08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਸ਼ਾ ਰੋਕਣ ਸੰਬੰਧੀ ਸੈਮੀਨਾਰ ਲਗਾਇਆ

ਕੋਟਫ਼ਤੂਹੀ, 7 ਅਗਸਤ (ਅਵਤਾਰ ਸਿੰਘ ਅਟਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ‘ਚ ਕਿੱਕ ਡਰੱਗ ਆਸਟ੍ਰੇਲੀਆ ਐਨ. ਜੀ.

Ad Position 21
No active advertisement
ਅਜੀਤ ਡੈਸਕ 08-08-2026
ਕੋਟਫ਼ਤੂਹੀ, 7 ਅਗਸਤ (ਅਵਤਾਰ ਸਿੰਘ ਅਟਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ‘ਚ ਕਿੱਕ ਡਰੱਗ ਆਸਟ੍ਰੇਲੀਆ ਐਨ. ਜੀ. ਓ. ਵੱਲੋਂ ਨਸ਼ਾ ਰੋਕਣ ਸਬੰਧੀ ਸਕੂਲ ਦੇ ਵਿਦਿਆਰਥੀਆਂ ਲਈ ‘ਨਸ਼ੇ ਦੇ ਮਾੜੇ ਅਸਰ’ ਸਬੰਧੀ ਸੈਮੀਨਾਰ ਰਿਸੋਰਸ ਪਰਸਨ ਦੀਪਕ ਆਨੰਦ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ। ਇਸ ਮੌਕੇ ਰਿਸੋਰਸ ਪਰਸਨ ਦੀਪਕ ਆਨੰਦ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ੇ ਦੀ ਲੱਤ ਦੇ ਕਾਰਨਾਂ, ਮਾੜੇ ਪ੍ਰਭਾਵਾਂ ਤੇ ਨਸ਼ੇ ਤੋਂ ਛੁਟਕਾਰਾ ਕਿਵੇਂ ਪਾਈਏ ਆਦਿ ਵਿਸਿਆਂ ਸਬੰਧੀ ਬਹੁਤ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ, ਕਿੱਕ ਡਰੱਗ ਆਸਟ੍ਰੇਲੀਆ ਐਨ. ਜੀ. ਓ ਵੱਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਹੋਈ ਇੱਕ ਵੀਡੀਓ ਵੀ ਦਿਖਾਈ ਗਈ। ਸੈਮੀਨਾਰ ਮੌਕੇ ਵਿਦਿਆਰਥੀਆਂ ਤੋਂ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ ਤੇ ਵਧੀਆ ਭਾਸ਼ਣ ਲਈ ਅੰਮ੍ਰਿਤਾ, ਗੌਰਵ ਜਸਵਾਲ ਤੇ ਜਸਕੀਰਤ ਸਿੰਘ ਨੂੰ ਇੱਕ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ। ਸਕੂਲ ਪ੍ਰਿੰਸੀਪਲ ਹਰਮਨੋਜ ਕੁਮਾਰ ਨੇ ਉਪਰੋਕਤ ਸੰਸਥਾ ਅਤੇ ਰਿਸੋਰਸ ਪਰਸਨ ਦੀਪਕ ਆਨੰਦ ਦਾ ਧੰਨਵਾਦ ਕੀਤਾ। ਇਸ ਮੌਕੇ ਜਤਿੰਦਰ ਸਿੰਘ, ਸਰਬਜੀਤ ਕੌਰ, ਸਤਨਾਮ ਕੁਮਾਰ, ਰਾਜਵਿੰਦਰ ਕੌਰ, ਨਰਿੰਦਰ ਅਜਨੋਹਾ, ਲਵਦੀਪ ਕੌਰ, ਧਰਮਿੰਦਰ ਸਿੰਘ, ਹਾਫ਼ਿਜ਼, ਅਬਿਨਾਸ਼ ਕੌਰ, ਅਮਨਪ੍ਰੀਤ ਕੌਰ, ਅਮਨਜੀਤ ਕੌਰ, ਦੀਪਕ ਕੁਮਾਰ, ਕੁਲਵਿੰਦਰ ਸਿੰਘ, ਰਜੇਸ਼ ਕੁਮਾਰ, ਆਰਤੀ ਥਾਪਰ, ਹਰਭਜਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇਣ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜੈਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ’ਚ ਸ਼ਿਵੇਨ ਪੁਰੀ ਹੈੱਡ ਬੁਆਏ ਅਤੇ ਮੈਤ੍ਰੇਯ ਗੁਪਤਾ ਹੈੱਡ ਗਰਲ ਬਣੀ
Ad Position 24