12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਿਲਵਰ ਓਕ ਸਕੂਲ ਦੀ ਸ਼ੂਟਿੰਗ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਵਿਖਾਉਂਦੇ ਹੋਏ ਨੈਸ਼ਨਲ ਲਈ ਕੀਤਾ ਕੁਆਲੀਫ਼ਾਈ

ਟਾਂਡਾ ਉੜਮੁੜ, 11 ਅਗਸਤ (ਭਗਵਾਨ ਸਿੰਘ ਸੈਣੀ)- ਇਲਾਕੇ ਦੀ ਪ੍ਰਮੁੱਖ ਸਿੱਖਿਆ ਤੇ ਖੇਡ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਬਾਸ਼ਪੁਰ ਨੇ ਆਪਣੇ ਖੇਡ ਇਤਿਹਾਸ ਵਿਚ ਇੱਕ ਸ਼ਾਨਦਾਰ ਅਧਿਆਇ ਉਸ ਵੇਲੇ ਜੋੜ ਦਿੱਤਾ ਜਦੋਂ ਸਿਲਵਰ ਓਕ ਸਕੂਲ ਦੀ ਸ਼ੂਟਿੰਗ ਟੀਮ ਦੇ ਪੰਜ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦੀ ਬਦੌਲਤ ਨੈਸ਼ਨਲ ਲਈ ਕੁਆਲੀਫ਼ਾਈ ਕੀਤਾ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਕੋਚ ਪੰਕਜ ਕੁਮਾਰ ਦੀ ਇਸ ਟੀਮ ਨੇ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ 2026 ਜੋ ਕਿ ਚੰਡੀਗੜ੍ਹ ਵਿਖੇ ਚੱਲ ਰਹੀ ਸੀ, ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਖੇਡਾਂ ਲਈ ਕੁਆਲੀਫ਼ਾਈ ਕਰ ਲਿਆ।

Ad Position 21
No active advertisement
ਨੈਸ਼ਨਲ ਖੇਡਾਂ ਵਿਚ ਕੁਆਲੀਫ਼ਾਈ ਕਰਨ ਵਾਲੇ ਸਿਲਵਰ ਓਕ ਸਕੂਲ ਦੇ ਵਿਦਿਆਰਥੀ। ਤਸਵੀਰ : ਭਗਵਾਨ ਸਿੰਘ ਸੈਣੀ 12-08-2026
ਟਾਂਡਾ ਉੜਮੁੜ, 11 ਅਗਸਤ (ਭਗਵਾਨ ਸਿੰਘ ਸੈਣੀ)- ਇਲਾਕੇ ਦੀ ਪ੍ਰਮੁੱਖ ਸਿੱਖਿਆ ਤੇ ਖੇਡ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਬਾਸ਼ਪੁਰ ਨੇ ਆਪਣੇ ਖੇਡ ਇਤਿਹਾਸ ਵਿਚ ਇੱਕ ਸ਼ਾਨਦਾਰ ਅਧਿਆਇ ਉਸ ਵੇਲੇ ਜੋੜ ਦਿੱਤਾ ਜਦੋਂ ਸਿਲਵਰ ਓਕ ਸਕੂਲ ਦੀ ਸ਼ੂਟਿੰਗ ਟੀਮ ਦੇ ਪੰਜ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦੀ ਬਦੌਲਤ ਨੈਸ਼ਨਲ ਲਈ ਕੁਆਲੀਫ਼ਾਈ ਕੀਤਾ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਕੋਚ ਪੰਕਜ ਕੁਮਾਰ ਦੀ ਇਸ ਟੀਮ ਨੇ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ 2026 ਜੋ ਕਿ ਚੰਡੀਗੜ੍ਹ ਵਿਖੇ ਚੱਲ ਰਹੀ ਸੀ, ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਖੇਡਾਂ ਲਈ ਕੁਆਲੀਫ਼ਾਈ ਕਰ ਲਿਆ। ਪ੍ਰਿੰਸੀਪਲ ਮਨੀਸ਼ਾ ਸੰਗਰ ਅਤੇ ਕੋਚ ਪੰਕਜ ਕੁਮਾਰ ਨੇ ਦੱਸਿਆ ਕਿ ਸਕੂਲ ਦੀ ਸ਼ੂਟਿੰਗ ਟੀਮ ਦੇ ਖਿਡਾਰੀ ਹਰਕੀਰਤ ਸਿੰਘ, ਅੰਗਦਜੋਤ ਸਿੰਘ, ਏਕਮਨੂਰ ਕੌਰ, ਲਕਸੈ਼ ਟੰਡਨ ਤੇ ਸਿਮਰਨਪ੍ਰੀਤ ਸਿੰਘ ਨੇ ਚੋਟੀ ਦਾ ਪ੍ਰਦਰਸ਼ਨ ਕਰਦੇ ਹੋਏ ਇਸ ਚੈਂਪੀਅਨਸ਼ਿਪ ਵਿਚ ਨੈਸ਼ਨਲ ਖੇਡਾਂ ਦੇ ਲਈ ਕੁਆਲੀਫ਼ਾਈ ਕੀਤਾ। ਚੇਅਰਮੈਨ ਤਰਲੋਚਨ ਸਿੰਘ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਦੱਸਿਆ ਕਿ ਸਿਲਵਰ ਓਕ ਸਕੂਲ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣ ਲਈ ਹਮੇਸ਼ਾ ਤਤਪਰ ਹੈ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਰਿਸੋਰਸ ਕੋਆਰਡੀਨੇਟਰ ਬਿਕਰਮਜੀਤ ਸਿੰਘ ਭੇਲਾ, ਜਗਬੰਧਨ ਸਿੰਘ, ਅਮਰਜੀਤ ਕੌਰ ਸੈਣੀ, ਵਿਸਾਲੀ, ਗੁਰਪ੍ਰੀਤ, ਅਰਚਨਾ, ਰਾਜਵਿੰਦਰ, ਰਾਜਵੀਰ, ਨੇਹਾ, ਸੁਮਨ, ਸੁਮਿਤ, ਪਰਮਜੀਤ, ਬਲਜੀਤ, ਕੰਚਨ, ਗੁਰਿੰਦਰ, ਹਰਜਿੰਦਰ, ਆਰਤੀ ਆਸ਼ਾ, ਕੁਲਦੀਪ, ਸੁਸ਼ੀਲ, ਸੁਰੇਸ਼, ਬਲਦੇਵ, ਰੁਪਿੰਦਰ, ਰਜਮੀਤ, ਹਰਮਿੰਦਰ ਹਰਜੀਤ, ਗੁਰਦੇਵ, ਅਜੇ ਅਤੇ ਬਾਕੀ ਸਟਾਫ਼ ਮੌਜੂਦ ਸੀ ।
Ad Position 22
No active advertisement
ਪਿਛਲੀ ਖ਼ਬਰ ਆਯੁਸ਼ਮਾਨ ਆਰੋਗਿਆ ਕੇਂਦਰ ਭੰਗਾਲਾ ਵਿਖੇ ਅੰਗਦਾਨ ਜਾਗਰੂਕਤਾ ਕੈਂਪ ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ (ਪੰਜਾਬ) ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ
Ad Position 24