02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ’ਚ ਜਲੰਧਰ ਪੁਲਿਸ ਵਲੋਂ ਪ੍ਰੈਸ ਕਾਨਫ਼ਰੰਸ

ਜਲੰਧਰ, 2 ਅਕਤੂਬਰ (ਦਵਿੰਦਰ)-ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ’ਚ ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਦੱਸਿਆ ਕਿ 26 ਸਤੰਬਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਇਕ ਸੁਨੇਹਾ ਵਾਇਰਲ ਹੋਣ ਤੋਂ ਬਾਅਦ ਗੁੱਸੇ ਵਿਚ ਸਨ।

Ad Position 21
No active advertisement
ਅਜੀਤ ਡੈਸਕ 02-10-2026

ਜਲੰਧਰ, 2 ਅਕਤੂਬਰ (ਦਵਿੰਦਰ)-ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ’ਚ ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਦੱਸਿਆ ਕਿ 26 ਸਤੰਬਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਇਕ ਸੁਨੇਹਾ ਵਾਇਰਲ ਹੋਣ ਤੋਂ ਬਾਅਦ ਗੁੱਸੇ ਵਿਚ ਸਨ। ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਹਿੰਸਾ ਕੀਤੀ, ਪੁਲਿਸ ਅਤੇ ਮੀਡੀਆ 'ਤੇ ਹਮਲਾ ਕੀਤਾ, ਵਾਹਨਾਂ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਘਟਨਾ ਦੇ ਵੇਰਵੇ ਦਿੰਦੇ ਹੋਏ ਡੀ.ਆਈ.ਜੀ. ਨਵੀਨ ਸਿੰਗਲਾ ਨੇ ਦੱਸਿਆ ਕਿ ਐਲ.ਪੀ.ਯੂ. ਵਿਚ ਵਿਘਨ ਪਾਉਣ ਵਿਚ ਸ਼ਾਮਿਲ ਨੌਂ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਸਿੰਗਲਾ ਦੇ ਨਾਲ ਐਸ.ਐਸ.ਪੀ. ਗੌਰਵ ਤੂਰਾ ਅਤੇ ਐਸ.ਆਈ.ਟੀ. ਇੰਚਾਰਜ ਵਿਨੀਤ ਅਲਹਾਵਤ ਮੌਜੂਦ ਸਨ।

ਨਵੀਨ ਸਿੰਗਲਾ ਨੇ ਕਿਹਾ ਕਿ ਪੁਲਿਸ ਨੇ ਸ਼ੁਰੂ ਵਿਚ ਕੋਈ ਲਾਠੀਚਾਰਜ ਨਹੀਂ ਕੀਤਾ, ਪਰ ਜਦੋਂ ਵਿਦਿਆਰਥੀਆਂ ਨੇ ਉਨ੍ਹਾਂ ਅਤੇ ਮੀਡੀਆ 'ਤੇ ਪੱਥਰਬਾਜ਼ੀ ਕੀਤੀ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਤਾਂ ਉਨ੍ਹਾਂ ਦੀ ਟੀਮ ਨੇ ਸਥਿਤੀ ਨੂੰ ਸ਼ਾਂਤ ਕਰਨ ਲਈ ਦੰਗਾਕਾਰੀਆਂ ਨੂੰ ਭਜਾ ਦਿੱਤਾ। ਡੀ.ਆਈ.ਜੀ. ਨੇ ਕਿਹਾ ਕਿ 163 ਐਫ.ਆਈ.ਆਰਜ਼. ਵਿਚ 3 ਦੋਸ਼ੀਆਂ ਵਿਚੋਂ, ਉਨ੍ਹਾਂ ਦੀ ਟੀਮ ਨੇ ਫਗਵਾੜਾ ਤੋਂ 2, ਜੰਮੂ ਤੋਂ 2 ਅਤੇ ਮੁੰਬਈ ਤੋਂ 1 ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੋਸ਼ੀਆਂ ਵਿਚੋਂ 7 ਵਿਦਿਆਰਥੀ ਹਨ ਅਤੇ 2 ਬਾਹਰੀ ਹਨ। ਜਾਂਚ ਦੌਰਾਨ ਪੁਲਿਸ ਨੇ 20 ਦੋਸ਼ੀਆਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਸੈਲੂਨ ’ਚ ਗੋਲੀ ਚੱਲਣ ਨਾਲ ਫੈਲੀ ਦਹਿਸ਼ਤ ਅਗਲੀ ਖ਼ਬਰ ਢਿੱਲਵਾਂ ਵਿਖੇ ਝੋਨੇ ਦੀ ਖਰੀਦ ਸ਼ੁਰੂ
Ad Position 24