05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਬੀ.ਏ. ਤੀਜੇ ਸਮੈਸਟਰ ਦੇ ਨਤੀਜੇ ਵਿਚੋਂ ਮੋਹਰੀ ਰਹੀਆਂ ਵਿਦਿਆਰਥਣਾਂ। ਖ਼ਾਲਸਾ ਕਾਲਜ ਦਾ ਬੀ.ਏ. ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਗੜ੍ਹਸ਼ੰਕਰ, 4 ਅਗਸਤ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦਾ ਬੀ. ਏ.

Ad Position 21
No active advertisement
ਅਜੀਤ ਡੈਸਕ 05-08-2026
ਗੜ੍ਹਸ਼ੰਕਰ, 4 ਅਗਸਤ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦਾ ਬੀ.ਏ. ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਬੀ.ਏ. ਤੀਜੇ ਸਮੈਸਟਰ ਦੇ ਨਤੀਜੇ ਵਿਚ ਵਿਦਿਆਰਥਣ ਜਸਪ੍ਰੀਤ ਕੌਰ ਅਤੇ ਰਮਨੀਤ ਨੇ 7.58 ਸੀ.ਜੀ.ਪੀ . ਏ. ਪ੍ਰਾਪਤ ਕਰਕੇ ਸਾਂਝੇ ਤੌਰ ’ਤੇ ਪਹਿਲਾ ਸਥਾਨ, ਭਾਰਤੀ ਦੇਵੀ ਨੇ 7.46 ਸੀ.ਜੀ.ਪੀ.ਏ. ਨਾਲ ਦੂਜਾ ਸਥਾਨ ਤੇ ਕਿਰਨਜੀਤ ਕੌਰ ਨੇ 7.33 ਸੀ.ਜੀ.ਪੀ.ਏ. ਪ੍ਰਾਪਤ ਕਰਕੇ ਕਲਾਸ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਆਰਟਸ ਵਿਭਾਗ ਅਤੇ ਸਫਲ ਰਹੇ ਵਿਦਿਆਰਥੀਆਂ ਨੂੰ ਵਧਾਈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਮਿਹਨਤ, ਅਧਿਆਪਕਾਂ ਦੇ ਮਾਰਗ ਦਰਸ਼ਨ ਅਤੇ ਕਾਲਜ ਦੇ ਬਿਹਤਰ ਅਕਾਦਮਿਕ ਮਾਹੌਲ ਦਾ ਸਿੱਟਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਤਾ ਮਹਿੰਦਰ ਕੌਰ ਨਮਿਤ ਪਾਠ ਦਾ ਭੋਗ ਪਿੰਡ ਮੰਝਪੁਰ ਵਿਖੇ 9 ਨੂੰ ਅਗਲੀ ਖ਼ਬਰ ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਨੇ ਧਾਰਮਿਕ ਪ੍ਰੀਖਿਆ ਕਰਵਾਈ
Ad Position 24
No active advertisement