10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਕਰਵਾਏ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਵਿਦਿਆਰਥੀਆ ਨਾਲ ਹਾਜ਼ਰ ਮਾਹਿਰ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਉਦਯੋਗਿਕ ਓਰੀਐਂਟੇਸ਼ਨ ਤੇ ਮਾਹਿਰ ਸੈਸ਼ਨ ਕਰਵਾਏ

ਹੁਸ਼ਿਆਰਪੁਰ, 10 ਅਗਸਤ (ਨਰਿੰਦਰ ਸਿੰਘ ਬੱਡਲਾ)- ਕੁਲਪਤੀ ਸੰਤ ਮਨਮੋਹਨ ਸਿੰਘ, ਉਪ-ਕੁਲਪਤੀ ਪ੍ਰੋ. ਪਲਵਿੰਦਰ ਸਿੰਘ ਦੀ ਅਗਵਾਈ ’ਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਤਕਨੀਕੀ ਅਭਿਆਸ ਵਿਚਕਾਰ ਫ਼ਾਸਲਾ ਮਿਟਾਉਣ ਦੇ ਮਕਸਦ ਨਾਲ ਵਿਦਿਆਰਥੀਆਂ ਲਈ ਉਦਯੋਗ-ਮੁਖੀ ਸੈਸ਼ਨਾਂ ਦੀ ਲੜੀ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 11-08-2026
ਹੁਸ਼ਿਆਰਪੁਰ, 10 ਅਗਸਤ (ਨਰਿੰਦਰ ਸਿੰਘ ਬੱਡਲਾ)- ਕੁਲਪਤੀ ਸੰਤ ਮਨਮੋਹਨ ਸਿੰਘ, ਉਪ-ਕੁਲਪਤੀ ਪ੍ਰੋ.ਪਲਵਿੰਦਰ ਸਿੰਘ ਦੀ ਅਗਵਾਈ ’ਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਤਕਨੀਕੀ ਅਭਿਆਸ ਵਿਚਕਾਰ ਫ਼ਾਸਲਾ ਮਿਟਾਉਣ ਦੇ ਮਕਸਦ ਨਾਲ ਵਿਦਿਆਰਥੀਆਂ ਲਈ ਉਦਯੋਗ-ਮੁਖੀ ਸੈਸ਼ਨਾਂ ਦੀ ਲੜੀ ਕਰਵਾਈ ਗਈ। ਟਰਾਂਸ ਨਿਊਰੋਨ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਆਈ.ਬੀ.ਐਮ. ਪਾਰਟਨਰ ਦੇ ਨੁਮਾਇੰਦੇ ਐੱਸ. ਸਰਬਜੀਤ ਸਿੰਘ ਦੁਆਰਾ ‘ਆਈ.ਬੀ.ਐਮ. ਪਾਠਕ੍ਰਮ’ ’ਤੇ ਇਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਨਾਲ ਵਿਦਿਆਰਥੀਆਂ ਨੂੰ ਉਦਯੋਗ-ਅਨੁਕੂਲ ਪਾਠਕ੍ਰਮ ਤੇ ਹੁਨਰ-ਨਿਰਮਾਣ ਦੇ ਮੌਕਿਆਂ ਬਾਰੇ ਜਾਣਕਾਰੀ ਮਿਲੀ। ਇਸ ਮੌਕੇ ‘ਅੰਸ਼ ਇਨਫੋਟੈਕ’ ਦੇ ਸੰਸਥਾਪਕ ਆਸ਼ਿਸ਼ ਜਲੋਟਾ ਨੇ ਵਿਸ਼ੇਸ਼ ਭਾਸ਼ਣ ਵੀ ਦਿੱਤਾ ਜਿਨ੍ਹਾਂ ਨੇ ਆਪਣੇ ਉਦਯੋਗਿਕ ਤਜ਼ਰਬੇ ਅਤੇ ਆਈ.ਟੀ. ਖੇਤਰ ਵਿਚ ਉੱਭਰ ਰਹੀ ਤਕਨਾਲੋਜੀ ਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਡਿਜੀਟਲ ਸ਼ਕਤੀਕਰਨ ਅਤੇ ਕੈਂਪਸ ਨਵੀਨਤਾ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਕੰਪਿਊਟਰ ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਤੇ ਯੂਨੀਵਰਸਿਟੀ ਵੈੱਬਸਾਈਟ ਇੰਚਾਰਜ ਇੰਜ. ਆਕਾਸ਼ਦੀਪ ਸਿੰਘ ਰਾਣਾ ਨੇ ਸੈਮ-1 ਪੋਰਟਲ ਨਾਂ ਦੀ ਇੱਕ ਵਿਆਪਕ ਵੈੱਬਸਾਈਟ-ਕਮ-ਐਪ ਤਿਆਰ ਕੀਤੀ ਜੋ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਬਣਾਈ ਗਈ। ‘ਕੋਡਰ ਰੂਟਸ, ਮੋਹਾਲੀ’ ਦੇ ਡਾਇਰੈਕਟਰ ਤੇ ਸੰਸਥਾਪਕ ਗੁਰਮਿੰਦਰ ਸਿੰਘ ਦੁਆਰਾ ਆਪਣੇ ਉਦਯੋਗਿਕ ਤਜਰਬੇ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਅਭਿਆਸਾਂ ਤੇ ਇਸ ਖੇਤਰ ਵਿਚ ਕੈਰੀਅਰ ਦੇ ਰਾਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਦੇ ਡੀਨ ਅਤੇ ਮੁਖੀ ਪ੍ਰੋ. ਡਾ. ਵਿਜੇ ਧੀਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਧੂੜ ਪਰਿਵਾਰ ਨੇ ਹਮੇਸ਼ਾ ਪਿੰਡ ਅਤੇ ਇਲਾਕੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ - ਸਰਬਜੋਤ ਸਿੰਘ ਸਾਬੀ
Ad Position 24