18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮੋਇਲਾ ਵਾਹਿਦਪੁਰ ਦਾ ਡਾਕਘਰ ਬੰਦ ਕਰਨ ਦੇ ਰੋਸ ਵਜੋਂ 4 ਪਿੰਡਾਂ ਦੇ ਲੋਕਾਂ ਵਲੋਂ ਮੁੱਖ ਡਾਕਘਰ ਮੂਹਰੇ ਧਰਨਾ

ਗੜ੍ਹਸ਼ੰਕਰ, 17 ਅਗਸਤ (ਧਾਲੀਵਾਲ)-ਪਿੰਡ ਮੋਇਲਾ ਵਾਹਿਦਪੁਰ ਵਿਖੇ ਡਾਕ ਵਿਭਾਗ ਦੀਆਂ ਲੰਮੇ ਅਰਸੇ ਤੋਂ ਸੇਵਾਵਾਂ ਦੇ ਰਹੇ ਡਾਕਘਰ ਨੂੰ ਵਿਭਾਗ ਵਲੋਂ ਬੰਦ ਕਰਨ ਦੀ ਕੀਤੀ ਜਾ ਰਹੀ ਕਾਰਵਾਈ ਦੇ ਰੋਸ ਵਜੋਂ ਪਿੰਡ ਮੋਇਲਾ, ਵਾਹਿਦਪੁਰ, ਖਾਬੜਾ ਅਤੇ ਗੋਲੀਆਂ ਦੇ ਲੋਕਾਂ ਵਲੋਂ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ‘ਤੇ ਡਾਕਘਰ ਨੂੰ ਬੰਦ ਨਾ ਕਰਨ ਸਬੰਧੀ ਕੋਈ ਭਰੋਸਾ ਨਾ ਮਿਲਣ ਤੋਂ ਬਾਅਦ ਅੱਜ ਗੜ੍ਹਸ਼ੰਕਰ ਦੇ ਮੁੱਖ ਡਾਕਘਰ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਚਾਰੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਦਿਆਂ ਆਪਣਾ ਰੋਸ ਜ਼ਾਹਿਰ ਕੀਤਾ। ਚਾਰੇ ਪਿੰਡਾਂ ਦੇ ਪੰਚਾਇਤਾਂ, ਮੁਲਾਜ਼ਮ ਆਗੂ ਮੱਖਣ ਸਿੰਘ ਵਾਹਿਦਪੁਰੀ, ਹਰਪ੍ਰੀਤ ਸਿੰਘ ਰਿੰਕੂ ਆਦਿ ਦੇ ਯਤਨਾਂ ਨੇ ਸਫਲ ਰਹੇ ਧਰਨੇ ਦੌਰਾਨ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕਰਦਿਆਂ ਡਾਕਘਰ ਬੰਦ ਕਰਨ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕੀਤਾ।

Ad Position 21
No active advertisement
? 18-08-2026
ਗੜ੍ਹਸ਼ੰਕਰ, 17 ਅਗਸਤ (ਧਾਲੀਵਾਲ)-ਪਿੰਡ ਮੋਇਲਾ ਵਾਹਿਦਪੁਰ ਵਿਖੇ ਡਾਕ ਵਿਭਾਗ ਦੀਆਂ ਲੰਮੇ ਅਰਸੇ ਤੋਂ ਸੇਵਾਵਾਂ ਦੇ ਰਹੇ ਡਾਕਘਰ ਨੂੰ ਵਿਭਾਗ ਵਲੋਂ ਬੰਦ ਕਰਨ ਦੀ ਕੀਤੀ ਜਾ ਰਹੀ ਕਾਰਵਾਈ ਦੇ ਰੋਸ ਵਜੋਂ ਪਿੰਡ ਮੋਇਲਾ, ਵਾਹਿਦਪੁਰ, ਖਾਬੜਾ ਅਤੇ ਗੋਲੀਆਂ ਦੇ ਲੋਕਾਂ ਵਲੋਂ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ‘ਤੇ ਡਾਕਘਰ ਨੂੰ ਬੰਦ ਨਾ ਕਰਨ ਸਬੰਧੀ ਕੋਈ ਭਰੋਸਾ ਨਾ ਮਿਲਣ ਤੋਂ ਬਾਅਦ ਅੱਜ ਗੜ੍ਹਸ਼ੰਕਰ ਦੇ ਮੁੱਖ ਡਾਕਘਰ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਚਾਰੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਦਿਆਂ ਆਪਣਾ ਰੋਸ ਜ਼ਾਹਿਰ ਕੀਤਾ। ਚਾਰੇ ਪਿੰਡਾਂ ਦੇ ਪੰਚਾਇਤਾਂ, ਮੁਲਾਜ਼ਮ ਆਗੂ ਮੱਖਣ ਸਿੰਘ ਵਾਹਿਦਪੁਰੀ, ਹਰਪ੍ਰੀਤ ਸਿੰਘ ਰਿੰਕੂ ਆਦਿ ਦੇ ਯਤਨਾਂ ਨੇ ਸਫਲ ਰਹੇ ਧਰਨੇ ਦੌਰਾਨ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕਰਦਿਆਂ ਡਾਕਘਰ ਬੰਦ ਕਰਨ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪਿੰਡ ਮੋਇਲਾ ਵਾਹਿਦਪੁਰ ਦਾ ਡਾਕਘਰ ਕਈ ਦਹਾਕੇ ਪੁਰਾਣਾ ਹੈ, ਜਿਸ ਨੂੰ ਬੰਦ ਕਰਨ ਦਾ ਫ਼ੈਸਲਾ ਲੋਕਾਂ ਹਿੱਤਾਂ ਦੇ ਉਲਟ ਹੈ। ਬੁਲਾਰਿਆਂ ਨੇ ਡਾਕਘਰ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣ ਤੱਕ ਸੰਘਰਸ਼ ਜਾਰੀ ਰੱਖਣ ਦਾ ਵੀ ਐਲਾਨ ਕੀਤਾ। ਇਸ ਦੌਰਾਨ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਸੁਪਰਡੈਂਟ ਪੋਸਟ ਆਫ਼ਿਸ ਹੁਸ਼ਿਆਰਪੁਰ ਅਤੇ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਉਪਰੰਤ ਡਾਕਘਰ ਬੰਦ ਕਰਨ ਦਾ ਫ਼ੈਸਲਾ ਰੱਦ ਕਰਨ ਦੀ ਜਾਣਕਾਰੀ ਧਰਨਾਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਬੁਲਾਰਿਆਂ ਨੂੰ ਡਾਕਘਰ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣ ਨੂੰ ਸੰਘਰਸ਼ ਦੀ ਜਿੱਤ ਦੱਸਿਆ। ਇਸ ਮੌਕੇ ਲੋਕਾਂ ਨੇ ਵਿਭਾਗ ਨੂੰ ਇਹ ਵੀ ਭਰੋਸਾ ਦਿੱਤਾ ਕਿ ਚਾਰੇ ਪਿੰਡਾਂ ਦੇ ਲੋਕ ਡਾਕਘਰ ਦੀਆਂ ਸਕੀਮਾਂ ਲਈ ਵੱਧ ਤੋਂ ਵੱਧ ਡਾਕਘਰ ਨਾਲ ਜੁੜਨਗੇ। ਧਰਨੇ ਦੌਰਾਨ ਜਸਵਿੰਦਰ ਸਿੰਘ ਸਰਪੰਚ ਵਾਹਿਦਪੁਰ, ਰਣਜੀਤ ਕੌਰ ਸਰਪੰਚ ਮੋਇਲਾ, ਦਿਲਬਾਗ ਸਿੰਘ ਸਰਪੰਚ ਗੋਲੀਆਂ, ਰੀਮਾ ਸਰਪੰਚ ਖਾਬੜਾ, ਮੱਖਣ ਸਿੰਘ ਵਾਹਿਦਪੁਰੀ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਮੱਖਣ ਸਿੰਘ ਪੰਚ, ਗੁਰਨੇਕ ਸਿੰਘ ਸਾਬਕਾ ਸਰਪੰਚ, ਮਨਰਾਜਵੀਰ ਸਿੰਘ, ਕੁਲਰਾਜਵੀਰ ਸਿੰਘ, ਬਲਜੀਤ ਸਿੰਘ ਬੇਦੀ, ਕੁਲਵਰਨ ਸਿੰਘ ਪੀ.ਟੀ.ਆਈ., ਹਰਭਜਨ ਸਿੰਘ ਡੀ.ਪੀ., ਸੁਰਿੰਦਰ ਸਿੰਘ ਨੰਬਰਦਾਰ, ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਰਿੰਕੂ ਚਾਂਦਪੁਰੀ, ਕੁਲਵਿੰਦਰ ਬਿੱਟੂ, ਉਂਕਾਰ ਸਿੰਘ ਚਾਹਲਪੁਰ, ਸਲਿੰਦਰ ਪਾਲ ਪੰਚ, ਦਿਲਬਾਗ ਸਿੰਘ, ਜਸਵੀਰ ਸਿੰਘ, ਜੀਤ ਰਾਮ, ਕੁਲਵਰਨ ਸਿੰਘ ਮੋਇਲਾ, ਕੁਲਭੂਸ਼ਨ ਕੁਮਾਰ ਮਹਿੰਦਵਾਣੀ, ਰਾਮਜੀ ਦਾਸ ਚੌਹਾਨ, ਮਾ. ਬਲਵੰਤ ਰਾਮ, ਮਾ. ਸੁਖਦੇਵ ਡਾਨੀਸਵਾਲ, ਕੁਲਵਿੰਦਰ ਸੰਘਾ, ਸੁਭਾਸ਼ ਮੱਟੂ, ਸਤਨਾਮ ਸਿੰਘ, ਰਣਬੀਰ ਸਿੰਘ ਬੇਦੀ, ਫੁਲਵਿੰਦਰ ਸਿੰਘ, ਕਰਮਵੀਰ ਸਿੰਘ ਢੇਸੀ, ਪਿਆਰਾ ਸਿੰਘ, ਜਗਦੀਸ਼ ਸਿੰਘ, ਚਰਨਜੀਤ ਸਿੰਘ ਗੋਲੀਆਂ, ਧਰਮਿੰਦਰ ਕੁਮਾਰ ਖਾਬੜਾ, ਜਸਵੰਤ ਸਿੰਘ ਜੱਸਾ, ਡਾ. ਤਰਸੇਮ ਸਿੰਘ ਗੋਲੀਆਂ, ਜਸਵਿੰਦਰ ਕੌਰ ਸਾਬਕਾ ਸਰਪੰਚ, ਹਰਜਿੰਦਰ ਕੌਰ ਦਿਓ, ਹਰਪ੍ਰੀਤ ਸਿੰਘ ਹੈਪੀ, ਗੁਰਦਿਆਲ ਸਿੰਘ ਪੰਚ, ਦਲਵੀਰ ਸਿੰਘ ਪੰਚ, ਗੁਰਨੀਤ ਸਿੰਘ ਮੋਇਲਾ ਤੇ ਹੋਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਇਕਾਈ ਗੁਰੂਹਰਸਹਾਏ ਨੇ ਮੋਬਾਈਲ ਵੈਨ ਰਾਹੀਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਬ੍ਰਹਮ ਕੁਮਾਰੀਜ਼ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਨਗਿੰਦਰ ਕੌਰ ਬਰਾੜ ਅਤੇ ਯੋਗਿਤਾ ਗੁੰਬਰਾ ਵਿ...
Ad Position 24