ਸ਼ੇਰੇ-ਏ-ਪੰਜਾਬ ਟੂਰਨਾਮੈਂਟ ਲਈ ਜੂਨੀਅਰ ਖਿਡਾਰੀ ਹਰਦਿਤਦੀਪ ਅਤੇ ਸੀਨੀਅਰ ਖਿਡਾਰੀ ਕਰਮਵੀਰ ਆਪਣੇ ਕੋਚ ਦਲਜੀਤ ਸਿੰਘ ਨਾਲ।
ਹੁਸ਼ਿਆਰਪੁਰ, 8 ਅਗਸਤ (ਨਰਿੰਦਰ ਸਿੰਘ ਬੱਡਲਾ)- ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਆਈ. ਪੀ.
ਹੁਸ਼ਿਆਰਪੁਰ, 8 ਅਗਸਤ (ਨਰਿੰਦਰ ਸਿੰਘ ਬੱਡਲਾ)- ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਆਈ.ਪੀ.ਐੱਲ ਦੀ ਤਰਜ਼ ’ਤੇ ਕਰਵਾਏ ਜਾ ਰਹੇ ਸ਼ੇਰ-ਏ-ਪੰਜਾਬ ਟੀ-20 ਟੂੁਰਨਾਮੈਂਟ ’ਚ ਸਭ ਤੋਂ ਘੱਟ ਹਰਦਿਤਦੀਪ 13 ਸਾਲ 2 ਮਹੀਨੇ ਅਤੇ ਟੂਰਨਾਮੈਂਟ ਦੇ ਸੀਨੀਅਰ ਐਚ.ਡੀ.ਸੀ.ਏ. ਦੇ ਕਪਤਾਨ ਕਰਮਵੀਰ ਆਕਰਸ਼ਣ ਦਾ ਕੇਂਦਰ ਰਹਿਣਗੇ। ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਖਿਡਾਰੀਆਂ ਦੀ ਓਪਨਲਿਸਟ ’ਚ ਐਚ.ਡੀ.ਸੀ.ਏ. ਦੇ 17 ਖਿਡਾਰੀ ਚੁਣੇ ਜਾਣਾ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ’ਚ ਖਿਡਾਰੀਆਂ ਦੀ ਨਿਲਾਮੀ ਲਈ ਹਰ ਟੀਮ ਨੂੰ ਜੂਨੀਅਰ ਅਤੇ ਸੀਨੀਅਰ ਖਿਡਾਰੀ ਅਨੁਪਾਤ ਦੇ ਅਨੁਸਾਰ ਚੁਣਨੇ ਹੋਣਗੇ। ਉਨ੍ਹਾਂ ਦੱਸਿਆ ਕਿ ਪੀ.ਸੀ.ਏ. ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਅਤੇ ਸਕੱਤਰ ਤੇ ਸਾਂਸਦ ਗੁਰਮੀਤ ਸਿੰਘ ਹੇਅਰ ਅਤੇ ਪੀ.ਸੀ.ਏ. ਦੀ ਟੀਮ ਪੰਜਾਬ ਦੀ ਕ੍ਰਿਕਟ ਲਈ ਇਹ ਟੂਰਨਾਮੈਂਟ ਵਰਦਾਨ ਸਾਬਿਤ ਹੋਵੇਗਾ। ਟੂਰਨਾਮੈਂਟ ’ਚ ਹੁਸ਼ਿਆਰਪੁਰ ਦੇ ਖਿਡਾਰੀਆਂ ਦਾ ਨਾਂਅ ਆਉਣ ’ਤੇ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾ, ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸਿੰਘ, ਸੁਭਾਸ਼ ਸ਼ਰਮਾ, ਜਤਿੰਦਰ ਸੂਦ, ਅਮਿਤ ਠਾਕੁਰ, ਮੁਖ ਕੋਚ ਦਲਜੀਤ ਸਿੰਘ, ਅਸ਼ੋਕ ਸ਼ਰਮਾ, ਪੰਕਜ ਪਿੰਕਾ, ਪ੍ਰਵੀਨ ਸ਼ਿੰਟੂ, ਦਿਨੇਸ਼ ਸ਼ਰਮਾ, ਕੁਲਦੀਪ ਧਾਮੀ, ਮਹਿਲਾ ਕੋਚ ਦਵਿੰਦਰ ਕੌਰ, ਨਿਕੀਤਾ ਕੁਮਾਰੀ ਨੇ ਵੀ ਖਿਡਾਰੀਆਂ ਨੂੰ ਚੋਣ ਲਈ ਵਧਾਈ ਦਿੱਤੀ।