ਨੂੰ ਸਸ਼ਕਤ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਐਮ.ਐਸ.ਐਮ.ਈ. ਲਈ ਵਧੇਰੇ ਮੌਕੇ ਪੈਦਾ ਕਰਨ ਅਤੇ ਪੂਰੇ ਖੇਤਰ ‘ਚ ਸਮਾਵੇਸ਼ੀ ਅਤੇ ਟਿਕਾਊ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਐਮ.ਐਸ.ਐਮ.ਈ. ਮੰਤਰਾਲੇ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਨ ਲਈ ਪੀ.ਐਚ.ਡੀ.ਸੀ.ਸੀ.ਆਈ. ਦੀ ਨਿਰੰਤਰ ਵਚਨਬੱਧਤਾ ਨੂੰ ਰੇਖਾਂਕ੍ਰਿਤ ਕੀਤਾ। ਭਾਗੀਦਾਰਾਂ ਨੂੰ ਐਮ.ਐਸ.ਐਮ.ਈ. ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ, ਉਦਯਮ ਰਜਿਸਟਰੇਸ਼ਨ ਰਾਹੀਂ ਉੱਦਮਾਂ ਨੂੰ ਰਸਮੀ ਬਣਾਉਣ ਦੇ ਲਾਭ, ਵੈਂਡਰ ਰਜਿਸਟਰੇਸ਼ਨ ਪ੍ਰਕਿਰਿਆਵਾਂ, ਲੋੜੀਂਦੇ ਦਸਤਾਵੇਜ਼, ਖਰੀਦ ਦੇ ਮੌਕੇ, ਸਰਕਾਰੀ ਈ-ਮਾਰਕੀਟਪਲੇਸ ਤੇ ਈ-ਟੈਂਡਰਿੰਗ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਲੁਧਿਆਣਾ ਵਿਚ ਨੈਸ਼ਨਲ ਐਸ.ਸੀ./ਐਸ.ਟੀ. ਹੱਬ ਦੇ ਸ਼ਾਖਾ ਇੰਚਾਰਜ ਸੂਰਿਆ ਭੂਸ਼ਣ ਨੇ ਉੱਦਮੀਆਂ ਨੂੰ ਭਾਰਤ ਸਰਕਾਰ ਦੀ ਜਨਤਕ ਖ਼ਰੀਦ ਨੀਤੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੀਨੀਅਰ ਟਰੇਨਰ ਦੀਪਕ ਸ਼ਰਮਾ ਬੀ.ਬੀ.ਐਮ.ਬੀ.-ਤਲਵਾੜਾ ਦੇ ਕਾਰਜਕਾਰੀ ਇੰਜੀਨੀਅਰ ਗੌਰਵ ਲਾਂਬਾ ਬੀ.ਬੀ.ਐਮ.ਬੀ.-ਤਲਵਾੜਾ ਦੇ ਮਕੈਨੀਕਲ ਡਿਵੀਜ਼ਨ ਵਿਚ ਐੱਸ . ਡੀ.ਓ. (ਟਰਾਂਸਪੋਰਟੇਸ਼ਨ) ਗਿਆਨੇਂਦਰ ਕੁਮਾਰ, ਬੀ.ਐਚ.ਈ.ਐਲ.-ਗੋਇੰਦਵਾਲ ਦੇ ਡਿਪਟੀ ਮੈਨੇਜਰ (ਕੰਟਰੈਕਟ) ਸਿਮਰਨ ਸਿੰਘ, ਐਫ.ਸੀ.ਆਈ.-ਹੁਸ਼ਿਆਰਪੁਰ ਦੇ ਡਵੀਜ਼ਨਲ ਮੈਨੇਜਰ ਨਵੀਨ ਨੇਗੀ, ਆਰ.ਐਫ.ਸੀ.-ਕਪੂਰਥਲਾ ਦੇ ਅਸਿਸਟੈਂਟ ਮੈਨੇਜਰ ਰਮਨ ਜੈਨ, ਐਮ.ਐਸ.ਐਮ.ਈ. ਲੁਧਿਆਣਾ ਦੇ ਅਸਿਸਟੈਂਟ ਡਾਇਰੈਕਟਰ ਦੀਪਕ ਚੇਚੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 7 ਦੀ ਚੰਡੀਗੜ੍ਹ ਮਹਾਂ ਰੈਲੀ ’ਚ ਸ਼ਮੂਲੀਅਤ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਮੀਟਿੰਗ ਅਗਲੀ ਖ਼ਬਰ ਪਿੰਡ ਉਮਰਪੁਰ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24
No active advertisement