09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ’ਚ ਸੈਮੀਨਾਰ ਲਗਾਇਆ

ਪੱਸੀ ਕੰਢੀ, 8 ਅਗਸਤ (ਜਗਤਾਰ ਸਿੰਘ ਰਜਪਾਲਮਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਡੀ. ਡੀ.

Ad Position 21
No active advertisement
ਅਜੀਤ ਡੈਸਕ 09-08-2026
ਪੱਸੀ ਕੰਢੀ, 8 ਅਗਸਤ (ਜਗਤਾਰ ਸਿੰਘ ਰਜਪਾਲਮਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਡੀ.ਡੀ.ਓ. ਸੰਜੀਵ ਕੁਮਾਰ ਦੀ ਅਗਵਾਈ ਵਿਚ ਨਸ਼ਾ ਮੁਕਤ ਸਕੂਲ ਤਹਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਵਿਸ਼ੇਸ਼ ਤੌਰ ’ਤੇ ਬ੍ਰਹਮ ਕੁਮਾਰੀ ਜਸਕੀਰਤ ਕੌਰ (ਸੈਂਟਰ ਗੜ੍ਹਦੀਵਾਲਾ) ਦੀ ਟੀਮ ਸ਼ਿਰਕਤ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਦੇ ਕਾਰਨ ਤੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਤੋਂ ਮੁਕਤ ਹੋਣ ਲਈ ਪ੍ਰਮਾਤਮਾ ਤੇ ਕਿਤਾਬਾਂ ਨਾਲ ਪਿਆਰ ਕਰਨ, ਵੱਡਿਆਂ ਦਾ ਸਤਿਕਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਪ੍ਰਮਾਤਮਾ ਤੇ ਵੱਡੀਆਂ ਦਾ ਭੈਅ ਆਪਣੇ ਮਨ ਵਿਚ ਰੱਖਣਗੇ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਦਲਜੀਤ ਸਿੰਘ (ਪੰਜਾਬੀ) ਨੇ ਆਏ ਹੋਏ ਮਹਿਮਾਨਾਂ ਨੂੰ ਸਕੂਲ ਵਿਚ ਪਹੁੰਚਣ ’ਤੇ ‘ਜੀ ਆਇਆਂ’ ਆਖਿਆ ਤੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਪਿਆਰ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਬ੍ਰਹਮ ਕੁਮਾਰੀ ਜਸਕੀਰਤ ਕੌਰ, ਬ੍ਰਹਮ ਕੁਮਾਰੀ ਚਰਨਜੀਤ ਕੌਰ, ਬ੍ਰਹਮ ਕੁਮਾਰੀ ਜਸਵਿੰਦਰ ਕੌਰ, ਮੈਡਮ ਪ੍ਰਿਅੰਕਾ, ਮੈਡਮ ਸੁਰਜੀਤ ਕੌਰ ਨਾਇਰ, ਸੂਬੇਦਾਰ ਤਰਸੇਮ ਸਿੰਘ, ਲੈਕ. ਦਿਨੇਸ਼ ਠਾਕੁਰ, ਲੈਕ. ਉਮੇਸ਼ ਕੁਮਾਰ, ਲੈਕ. ਇੰਦਰਜੀਤ, ਜਗਮੋਹਨ ਸਿੰਘ, ਜਗਵਿੰਦਰ ਸਿੰਘ, ਹਰਪਾਲ ਸਿੰਘ, ਅਨੁਰਾਗ ਠਾਕੁਰ, ਬਲਵਿੰਦਰ ਕੌਰ, ਰੇਖਾ ਰਾਣੀ , ਸਪਨਾ ਸਲਾਰੀਆ, ਸੁਮਨਦੀਪ ਕੌਰ, ਰਮਨਦੀਪ ਕੌਰ, ਕੁਲਜੀਤ ਕੌਰ ਅਤੇ ਜਗਦੇਵ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮਹਿਮੂਦਪੁਰ ਬਟਾਲਾ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਮੀਟਿੰਗ ਅਗਲੀ ਖ਼ਬਰ ਮਿਸ਼ਨ ਹਰਿਆਲੀ ਤਹਿਤ ਵੱਖ-ਵੱਖ ਸਕੂਲਾਂ ’ਚ ਬੂਟੇ ਲਗਾਏ
Ad Position 24