ਘਰ ਨਜ਼ਦੀਕ ਖੜ੍ਹਾ ਟੈਂਪੂ ਚੋਰੀ
ਸੈਲਾ ਖ਼ੁਰਦ, 7 ਅਗਸਤ (ਹਰਵਿੰਦਰ ਸਿੰਘ ਬੰਗਾ)- ਸਥਾਨਕ ਕਸਬੇ ‘ਚ ਚੋਰਾਂ ਨੇ ਘਰ ਨਜ਼ਦੀਕ ਖੜ੍ਹਾ ਟਾਟਾ-407 ਟੈਂਪੂ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਲਲਿਤ ਗੁਪਤਾ ਪੁੱਤਰ ਚੰਦਰ ਪਾਲ ਅਗਰਵਾਲ ਵਾਸੀ ਸੈਲਾ ਖ਼ੁਰਦ ਨੇ ਦੱਸਿਆ ਕਿ ਉਸ ਦੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਟਾਟਾ 407 ਟੈਂਪੂ ਨੰਬਰ ਪੀ.
ਸੈਲਾ ਖ਼ੁਰਦ, 7 ਅਗਸਤ (ਹਰਵਿੰਦਰ ਸਿੰਘ ਬੰਗਾ)- ਸਥਾਨਕ ਕਸਬੇ ‘ਚ ਚੋਰਾਂ ਨੇ ਘਰ ਨਜ਼ਦੀਕ ਖੜ੍ਹਾ ਟਾਟਾ-407 ਟੈਂਪੂ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਲਲਿਤ ਗੁਪਤਾ ਪੁੱਤਰ ਚੰਦਰ ਪਾਲ ਅਗਰਵਾਲ ਵਾਸੀ ਸੈਲਾ ਖ਼ੁਰਦ ਨੇ ਦੱਸਿਆ ਕਿ ਉਸ ਦੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਟਾਟਾ 407 ਟੈਂਪੂ ਨੰਬਰ ਪੀ.ਬੀ.07-4825 ਘਰ ਦੇ ਨਜ਼ਦੀਕ ਸਰਕਾਰੀ ਹਾਈ ਸਕੂਲ ਕੋਲ ਖੜ੍ਹਾ ਕੀਤਾ ਸੀ। ਉਸ ਨੇ ਸਵੇਰੇ ਦੇਖਿਆ ਕਿ ਉਸ ਦਾ ਟੈਂਪੂ ਉੱਥੋਂ ਗ਼ਾਇਬ ਸੀ, ਜਿਸ ਦੀ ਉਸ ਨੂੰ ਕਾਫ਼ੀ ਭਾਲ ਕੀਤੀ ਪਰ ਟੈਂਪੂ ਨਹੀਂ ਮਿਲਿਆ ਅਤੇ ਜਦੋਂ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਤੜਕਸਾਰ ਕਰੀਬ 3 ਵਜੇ ਚੋਰਾਂ ਨੇ ਟੈਂਪੂ ਚੋਰੀ ਕੀਤਾ ਤੇ ਗੜ੍ਹਸ਼ੰਕਰ ਵੱਲ ਨੂੰ ਜਾਂਦਿਆਂ ਦੀ ਤਸਵੀਰ ਕੈਮਰੇ ‘ਚ ਕੈਦ ਹੋ ਗਈ। ਉਸ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਪੁਲਿਸ ਚੌਕੀ ਸੈਲਾ ਖ਼ੁਰਦ ਨੂੰ ਸੂਚਿਤ ਕਰ ਦਿੱਤਾ ਹੈ।