08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਦੋ-ਰੋਜ਼ਾ ਮੁਢਲੀ ਸਹਾਇਤਾ ਸਿਖਲਾਈ ਕੈਂਪ ਸਰਵਹਿੱਤਕਾਰੀ ਤਲਵਾੜਾ ਵਿਖੇ ਸਮਾਪਤ

ਤਲਵਾੜਾ, 7 ਅਗਸਤ (ਐਚ. ਐਸ.

Ad Position 21
No active advertisement
ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮੁਢਲੀ ਸਹਾਇਤਾ ਅਤੇ ਘਰੇਲੂ ਨਰਸਿੰਗ ਸਿਖਲਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਖਿਆ ਅਧਿਕਾਰੀ ਰੇਣੂੰ ਬਾਲਾ। ਤਸਵੀਰ : ਐੱਚ.ਐੱਸ.ਮਿੱਠੂ 08-08-2026
ਤਲਵਾੜਾ, 7 ਅਗਸਤ (ਐਚ.ਐਸ.ਮਿੱਠੂ)- ਰੈੱਡ ਕਰਾਸ ਕੌਂਸਲ ਦੀ ਸਰਪ੍ਰਸਤੀ ਹੇਠ ਦੋ-ਰੋਜ਼ਾ ਮੁੱਢਲੀ ਸਹਾਇਤਾ ਅਤੇ ਘਰੇਲੂ ਨਰਸਿੰਗ ਸਿਖਲਾਈ ਕੈਂਪ ਤਲਵਾੜਾ ਦੇ ਐੱਸ.ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਫਲਤਾ-ਪੂਰਵਕ ਸਮਾਪਤ ਹੋਇਆ। ਰੈੱਡ ਕਰਾਸ ਕੌਂਸਲ ਦੀ ਮੁਖੀ ਰੇਣੂ ਬਾਲਾ ਦੀ ਨਿਗਰਾਨੀ ਹੇਠ ਸਕੂਲ ਦੇ 572 ਵਿਦਿਆਰਥੀਆਂ ਨੇ ਕੈਂਪ ਵਿਚ ਹਿੱਸਾ ਲਿਆ ਤੇ ਮੁੱਢਲੀ ਸਹਾਇਤਾ ਤੇ ਜੀਵਨ-ਰੱਖਿਅਕ ਤਕਨੀਕਾਂ ਦੀ ਵਿਹਾਰਕ ਸਿਖਲਾਈ ਪ੍ਰਾਪਤ ਕੀਤੀ। ਕੈਂਪ ਦੇ ਪਹਿਲੇ ਦਿਨ ਜ਼ਿਲ੍ਹਾ ਸਿਖਲਾਈ ਅਧਿਕਾਰੀ ਅਨੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਦੁਰਘਟਨਾਵਾਂ ਜਾਂ ਐਮਰਜੈਂਸੀ ਦੀ ਸਥਿਤੀ ਵਿਚ ਮੁੱਢਲੀ ਸਹਾਇਤਾ ਦੀ ਮਹੱਤਤਾ ਬਾਰੇ ਸਿਖਲਾਈ ਦਿੱਤੀ, ਜਿਸ ਵਿਚ ਖੂਨ ਵਹਿਣਾ ਬੰਦ ਕਰਨਾ, ਜ਼ਖ਼ਮਾਂ ’ਤੇ ਪੱਟੀ ਬੰਨ੍ਹਣਾ, ਫਰੈਕਚਰ ਵਿਚ ਸਹਾਇਤਾ ਕਰਨਾ, ਜਲਨ ਤੇ ਬੇਹੋਸ਼ੀ ਲਈ ਮੁੱਢਲੀ ਸਹਾਇਤਾ ਪ੍ਰਦਾਨ ਕਰਨਾ ਅਤੇ ਜ਼ਖਮੀ ਵਿਅਕਤੀ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਉਣਾ ਸ਼ਾਮਲ ਹੈ। ਉਸ ਨੇ ਸੀ.ਪੀ.ਆਰ. (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਤਕਨੀਕਾਂ ਦਾ ਪ੍ਰਦਰਸ਼ਨ ਵੀ ਕੀਤਾ ਜਿਸ ਨਾਲ ਵਿਦਿਆਰਥੀਆਂ ਨੂੰ ਜੀਵਨ-ਰੱਖਿਅਕ ਉਪਾਅ ਪ੍ਰਦਾਨ ਕੀਤੇ ਗਏ। ਸਮਾਪਤੀ ਸਮਾਰੋਹ ਵਿਚ ਵਿਦਿਆਰਥੀਆਂ ਨੇ ਦੁਰਘਟਨਾ ਦੀ ਸਥਿਤੀ ਵਿਚ ਮੁੱਢਲੀ ਸਹਾਇਤਾ, ਖੂਨ ਵਹਿਣ ਨੂੰ ਰੋਕਣਾ, ਪੱਟੀਆਂ ਬੰਨ੍ਹਣਾ, ਫਰੈਕਚਰ ਵਿਚ ਸਹਾਇਤਾ ਕਰਨਾ ਤੇ ਸੀਪੀਆਰ ਵਰਗੀਆਂ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਦੇ ਲਾਈਵ ਪ੍ਰਦਰਸ਼ਨਾਂ ਰਾਹੀਂ ਆਪਣੀ ਸਿਖਲਾਈ ਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਕਲੱਸਟਰ ਹੈੱਡ ਅੰਜੂ ਸ਼ਰਮਾ ਨੇ ਕਿਹਾ ਕਿ ਭਾਰਤੀ ਰੈੱਡ ਕਰਾਸ ਸੁਸਾਇਟੀ ਦਾ ਮੂਲ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ, ਆਫ਼ਤਾਂ ਅਤੇ ਹਾਦਸਿਆਂ ਦੌਰਾਨ ਤੁਰੰਤ ਸਹਾਇਤਾ ਪ੍ਰਦਾਨ ਕਰਨਾ ਤੇ ਹਰੇਕ ਨਾਗਰਿਕ ਨੂੰ ਮੁੱਢਲੀ ਸਹਾਇਤਾ ਬਾਰੇ ਸਿੱਖਿਅਤ ਕਰਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮੇਂ ਸਿਰ ਮੁੱਢਲੀ ਸਹਾਇਤਾ ਇੱਕ ਜਾਨ ਬਚਾ ਸਕਦੀ ਹੈ ਤੇ ਇਹ ਇਕ ਵਿਕਸਤ ਭਾਰਤ ਦੀ ਅਸਲ ਪਛਾਣ ਹੈ। ਪ੍ਰੋਗਰਾਮ ਦੇ ਅੰਤ ਵਿਚ ਕਲੱਸਟਰ ਹੈੱਡ, ਅੰਜੂ ਸ਼ਰਮਾ ਅਤੇ ਪ੍ਰਿੰਸੀਪਲ ਜਨੇਸ਼ ਬਾਲਾ ਨੇ ਜ਼ਿਲ੍ਹਾ ਸਿਖਲਾਈ ਅਧਿਕਾਰੀ, ਅਨੂ ਸ਼ਰਮਾ ਨੂੰ ਨਾਰੀਅਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਰੈੱਡ ਕਰਾਸ ਕੌਂਸਲ ਦੀ ਮੁਖੀ ਰੇਣੂ ਬਾਲਾ ਨੇ ਸਫਲ ਸਿਖਲਾਈ ਲਈ ਜ਼ਿਲ੍ਹਾ ਟਰੇਨਰ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੰਸਥਾਵਾਂ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਅਗਲੀ ਖ਼ਬਰ ਬੀ.ਐੱਨ .ਡੀ. ਸਕੂਲ ਦੇ ਐਨ .ਸੀ.ਸੀ. ਕੈਡੇਟ ‘ਏ ਸਰਟੀਫਿਕੇਟ ਨਾਲ ਸਨਮਾਨਿਤ
Ad Position 24