ਸਰਕਾਰੀ ਹਾਈ ਸਕੂਲ ਮਸੀਤਪਲ ਕੋਟ ’ਚ 41ਵਾਂ ਕੌਮੀ ਨੇਤਰਦਾਨ ਪੰਦਰ੍ਹਵਾੜਾ ਮਨਾਇਆ
ਅੱਡਾ ਸਰਾਂ, 13 ਅਗਸਤ (ਹਰਜਿੰਦਰ ਸਿੰਘ ਮਸੀਤੀ)-ਸਰਕਾਰੀ ਹਾਈ ਸਕੂਲ ਮਸੀਤਪਲ ਕੋਟ ਵਿਖੇ 41ਵਾਂ ਕੌਮੀ ਨੇਤਰਦਾਨ ਪੰਦਰ੍ਹਵਾੜਾ ਮਨਾਇਆ ਗਿਆ। ਇਸ ਦੌਰਾਨ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਵਿਸ਼ੇਸ਼ ਰੂਪ ‘ਚ ਸ਼ਾਮਿਲ ਹੋਏ ਹੈੱਡ ਮਾਸਟਰ ਸੰਦੀਪ ਸਿੰਘ ਤੁਲੀ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਇਸ ਦੌਰਾਨ ਭਾਈ ਮਸੀਤੀ ਵਲੋਂ ਅੱਖਾਂ ਦਾਨ ਤੇ ਅੰਗ ਦਾਨ ਕਰਨ ਸਬੰਧੀ ਜਾਗਰੂਕਤਾ ਦਾ ਸੰਚਾਰ ਕੀਤਾ ਗਿਆ।
ਅੱਡਾ ਸਰਾਂ, 13 ਅਗਸਤ (ਹਰਜਿੰਦਰ ਸਿੰਘ ਮਸੀਤੀ)-ਸਰਕਾਰੀ ਹਾਈ ਸਕੂਲ ਮਸੀਤਪਲ ਕੋਟ ਵਿਖੇ 41ਵਾਂ ਕੌਮੀ ਨੇਤਰਦਾਨ ਪੰਦਰ੍ਹਵਾੜਾ ਮਨਾਇਆ ਗਿਆ। ਇਸ ਦੌਰਾਨ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਵਿਸ਼ੇਸ਼ ਰੂਪ ‘ਚ ਸ਼ਾਮਿਲ ਹੋਏ ਹੈੱਡ ਮਾਸਟਰ ਸੰਦੀਪ ਸਿੰਘ ਤੁਲੀ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਇਸ ਦੌਰਾਨ ਭਾਈ ਮਸੀਤੀ ਵਲੋਂ ਅੱਖਾਂ ਦਾਨ ਤੇ ਅੰਗ ਦਾਨ ਕਰਨ ਸਬੰਧੀ ਜਾਗਰੂਕਤਾ ਦਾ ਸੰਚਾਰ ਕੀਤਾ ਗਿਆ। ਵੱਧ ਤੋਂ ਵੱਧ ਲੋਕਾਂ ਨੂੰ ਇਸ ਸੋਚ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਗਈ। ਵਿਦਿਆਰਥਣਾਂ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਵੀ ਦੱਸਿਆ ਗਿਆ ਤੇ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਹੈੱਡਮਾਸਟਰ ਸੰਦੀਪ ਸਿੰਘ ਤੁਲੀ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਬਲਵੀਰ ਸਿੰਘ, ਸੰਦੀਪ ਸਿੰਘ, ਰਾਮ ਕਿਸ਼ਨ ਸਿੰਘ, ਸੰਦੀਪ ਕੁਮਾਰ, ਦਲਜੀਤ ਸਿੰਘ, ਰਣਜੀਤ ਕੌਰ, ਅਮਨਪ੍ਰੀਤ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਗੁਰ ਨਿੰਦਰ ਕੌਰ, ਗੁਰਜਿੰਦਰ ਕੌਰ, ਮਨਜੀਤ ਕੌਰ, ਪੂਜਾ ਸ਼ਰਮਾ, ਸੁਨੀਤਾ ਰਾਣੀ ਆਦਿ ਮੌਜੂਦ ਸਨ।