05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜ਼ੋਨਲ ਪੱਧਰ ਦੀਆਂ ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਮਾਹਿਲਪੁਰ, 4 ਅਗਸਤ (ਰਜਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਟੂਟੋਮਜਾਰਾ ਦੀਆਂ ਜ਼ੋਨਲ ਪੱਧਰ ਦੀਆਂ ਖੇਡਾਂ ‘ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਜੋਂ ਸਮਾਗਮ ਕਰਵਾਇਆ ਗਿਆ। ਸਕੂਲ ਦੇ ਹੈੱਡਮਾਸਟਰ ਬਲਬੀਰ ਸਿੰਘ ਅਤੇ ਸਕੂਲ ਦੇ ਖੇਡਾਂ ਦੇ ਅਧਿਆਪਕ ਕੁਲਦੀਪ ਸਿੰਘ ਡੀ.

Ad Position 21
No active advertisement
ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਬੀ.ਏ. ਤੀਜੇ ਸਮੈਸਟਰ ਦੇ ਨਤੀਜੇ ਵਿਚੋਂ ਮੋਹਰੀ ਰਹੀਆਂ ਵਿਦਿਆਰਥਣਾਂ। 05-08-2026
ਮਾਹਿਲਪੁਰ, 4 ਅਗਸਤ (ਰਜਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਟੂਟੋਮਜਾਰਾ ਦੀਆਂ ਜ਼ੋਨਲ ਪੱਧਰ ਦੀਆਂ ਖੇਡਾਂ ‘ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਜੋਂ ਸਮਾਗਮ ਕਰਵਾਇਆ ਗਿਆ। ਸਕੂਲ ਦੇ ਹੈੱਡਮਾਸਟਰ ਬਲਬੀਰ ਸਿੰਘ ਅਤੇ ਸਕੂਲ ਦੇ ਖੇਡਾਂ ਦੇ ਅਧਿਆਪਕ ਕੁਲਦੀਪ ਸਿੰਘ ਡੀ.ਪੀ.ਈ. ਨੇ ਦੱਸਿਆ ਕਿ ਇਸ ਸਕੂਲ ਦੀ ਚੈੱਸ ਅੰਡਰ 14 ਸਾਲ ਲੜਕੀਆਂ ਪਹਿਲਾ ਸਥਾਨ, ਬੈਡਮਿੰਟਨ 14 ਸਾਲ ਲੜਕੀਆਂ ਦੂਸਰਾ ਸਥਾਨ, ਰੱਸਾਕਸ਼ੀ ਅੰਡਰ 17 ਸਾਲ ਲੜਕੇ ਦੂਸਰਾ ਸਥਾਨ, ਬੈਡਮਿੰਟਨ ਅੰਡਰ 17 ਸਾਲ ਲੜਕੀਆਂ ਤੀਜਾ ਸਥਾਨ, ਫੁੱਟਬਾਲ ਅੰਡਰ 14 ਸਾਲ ਲੜਕੀਆਂ ਤੀਜਾ ਸਥਾਨ, ਫੁੱਟਬਾਲ ਅੰਦਰ 17 ਸਾਲ ਲੜਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੰਤ ਬਾਬਾ ਮੱਖਣ ਸਿੰਘ ਵਲੋਂ ਵਿਸ਼ੇਸ਼ ਤੌਰ ‘ਤੋ ਪਹੁੰਚੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਹੈੱਡਮਾਸਟਰ ਬਲਬੀਰ ਸਿੰਘ ਸਮੇਤ ਸਮੂਹ ਸਟਾਫ਼ ਵਲੋਂ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵਿੱਦਿਅਕ ਖੇਤਰ ਦੇ ਨਾਲ ਖੇਡਾਂ ਦੇ ਖੇਤਰ ਵਿਚ ਵੀ ਇਸ ਸਕੂਲ ਦਾ ਅਤੇ ਬਲਾਕ ਮਾਹਿਲਪੁਰ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਚੇਅਰਮੈਨ ਜਗਦੀਪ ਸਿੰਘ, ਉਪ ਚੇਅਰਮੈਨ ਜਸਵੀਰ ਸਿੰਘ ਮਾਨ, ਬਲਜੀਤ ਸਿੰਘ ਪੰਚਾਇਤ ਮੈਂਬਰ, ਸਕੂਲ ਦੇ ਸਟਾਫ਼ ਮੈਂਬਰ ਪੂਨਮ ਬੇਦੀ, ਵਰਿੰਦਰ ਕੌਰ, ਵਨੀਤਾ ਜੱਸਲ, ਅਮਰੀਕ ਸਿੰਘ, ਅਨੀਤਾ ਰਾਣੀ, ਕੁਲਵਿੰਦਰ ਕੌਰ, ਮਨਦੀਪ ਕੌਰ, ਪਰਵੀਨ ਕੌਰ, ਮਨਦੀਪ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਰਾਧੇ ਕ੍ਰਿਸ਼ਨ ਮਹਿਲਾ ਮੰਡਲ ਨੂੰ ਚੈੱਕ ਭੇਟ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24
No active advertisement