12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬੋਹੜਾਂ-ਪਿਪਲਾਂ ਦੀ ਛਾਂ ਥੱਲੇ ਮਨਾਈਆਂ ਜਾਣ ਵਾਲੀਆਂ ਤੀਆਂ ਹੁਣ ਹੋਟਲਾਂ ਦੀ ਰੌਣਕ ਬਣਨ ਲੱਗੀਆਂ

ਨਸਰਾਲਾ, 11 ਅਗਸਤ (ਸਤਵੰਤ ਸਿੰਘ ਥਿਆੜਾ)-ਪੰਜ ਦਰਿਆਵਾਂ ਦੀ ਧਰਤੀ ਦਾ ਜਾਇਆ ਸਾਡਾ ਰੰਗਲਾ ਪੰਜਾਬ, ਪੰਜਾਬੀ ਸਭਿਆਚਾਰ ਤੇ ਇਸ ਦੀ ਅਮੀਰ ਵਿਰਾਸਤ ਪੂਰੀ ਦੁਨੀਆਂ ਤੋਂ ਵਿਲੱਖਣ ਹੈ, ਪੰਜਾਬ ਰੰਗਾਂ, ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ ਇੱਥੇ ਲੋਹੜੀ, ਵਿਸਾਖੀ, ਬਸੰਤ-ਪੰਚਮੀ, ਹੋਲਾ-ਮਹੱਲਾ ਤੇ ਤੀਆਂ ਵਰਗੇ ਖ਼ੁਸ਼ੀਆਂ ਭਰੇ ਦਿਨ ਸਾਡੇ ਲੋਕਾਂ ਵਲੋਂ ਬੜੇ ਚਾਵਾਂ ਤੇ ਖ਼ੁਸ਼ੀਆਂ ਨਾਲ ਮਨਾਏ ਜਾਂਦੇ ਹਨ। ਸਾਉਣ ਦੇ ਮਹੀਨੇ ਨੂੰ ਜਿੱਥੇ ਮੀਂਹ ਦਾ ਮਹੀਨਾ ਮੰਨਿਆਂ ਜਾਂਦਾ ਹੈ ਉੱਥੇ ਹੀ ਇਸ ਨੂੰ ਪੰਜਾਬ ਦੀਆਂ ਮੁਟਿਆਰਾਂ ਦੇ ਮਹੀਨੇ ਨਾਲ ਵੀ ਜਾਣਿਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 12-08-2026
ਨਸਰਾਲਾ, 11 ਅਗਸਤ (ਸਤਵੰਤ ਸਿੰਘ ਥਿਆੜਾ)-ਪੰਜ ਦਰਿਆਵਾਂ ਦੀ ਧਰਤੀ ਦਾ ਜਾਇਆ ਸਾਡਾ ਰੰਗਲਾ ਪੰਜਾਬ, ਪੰਜਾਬੀ ਸਭਿਆਚਾਰ ਤੇ ਇਸ ਦੀ ਅਮੀਰ ਵਿਰਾਸਤ ਪੂਰੀ ਦੁਨੀਆਂ ਤੋਂ ਵਿਲੱਖਣ ਹੈ, ਪੰਜਾਬ ਰੰਗਾਂ, ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ ਇੱਥੇ ਲੋਹੜੀ, ਵਿਸਾਖੀ, ਬਸੰਤ-ਪੰਚਮੀ, ਹੋਲਾ-ਮਹੱਲਾ ਤੇ ਤੀਆਂ ਵਰਗੇ ਖ਼ੁਸ਼ੀਆਂ ਭਰੇ ਦਿਨ ਸਾਡੇ ਲੋਕਾਂ ਵਲੋਂ ਬੜੇ ਚਾਵਾਂ ਤੇ ਖ਼ੁਸ਼ੀਆਂ ਨਾਲ ਮਨਾਏ ਜਾਂਦੇ ਹਨ। ਸਾਉਣ ਦੇ ਮਹੀਨੇ ਨੂੰ ਜਿੱਥੇ ਮੀਂਹ ਦਾ ਮਹੀਨਾ ਮੰਨਿਆਂ ਜਾਂਦਾ ਹੈ ਉੱਥੇ ਹੀ ਇਸ ਨੂੰ ਪੰਜਾਬ ਦੀਆਂ ਮੁਟਿਆਰਾਂ ਦੇ ਮਹੀਨੇ ਨਾਲ ਵੀ ਜਾਣਿਆ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਸਾਉਣ ਮਹੀਨੇ ਇਹ ਤਿਉਹਾਰ ਪਿੰਡ ਵਿਚ ਨਵ-ਵਿਆਹੁਤਾ ਅਤੇ ਕੁਆਰੀਆਂ ਕੁੜੀਆਂ ਆਪਸ ਵਿਚ ਰਲ-ਮਿਲ ਕੇ ਮਨਾਉਂਦੀਆਂ ਸੀ। ਪਿੰਡ ਦੀਆਂ ਵਿਆਹੀਆਂ ਹੋਈਆਂ ਕੁੜੀਆਂ ਵੀ ਇਸ ਮਹੀਨੇ ਆਪਣੇ ਪੇਕੇ ਪਿੰਡ ਸਾਉਣ ਕੱਟਣ ਆਉਂਦੀਆਂ ਤੇ ਆਪਣੀਆਂ ਪੁਰਾਣੀਆਂ ਸਾਥਣਾਂ ਦੇ ਨਾਲ ਤੀਆਂ ਦਾ ਤਿਉਹਾਰ ਬੜੇ ਚਾਵਾਂ ਦੇ ਨਾਲ ਮਨਾਉਂਦੀਆਂ ਸੀ। ਪਿੰਡ ਦੀ ਸਾਂਝੀ ਜਗ੍ਹਾ ਬੋਹੜਾਂ-ਪਿਪਲਾਂ ਦੀ ਛਾਵੇਂ ਪੀਂਘਾਂ ਪਾ ਕੇ ਝੂਟਦੀਆ ਮੁਟਿਆਰਾਂ, ਲੋਕ ਗੀਤਾਂ ਦੀ ਝੜੀ ਲਾ ਦਿੰਦੀਆਂ, ਨਵੀਆਂ ਪੁਰਾਣੀਆਂ ਬੋਲੀਆਂ ਪਾ ਕੇ ਗਿੱਧੇ ਦਾ ਪਿੜ ਬੰਨ੍ਹ ਦਿੰਦੀਆਂ। ਪਿੰਡ ਦੀਆਂ ਔਰਤਾਂ ਨੇ ਕੁੜੀਆਂ ਨਾਲ ਰਲ ਖੀਰ, ਪੂੜੇ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਂਦੇ ਤੇ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਨੀਆਂ। ਬਜ਼ੁਰਗ ਔਰਤਾਂ ਨੇ ਨਵੀਆਂ ਕੁੜੀਆਂ ਨੂੰ ਆਪਣੇ ਵਿਰਸੇ ਦੀਆਂ ਬਾਤਾਂ ਸੁਣਾਉਣੀਆਂ, ਲੋਕ ਬੋਲੀਆਂ, ਸੁਹਾਗ, ਘੋੜੀਆਂ, ਸਿੱਠਣੀਆਂ ਸਮੇਤ ਆਪਣੇ ਸਭਿਆਚਾਰ ਬਾਰੇ ਦੱਸਣਾ, ਨਾਲ ਹੀ ਨਵੇਂ ਪਕਵਾਨਾਂ ਬਣਾਉਣ ਸਬੰਧੀ ਜਾਣਕਾਰੀ ਦੇਣੀ। ਸਮੇਂ ਦੇ ਨਾਲ-ਨਾਲ ਹੁਣ ਦੀਆਂ ਤੀਆਂ ਮਨਾਉਣ ਦਾ ਢੰਗ ਵੀ ਬਦਲ ਗਿਆ ਹੈ ਤੇ ਇਹ ਤਿਉਹਾਰ ਵੀ ਮਾਡਰਨ ਹੋ ਗਿਆ ਤੇ ਹੁਣ ਇਹ ਤਿਉਹਾਰ ਵੀ ਟੈਂਟ ਲਾ ਕੇ ਮਨਾਇਆ ਜਾਣ ਲੱਗਾ ਹੈ ਜਾਂ ਫਿਰ ਹੋਟਲਾਂ ਦੀ ਸ਼ਾਨ ਬਣਦਾ ਜਾ ਰਿਹਾ ਹੈ। ਹਲਵਾਈ ਲਾ ਕੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜਾਂ ਫਿਰ ਹੋਟਲ ਵਿਚ ਹੀ ਸਾਰਾ ਇੰਤਜ਼ਾਮ ਕਰਕੇ ਹਾਲ ਬੁੱਕ ਕਰਨ ਦੇ ਨਾਲ ਖਾਣੇ ਦਾ ਆਡਰ ਵੀ ਦੇ ਦਿੱਤਾ ਜਾਂਦਾ ਹੈ। ਤੀਆਂ ਮਨਾਉਣ ਵੇਲੇ ਕੁੜੀਆਂ ਵਲੋਂ ਪਾਈਆਂ ਜਾਣ ਵਾਲੀਆਂ ਬੋਲੀਆਂ ਤੇ ਗਿੱਧਾ ਬੇਸ਼ੱਕ ਪਾਇਆ ਜਾਂਦਾ ਹੈ, ਪਰ ਜ਼ਿਆਦਾਤਰ ਉਨ੍ਹਾਂ ਨੂੰ ਡੀ. ਜੇ. ਤੇ ਗੀਤ ਲਾ ਕੇ ਨੱਚਦਿਆਂ ਵੇਖਿਆ ਜਾਂਦਾ ਹੈ। ਪਿੰਡਾਂ ਦੀਆਂ ਔਰਤਾਂ ਨੂੰ ਅਜੇ ਥੋੜ੍ਹਾ ਬਹੁਤ ਤੀਆਂ ਦੇ ਤਿਉਹਾਰ ਦਾ ਪਤਾ ਹੈ ਪਰ ਸ਼ਹਿਰਾਂ ਵਿਚ ਤਾਂ ਇਹ ਤਿਉਹਾਰ ਇੱਕ ਪਾਰਟੀ ਦਾ ਰੂਪ ਹੀ ਬਣ ਕੇ ਰਹਿ ਗਿਆ ਹੈ। ਸਕੂਲਾਂ, ਕਾਲਜਾਂ ਜਾਂ ਹੋਰ ਸਰਕਾਰੀ-ਗੈਰ ਸਰਕਾਰੀ ਅਦਾਰਿਆਂ ਦੀਆਂ ਤੀਆਂ ’ਚ ਵੀ ਹੁਣ ਢੋਲ ਦੀ ਥਾਪ ਜਾਂ ਡੀ. ਜੇ. ਦੀ ਤਾਲ ਤੇ ਹੀ ਤਾੜੀ ਵੱਜਦੀ ਹੈ। ਚੰਗੀ ਗੱਲ ਹੈ ਕਿ ਅਜੇ ਵੀ ਲੜਕੀਆਂ, ਨਵ-ਵਿਆਹੀਆਂ ਤੇ ਔਰਤਾਂ ਸਮੇਤ ਕਈ ਸੰਸਥਾਵਾਂ ਅਤੇ ਅਦਾਰਿਆਂ ਵਲੋਂ ਵਿਰਸਾ ਸੰਭਾਲਣ ਦੀ ਪੂਰੀ ਕੋਸ਼ਿਸ਼ ਹੈ, ਪਰ ਖੁੱਲੇ੍ਹ ਵਾਤਾਵਰਨ ’ਚ ਬੋਹੜਾਂ, ਪਿੱਪਲਾਂ ਦੀ ਛਾਂ ਥੱਲੇ ਮਨਾਈਆਂ ਜਾਣ ਵਾਲੀਆਂ ਤੀਆਂ ਹੁਣ ਚਾਰਦੀਵਾਰੀ ਦੇ ਅੰਦਰ ਤੱਕ ਹੀ ਸਿਮਟ ਕੇ ਰਹਿ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 15 ਤੱਕ ਕੀਤੀ ਜਾ ਸਕੇਗੀ ਰਜਿਸਟਰੇਸ਼ਨ-ਡੀ.ਸੀ. ਅਗਲੀ ਖ਼ਬਰ ਜੀ. ਪੀ. ਸੀ. ਦੀਆਂ ਵਿਦਿਆਰਥਣਾਂ ਨੇ ਕਾਲਜ ਦਾ ਨਾਂਅ ਕੀਤਾ ਰੌਸ਼ਨ
Ad Position 24