ਪਟਨਾ, 1 ਅਕਤੂਬਰ (ਪੀ. ਟੀ. ਆਈ.)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਪੈਟਰੋਲ ਵਿਚ ਈਥਾਨੋਲ ਮਿਲਾਉਣ ਨਾਲ ਮੋਟਰ ਗੱਡੀਆਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤੀਬਾੜੀ ਖੇਤਰ ਦੀ ਵਿਭਿੰਨਤਾ ਨੂੰ ਉਤਸ਼ਾਹ ਮਿਲਿਆ ਹੈ। ‘ਬਿਹਾਰ ਨਿਵੇਸ਼ਕ ਸੰਮੇਲਨ 2026: ਭਾਰਤ ਦਾ ਉੱਭਰਦਾ ਨਿਵੇਸ਼ ਸਥਾਨ’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ 2022 ਤੋਂ ਹੁਣ ਤੱਕ 4 ਕਰੋੜ ਚਾਰ ਪਹੀਆ ਗੱਡੀਆਂ ਅਤੇ 20 ਕਰੋੜ ਦੋ ਪਹੀਆ ਗੱਡੀਆਂ ਈਥਾਨੋਲ ਮਿਲੇ ਪੈਟਰੋਲ ’ਤੇ ਚੱਲ ਰਹੀਆਂ ਹਨ। ‘ਮੈਂ ਕਿਸੇ ਨੂੰ ਵੀ ਚੁਣੌਤੀ ਦਿੰਦਾ ਹਾਂ ਕਿ ਉਹ ਅਜਿਹੀ ਸ਼ਿਕਾਇਤ ਲੈ ਕੇ ਆਵੇ ਕਿ ਇਸ ਕਾਰਨ ਉਸ ਦੀ ਗੱਡੀ ਨੂੰ ਨੁਕਸਾਨ ਹੋਇਆ ਹੈ। ਬੇਸ਼ੱਕ, ਜਿਨ੍ਹਾਂ ਦੇ ਆਪਣੇ ਹਿੱਤ ਹਨ, ਉਨ੍ਹਾਂ ਕੋਲ ਦੱਸਣ ਲਈ ਕੋਈ ਹੋਰ ਕਹਾਣੀ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਪੈਟਰੋਲ ਵਿਚ ਈਥਾਨੋਲ ਮਿਲਾਉਣ ਦਾ ਫੈਸਲਾ ਖੇਤੀਬਾੜੀ ਨੂੰ ਊਰਜਾ ਅਤੇ ਬਿਜਲੀ ਖੇਤਰਾਂ ਵੱਲ ਵਿਭਿੰਨਤਾ ਦੇਣ ਦੇ ਉਦੇਸ਼ ਨਾਲ ਲਿਆ ਗਿਆ ਸੀ, ਸਾਡੇ ਕਿਸਾਨ ਹੁਣ ਸਿਰਫ਼ ‘ਅੰਨ ਦਾਤਾ’ (ਭੋਜਨ ਉਤਪਾਦਕ) ਨਹੀਂ ਰਹਿਣਗੇ, ਸਗੋਂ ‘ਊਰਜਾ ਦਾਤਾ’ (ਊਰਜਾ ਉਤਪਾਦਕ) ਵੀ ਬਣਨਗੇ । ਗਡਕਰੀ ਨੇ ਦਾਅਵਾ ਕੀਤਾ ਕਿ ਸਾਰੇ ਪ੍ਰਮੁੱਖ ਆਟੋਮੋਬਾਈਲ ਬ੍ਰਾਂਡਾਂ ਨੇ ਆਪਣੀਆਂ ਗੱਡੀਆਂ ਨੂੰ 100 ਫੀਸਦੀ ਈਥਾਨੋਲ ’ਤੇ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਕੋਈ ਸ਼ਿਕਾਇਤ ਨਹੀਂ ਆਈ।
ਤਾਜ਼ਾ ਖ਼ਬਰਾਂ
Free
ਪੈਟਰੋਲ ’ਚ ਈਥਾਨੋਲ ਮਿਲਾਉਣਾ ਖੇਤੀਬਾੜੀ ਖੇਤਰ ਦੀ ਵਿਭਿੰਨਤਾ ਵੱਲ ਇਕ ਕਦਮ-ਗਡਕਰੀ
ਪਟਨਾ, 1 ਅਕਤੂਬਰ (ਪੀ. ਟੀ. ਆਈ.)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਪੈਟਰੋਲ ਵਿਚ ਈਥਾਨੋਲ ਮਿਲਾਉਣ ਨਾਲ ਮੋਟਰ ਗੱਡੀਆਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ...
ਅਜੀਤ ਡੈਸਕ
01-10-2026