02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

2027 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਓ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ- ਸੁਖਬੀਰ ਸਿੰਘ ਬਾਦਲ

ਕੋਟਫ਼ਤੂਹੀ (ਹੁਸ਼ਿਆਰਪੁਰ), 2 ਅਕਤੂਬਰ (ਅਵਤਾਰ ਸਿੰਘ ਅਟਵਾਲ)- ਇਥੋਂ ਨਜ਼ਦੀਕੀ ਪਿੰਡ ਮੰਨਣਹਾਨਾ ਦੇ ਗੁਰਦੁਆਰਾ...

Ad Position 21
No active advertisement
ਅਜੀਤ ਡੈਸਕ 02-10-2026

ਕੋਟਫ਼ਤੂਹੀ (ਹੁਸ਼ਿਆਰਪੁਰ), 2 ਅਕਤੂਬਰ (ਅਵਤਾਰ ਸਿੰਘ ਅਟਵਾਲ)- ਇਥੋਂ ਨਜ਼ਦੀਕੀ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਦੇ ਕੁਸ਼ਤੀ ਸਟੇਡੀਅਮ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 2027 'ਚ ਆ ਰਹੀਆ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ 'ਪੰਜਾਬ ਬਚਾਓ ਰੈਲੀ' ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਦੀ ਸਰਪ੍ਰਸਤੀ ਹੇਠ ਹੋਈ, ਜਿਸ ਵਿਚ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ 'ਤੇ ਪਹਿਲੇ ਮਹੀਨੇ ਜਿਸ ਕੋਲ ਕੋਈ ਟਿਊਬਵੈੱਲ ਕੁਨੈਕਸ਼ਨ ਨਹੀ ਹੈ, ਉਨ੍ਹਾਂ ਨੂੰ ਪਹਿਲੇ ਮਹੀਨੇ ਟਿਉੂਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ, ਕੰਢੀ ਏਰੀਏ ਦੀ ਬਹੁਤ ਘੱਟ ਤਰੱਕੀ ਹੋਈ ਹੈ, ਜਿਸ ਲਈ ਇਕ ਮਨਿਸਟਰੀ ਕੰਡੀ ਏਰੀਏ ਡਿਵੈਲਪਮੈਂਟ ਦੀ ਹੋਵੇਗੀ, ਜਿਸ ਦਾ ਕੰਮ ਹੀ ਕੰਡੀ ਏਰੀਏ ਦੀ ਡਿਵੈਲਪਮੈਂਟ ਹੋਵੇਗੀ, ਪਠਾਨਕੋਟ ਤੋਂ ਚੰਡੀਗੜ੍ਹ ਤੱਕ ਇਕ ਐਕਸਪ੍ਰੈੱਸ ਵੇਅ ਕੰਡੀ ਏਰੀਏ ਦੇ ਨਾਂਅ ਤੇ ਕੱਢਿਆ ਜਾਵੇਗਾ, ਜਿਸ ਨਾਲ ਕੰਢੀ ਏਰੀਏ ਦੀ ਤਰੱਕੀ ਆਪਣੇ ਆਪ ਹੋ ਜਾਵੇਗੀ।

ਇਸ ਇਲਾਕੇ ਨੂੰ ਇਕ ਸਪੈਸ਼ਲ ਇੰਡਸਟਰੀਅਲ ਪੈਕਿੰਜ ਦਿੱਤਾ ਜਾਵੇਗਾ, ਜੋ ਕੰਡੀ ਏਰੀਏ 'ਤੇ ਬਾਰਡਰ ਏਰੀਏ ਵਿਚ ਫ਼ੈਕਟਰੀ ਲਾਏਗਾ। ਉਸ ਨੂੰ ਵਾਧੂ ਸਹੂਲਤਾਂ ਸਾਡੀ ਸਰਕਾਰ ਦੇਵੇਗੀ, ਸਾਡੀ ਸਰਕਾਰ ਆਉਣ 'ਤੇ ਪੰਜਾਬ ਸਰਕਾਰ ਵਲੋਂ ਬੰਦ ਕੀਤੀ ਹੋਈ ਨੀਲੇ ਕਾਰਡ ਦੀ ਸਕੀਮ ਨੂੰ ਫਿਰ ਦੁਬਾਰਾ ਚਾਲੂ ਕਰਾਂਗੇ ਤੇ ਵੱਡੇ ਬਾਦਲ ਸਾਹਿਬ ਦੇ ਨਾਂਅ ਤੇ ਬਾਪੂ ਬਾਦਲ 30 ਕਿੱਲੋ ਕਣਕ ਦਿੰਦਾ ਸੀ ਉਹ ਹੁਣ 50 ਕਿੱਲੋ ਕਣਕ 4 ਰੁਪਏ ਦੇ ਹਿਸਾਬ ਨਾਲ ਤੇ 20 ਕਿੱਲੋ ਰੁਪਏ ਦੇ ਹਿਸਾਬ ਨਾਲ ਦਾਲ ਦਿੱਤੀ ਜਾਵੇਗੀ, ਲੜਕੀਆਂ ਦੀ ਸ਼ਗੁਨ ਸਕੀਮ ਆਉਣ ਵਾਲੀ ਸਰਕਾਰ ਇਕ ਲੱਖ ਰੁਪਏ ਤੇ ਬੁੱਢਾਪਾ ਪੈਨਸ਼ਨ 3100 ਰੁਪਏ ਕਰੇਗੀ, ਜਿਸ ਤੇ ਵਿਅਕਤੀਆਂ ਦੀ ਉਮਰ 65 ਸਾਲ ਤੋਂ ਘਟਾ ਕੇ 60 ਸਾਲ, ਬੀਬੀਆਂ ਦੀ ਉਮਰ 60 ਤੋਂ ਘਟਾ ਕੇ 55 ਸਾਲ ਕੀਤੀ ਜਾਵੇਗੀ।

ਨੌਜਵਾਨਾਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਇਸ ਸਰਕਾਰ ਦੌਰਾਨ ਖਾਲੀ ਪਈਆ ਤਿੰਨ ਲੱਖ ਨੌਕਰੀਆਂ ਪਹਿਲੇ ਸਾਲ ਪੰਜਾਬ ਦੇ ਬੱਚਿਆਂ ਨੂੰ ਦੇਵਾਂਗੇ, ਇਨ੍ਹਾਂ ਨੇ ਕਾਨੂੰਨ ਬਣਾ ਦਿੱਤਾ ਕਿ ਪੰਜਾਬ ਦੀ ਸਰਕਾਰੀ ਨੌਕਰੀ ਹਿੰਦੁਸਤਾਨ ਦਾ ਕੋਈ ਵੀ ਬੱਚਾ ਲੈ ਸਕਦਾ, ਦੂਸਰੇ ਸੂਬਿਆ ਵਿਚ ਇਹ ਭਾਸ਼ਣ ਕਰਦੇ ਹਨ ਕਿ ਅਸੀਂ ਤੁਹਾਨੂੰ ਪੰਜਾਬ ਵਿਚ ਨੌਕਰੀਆਂ ਦੇਵਾਂਗੇ, ਇਨ੍ਹਾਂ ਨੇ ਕਾਨੂੰਨ ਬਦਲ ਦਿੱਤਾ, ਹੁਣ ਜਿਹੜੀਆਂ 25 ਹਜ਼ਾਰ ਨੌਕਰੀਆਂ ਮਿਲੀਆ ਉਸ ਵਿਚ ਅੱਧੀਆਂ ਨੌਕਰੀਆਂ ਪੰਜਾਬ ਤੋਂ ਬਾਹਰਲਿਆਂ ਸੂਬਿਆ ਵਾਲਿਆਂ ਨੂੰ ਦਿੱਤੀਆਂ ਹਨ।

ਅਸੀਂ ਆਪਣੀ ਸਰਕਾਰ ਆਉਣ 'ਤੇ ਕਾਨੂੰਨ ਬਣਾਵਾਂਗੇ ਕਿ ਪੰਜਾਬ ਦੀਆ ਨੌਕਰੀਆਂ ਸਿਰਫ਼ ਪੰਜਾਬੀਆਂ ਨੂੰ ਹੀ ਮਿਲਣਗੀਆਂ, ਜਿੰਨੀਆਂ ਫ਼ੈਕਟਰੀਆਂ ਪੰਜਾਬ ਵਿਚ ਲੱਗਣਗੀਆਂ ਉਸ ਵਿਚ 75 ਪ੍ਰਤੀਸ਼ਤ ਨੌਕਰੀਆਂ ਪੰਜਾਬੀਆਂ ਨੂੰ ਮਿਲਣਗੀਆਂ, ਜਿਹੜੇ ਬੱਚੇ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਾਡੀ ਸਰਕਾਰ 10 ਲੱਖ ਰੁਪਏ ਤੱਕ ਦੀ ਮਾਲੀ ਸਹਾਇਤਾ ਬਿਨ੍ਹਾਂ ਗਾਰੰਟੀ, ਬਿਨ੍ਹਾਂ ਵਿਆਜ ਦੇਵੇਗੀ। ਉਨ੍ਹਾਂ ਨੂੰ ਤਿੰਨ ਸਾਲ ਤੋਂ ਬਾਅਦ ਅਖੀਰਲੇ ਸੱਤ ਸਾਲਾ ਵਿਚ ਇਹ ਰਕਮ ਵਾਪਸ ਕਰਨੀ ਹੋਵੇਗੀ, ਡੇਅਰੀ ਫਾਰਮਿੰਗ ਲਈ 75 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ।

ਪਿੰਡਾਂ ਵਿਚ ਲਾਲ ਲਕੀਰ ਅੰਦਰ ਆਉਂਦੇ ਘਰ ਅਸੀਂ ਪਹਿਲੇ ਸਾਲ ਵਿਚ ਉਸ ਦਾ ਨਕਸ਼ਾ ਬਣਾ ਕੇ ਰਹਿੰਦੇ ਪਰਿਵਾਰ ਦੇ ਨਾਂਅ ਰਜਿਸਟਰੀ ਕਰਵਾ ਕੇ ਉਸ ਨੂੰ ਮਾਲਕ ਬਣਾਵਾਂਗੇ, ਜਿਨ੍ਹਾਂ ਕੋਲ ਕੋਈ ਆਪਣੀ ਕੋਈ ਜਗਾਂ ਨਹੀਂ ਉਨ੍ਹਾਂ ਨੂੰ ਸਰਕਾਰ ਪੰਜ ਮਰਲੇ ਪਲਾਟ ਦੇਵੇਂਗੀ ਤੇ ਆਉਂਦੇ ਪੰਜ ਸਾਲਾਂ ਵਿਚ ਪੰਜਾਬ ਵਿਚ ਕੋਈ ਵੀ ਘਰ ਕੱਚਾ ਨਹੀ ਰਹੇਗਾ, ਪੰਜਾਬ ਵਿਚ ਨਸ਼ੇ ਨੂੰ  ਠੱਲ੍ਹ ਪਾਉਣ ਲਈ ਤੁਹਾਨੂੰ ਤੱਕੜਾਂ ਮੁੱਖ ਮੰਤਰੀ ਚਾਹੀਦਾ, ਅਸੀਂ ਪਹਿਲੀ ਕੈਬਨਿਟ ਮੀਟਿੰਗ ਵਿਚ ਕਾਨੂੰਨ ਬਣਾਵਾਂਗੇ ਕਿ ਜਿਹੜਾ ਨਸ਼ਾ ਵੇਚੂਗਾ ਉਸ ਦੀ ਦਸ ਸਾਲ ਤੱਕ ਜ਼ਮਾਨਤ ਨਹੀ ਹੋਵੇਗੀ, ਤੇ ਉਸ ਦੇ ਸਾਰੇ ਪਰਿਵਾਰ ਦੀ ਜਾਇਦਾਦ ਸਰਕਾਰ ਕੋਲ ਚੱਲੀ ਜਾਵੇਗੀ ਤਾਂ ਹੀ ਨਸ਼ੇ ਨੂੰ ਪੂਰੀ ਤਰ੍ਹਾਂ ਠੱਲ੍ਹ ਪਵੇਗੀ।

 

Ad Position 22
No active advertisement
ਪਿਛਲੀ ਖ਼ਬਰ ਅਦਾਲਤ ਤੋਂ ਫ਼ਰਾਰ ਦੋਸ਼ੀ 13 ਦਿਨਾਂ ਬਾਅਦ ਕਾਬੂ ਅਗਲੀ ਖ਼ਬਰ ਅੰਤਰਰਾਸ਼ਟਰੀ ਅਥਲੈਟਿਕ ਖਿਡਾਰੀ ਗੁਰਿੰਦਰ ਵੀਰ ਸਿੰਘ ਦਾ ਆਦਮਪੁਰ ਏਅਰਪੋਰਟ ’ਤੇ ਸਵਾਗਤ
Ad Position 24