10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਭਾਖੜਾ ਡੈਮ ਦੇ ਗੰਭੀਰ ਮੁੱਦੇ ਵੱਲ ਸਰਕਾਰਾਂ ਤੇ ਵਿਭਾਗ ਤੁਰੰਤ ਧਿਆਨ ਦੇਣ-ਜੱਸੋਵਾਲ

ਹੁਸ਼ਿਆਰਪੁਰ, 10 ਅਗਸਤ (ਨਰਿੰਦਰ ਸਿੰਘ ਬੱਡਲਾ)- ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰ ਤੇ ਸਮਾਜ ਸੇਵੀ ਤਰਸੇਮ ਸਿੰਘ ਜੱਸੋਵਾਲ ਨੇ ਕਿਹਾ ਕਿ ਜੋ ਭਾਖੜਾ ਡੈਮ ’ਚੋਂ ਸਿਲਟ, ਗਾਰ ਬਗੈਰਾ ਨਾ ਕੱਢਣ ਕਰਕੇ ਡੈਮ ਨੁਕਸਾਨੇ ਜਾਣ ਦੇ ਮਾਮਲੇ ਨੂੰ ਮਨਪ੍ਰੀਤ ਸਿੰਘ ਇਆਲ਼ੀ ਵਲੋਂ ਮੀਡੀਆ ’ ਚ ਚੁੱਕਿਆ ਗਿਆ ਹੈ, ਨੂੰ ਲੈ ਕੇ ਪੰਜਾਬ ਸਰਕਾਰ, ਬੀ. ਬੀ.

Ad Position 21
No active advertisement
ਤਰਸੇਮ ਸਿੰਘ ਜੱਸੋਵਾਲ 11-08-2026
ਹੁਸ਼ਿਆਰਪੁਰ, 10 ਅਗਸਤ (ਨਰਿੰਦਰ ਸਿੰਘ ਬੱਡਲਾ)- ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰ ਤੇ ਸਮਾਜ ਸੇਵੀ ਤਰਸੇਮ ਸਿੰਘ ਜੱਸੋਵਾਲ ਨੇ ਕਿਹਾ ਕਿ ਜੋ ਭਾਖੜਾ ਡੈਮ ’ਚੋਂ ਸਿਲਟ, ਗਾਰ ਬਗੈਰਾ ਨਾ ਕੱਢਣ ਕਰਕੇ ਡੈਮ ਨੁਕਸਾਨੇ ਜਾਣ ਦੇ ਮਾਮਲੇ ਨੂੰ ਮਨਪ੍ਰੀਤ ਸਿੰਘ ਇਆਲ਼ੀ ਵਲੋਂ ਮੀਡੀਆ ’ ਚ ਚੁੱਕਿਆ ਗਿਆ ਹੈ, ਨੂੰ ਲੈ ਕੇ ਪੰਜਾਬ ਸਰਕਾਰ, ਬੀ.ਬੀ.ਐਮ.ਬੀ ਤੇ ਭਾਰਤ ਸਰਕਾਰ ਨੂੰ ਜ਼ਿੰਮੇਵਾਰੀ ਨਾਲ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਿਪੋਰਟਾਂ ਅਨੁਸਾਰ ਜੋ ਡੈਮ 1.177 ਇੰਚ ਤੱਕ ਝੁਕ ਚੁੱਕਾ ਹੈ ਜਦੋਂ ਕਿ ਇਸਦੇ ਝੁਕਣ ਦੀ ਸਮਰੱਥਾ ਸਿਰਫ਼ 1. 030 ਇੰਚ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਗੰਭੀਰ ਮੁੱਦਾ ਹੈ ਜੋ ਕਿ ਨਾ ਸਿਰਫ਼ ਪੰਜਾਬ , ਹਰਿਆਣਾ ਬਲਕਿ ਨਾਲ ਲਗਦੇ ਹੋਰਨਾਂ ਸੂਬਿਆਂ ਵਿਚ ਵੱਸਦੇ ਕਰੋੜਾ ਲੋਕਾਂ ਦੇ ਜਾਨ-ਮਾਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਜੇਕਰ ਭਾਰੀ ਹੜ੍ਹ ਆਉਂਦੇ ਹਨ ਤਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦਿਆਂ ਭਾਖੜਾ ਡੈਮ ਨੂੰ ਡੀਸਿਲਟ ਕਰਕੇ ਸੰਬੰਧਿਤ ਮਹਿਕਮੇ ਤੇ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ’ਚ ਭਿਆਨਕ ਹਾਦਸੇ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਲਦ ਹੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ’ਚ ਵੀ ਲਿਆਂਦਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਕਾਹਲਾਵਾਂ ਨੂੰ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਅਗਲੀ ਖ਼ਬਰ ਸਕਰੀਨਿੰਗ ਟੈਸਟ ਕਰਵਾਇਆ
Ad Position 24