ਰੋਟਰੀ ਕਲੱਬ ਵਲੋਂ ਨਗਰ ਕੌਂਸਲ ਨੂੰ ਕੂੜਾ ਚੁੱਕਣ ਲਈ 2 ਰਿਕਸ਼ੇ ਭੇਟ
ਗੜ੍ਹਸ਼ੰਕਰ, 9 ਅਗਸਤ (ਧਾਲੀਵਾਲ)- ਰੋਟਰੀ ਕਲੱਬ ਗੜ੍ਹਸ਼ੰਕਰ ਵਲੋਂ ਨਗਰ ਕੌਂਸਲ ਗੜ੍ਹਸ਼ੰਕਰ ਨੂੰ ਕੂੜਾ ਚੁੱਕਣ ਲਈ 2 ਰਿਕਸ਼ੇ ਭੇਟ ਕੀਤੇ ਗਏ ਹਨ। ਕਲੱਬ ਦੇ ਪ੍ਰਧਾਨ ਐਡਵੋਕੇਟ ਸੰਜੀਵ ਡੋਡ ਵਲੋਂ 2 ਰਿਕਸ਼ੇ ਕਲੱਬ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਨਗਰ ਕੌਂਸਲ ਦੇ ਪ੍ਰਧਾਨ ਸੋਮ ਨਾਥ ਬੰਗੜ ਦੇ ਸਪੁਰਦ ਕੀਤੇ ਗਏ।
ਗੜ੍ਹਸ਼ੰਕਰ, 9 ਅਗਸਤ (ਧਾਲੀਵਾਲ)- ਰੋਟਰੀ ਕਲੱਬ ਗੜ੍ਹਸ਼ੰਕਰ ਵਲੋਂ ਨਗਰ ਕੌਂਸਲ ਗੜ੍ਹਸ਼ੰਕਰ ਨੂੰ ਕੂੜਾ ਚੁੱਕਣ ਲਈ 2 ਰਿਕਸ਼ੇ ਭੇਟ ਕੀਤੇ ਗਏ ਹਨ। ਕਲੱਬ ਦੇ ਪ੍ਰਧਾਨ ਐਡਵੋਕੇਟ ਸੰਜੀਵ ਡੋਡ ਵਲੋਂ 2 ਰਿਕਸ਼ੇ ਕਲੱਬ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਨਗਰ ਕੌਂਸਲ ਦੇ ਪ੍ਰਧਾਨ ਸੋਮ ਨਾਥ ਬੰਗੜ ਦੇ ਸਪੁਰਦ ਕੀਤੇ ਗਏ। ਇਸ ਮੌਕੇ ਸੋਮ ਨਾਥ ਬੰਗੜ ਨੇ ਰੋਟਰੀ ਕਲੱਬ ਗੜ੍ਹਸ਼ੰਕਰ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਬੰਧਕਾਂ ਦਾ ਨਗਰ ਕੌਂਸਲ ਨੂੰ ਰਿਕਸ਼ੇ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੀਆਂ ਆਸਾਂ ’ਤੇ ਪੂਰੇ ਉੱਤਰਦੇ ਹੋਏ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਪੂਰਾ ਖ਼ਿਆਲ ਰੱਖਿਆ ਜਾਵੇ। ਇਸ ਮੌਕੇ ਕਲੱਬ ਵਲੋਂ ਪ੍ਰਧਾਨ ਐਡਵੋਕੇਟ ਸੰਜੀਵ ਡੋਡ, ਸੈਕਟਰੀ ਰਾਜੇਸ਼ ਜੋਸ਼ੀ, ਡਾ. ਹਰਵਿੰਦਰ ਸਿੰਘ ਬਾਠ, ਹਰਪ੍ਰੀਤ ਸਿੰਘ ਵਾਲੀਆ, ਐਡਵੋਕੇਟ ਜਸਵੀਰ ਸਿੰਘ ਰਾਏ, ਮੁਕੇਸ਼ ਕਪੂਰ, ਅਮਨਦੀਪ ਬੈਂਸ, ਅਸ਼ੋਕ ਸੋਬਤੀ, ਕ੍ਰਿਪਾਲ ਰਾਮ, ਪਵਨ ਕੁਮਾਰ ਤੇ ਹੋਰ ਹਾਜ਼ਰ ਹੋਏ।