08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬਲਾਕ ਪੱਧਰੀ ਰੋਲ ਪਲੇਅ ਅਤੇ ਏ.ਈ.ਪੀ. ਤਹਿਤ ਰੈੱਡ ਰਿਬਨ ਕੁਇਜ਼ ਮੁਕਾਬਲੇ ਕਰਵਾਏ

ਪੱਸੀ ਕੰਢੀ, 8 ਅਗਸਤ (ਜਗਤਾਰ ਸਿੰਘ ਰਜਪਾਲਮਾ)- ਸਰਕਾਰੀ ਹਾਈ ਸਕੂਲ ਪੱਸੀ ਕੰਢੀ ਬਲਾਕ ਦਸੂਹਾ 2 ਵਿਖੇ ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰੋਗਰਾਮ ਤਹਿਤ ਬਲਾਕ ਪੱਧਰੀ ਰੋਲ ਪਲੇਅ ਤੇ ਏ. ਈ.

Ad Position 21
No active advertisement
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਬਲਾਕ ਨੋਡਲ ਅਫ਼ਸਰ ਦਸੂਹਾ 2 ਅਮਨਦੀਪ ਸਿੰਘ ਤੇ ਹੋਰ। ਤਸਵੀਰ : ਰਜਪਾਲਮਾ 09-08-2026
ਪੱਸੀ ਕੰਢੀ, 8 ਅਗਸਤ (ਜਗਤਾਰ ਸਿੰਘ ਰਜਪਾਲਮਾ)- ਸਰਕਾਰੀ ਹਾਈ ਸਕੂਲ ਪੱਸੀ ਕੰਢੀ ਬਲਾਕ ਦਸੂਹਾ 2 ਵਿਖੇ ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰੋਗਰਾਮ ਤਹਿਤ ਬਲਾਕ ਪੱਧਰੀ ਰੋਲ ਪਲੇਅ ਤੇ ਏ.ਈ.ਪੀ. ਤਹਿਤ ਰੈੱਡ ਰਿਬਨ ਕੁਇਜ਼ ਮੁਕਾਬਲੇ ਕਰਵਾਏ ਗਏ। ਰੋਲ ਪਲੇਅ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਲੀਚੱਕ ਨੇ ਪਹਿਲਾ, ਸਰਕਾਰੀ ਹਾਈ ਸਕੂਲ ਬਿੱਸੋਚੱਕ ਨੇ ਦੂਜਾ ਤੇ ਸਰਕਾਰੀ ਹਾਈ ਸਕੂਲ ਪੱਸੀ ਕੰਢੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਰੈੱਡ ਰਿਬਨ ਕੁਇਜ਼ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਲੀ ਚੱਕ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਲਾ ਨੇ ਦੂਜਾ ਤੇ ਸਰਕਾਰੀ ਹਾਈ ਸਕੂਲ ਪੱਸੀ ਕੰਢੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੋਲ ਪਲੇ ਮੁਕਾਬਲਿਆਂ ਦੀ ਜੱਜਮੈਂਟ ਵਨੀਤਾ ਹੈਡਮਿਸਟਰੈਸ ਬਿਸੋਚਕ, ਗੁਰਮੁਖ ਸਿੰਘ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਪੱਸੀ ਕੰਢੀ, ਊਸ਼ਾ ਚਿੱਬ ਹਿੰਦੀ ਮਿਸਟਰੈੱਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਗਰਾਂ ਵਲੋਂ ਕੀਤੀ ਗਈ। ਬਲਾਕ ਨੋਡਲ ਅਫ਼ਸਰ ਦਸੂਹਾ 2 ਅਮਨਦੀਪ ਸਿੰਘ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀ. ਆਰ. ਸੀ. ਲਵਕੇਸ਼ ਸ਼ਰਮਾ, ਭਰਤ ਕੁਮਾਰ, ਲੈਕਚਰਾਰ ਮਨਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਗਰਾਂ, ਜੋਬਿੰਦਰ ਸਿੰਘ ਹੈੱਡਮਾਸਟਰ, ਸਰਕਾਰੀ ਹਾਈ ਸਕੂਲ ਪੱਸੀ ਕੰਢੀ, ਸਰਬਜੀਤ ਸਿੰਘ, ਰਵਿੰਦਰ ਸਿੰਘ, ਬਲਜੀਤ ਸਿੰਘ, ਸੁਰਿੰਦਰ ਸਿੰਘ, ਗੁਰਦੇਵ ਸਿੰਘ, ਰੋਹਿਤ ਸ਼ਰਮਾ, ਅਨਾਮਿਕਾ, ਅਨੀਤਾ ਸੰਧੂ, ਕਿਰਨ ਬਾਲਾ, ਤੇਜਿੰਦਰ ਕੌਰ, ਅਜੀਤਪਾਲ ਸਿੰਘ, ਕੁਲਦੀਪ ਕੌਰ ਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਮੰਗਾਂ ਦੇ ਹੱਕ ’ਚ ਹੜਤਾਲ ਜਾਰੀ
Ad Position 24