19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੁਰਿੰਦਰ ਹਸਪਤਾਲ ਹਰਿਆਣਾ ਵਿਖੇ ਮੇਲਾ ਤੀਆਂ ਤੀਜ ਦੀਆਂ ਮਨਾਇਆ

ਹਰਿਆਣਾ, 18 ਅਗਸਤ (ਹਰਮੇਲ ਸਿੰਘ ਖੱਖ)-ਸੁਰਿੰਦਰ ਹਸਪਤਾਲ ਹਰਿਆਣਾ ਵਿਖੇ ਮੇਲਾ ਤੀਆਂ ਤੀਜ ਦੀਆਂ ਦਾ ਸੱਭਿਆਚਾਰਕ ਪ੍ਰੋਗਰਾਮ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ‘ਚ ਕਰਵਾਇਆ ਗਿਆ।

Ad Position 21
No active advertisement
ਸਰਿੰਦਰ ਹਸਪਤਾਲ ਹਰਿਆਣਾ ਵਿਖੇ ਡਾ. ਪਰਮਜੀਤ ਕੌਰ ਦੀ ਅਗਵਾਈ ਵਿਚ ਮਨਾਏ ਮੇਲਾ ਤੀਆਂ ਦਾ ਮੌਕੇ ਡਾ. ਸੁਰਿੰਦਰ ਸਿੰਘ, ਸੁਰਿੰਦਰਪਾਲ ਸਿੰਘ ਸੋਢੀ, ਜਸਵੀਰ ਕੌਰ ਤੇ ਹੋਰ। 19-08-2026
ਹਰਿਆਣਾ, 18 ਅਗਸਤ (ਹਰਮੇਲ ਸਿੰਘ ਖੱਖ)-ਸੁਰਿੰਦਰ ਹਸਪਤਾਲ ਹਰਿਆਣਾ ਵਿਖੇ ਮੇਲਾ ਤੀਆਂ ਤੀਜ ਦੀਆਂ ਦਾ ਸੱਭਿਆਚਾਰਕ ਪ੍ਰੋਗਰਾਮ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ‘ਚ ਕਰਵਾਇਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਸੁਰਿੰਦਰਪਾਲ ਸਿੰਘ ਸੋਢੀ ਅਤੇ ਉਨ੍ਹਾਂ ਦੇ ਧਰਮ ਪਤਨੀ ਜਸਵੀਰ ਕੌਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ, ਜਦਕਿ ਪ੍ਰਿੰਸੀਪਲ ਤ੍ਰਿਸ਼ਲਾ, ਪ੍ਰਿੰਸੀਪਲ ਸਰੋਜ, ਪ੍ਰਿੰਸੀਪਲ ਪਰਮਜੀਤ ਕੌਰ, ਡਾ. ਅਰਵਿੰਦੋ ਗੇਨ, ਪ੍ਰਿੰਸੀਪਲ ਸੰਦੀਪ ਕੌਰ ਬੋਸਕੀ, ਪੰਜਾਬੀ ਲੇਖਕ ਵਰਿੰਦਰ ਸਿੰਘ ਨਿਮਾਣਾ, ਡਾਕਟਰ ਪ੍ਰਭਜੋਤ ਕੌਰ, ਡਾ.ਅਮਰਪਾਲ, ਡਾ. ਕਰਨਜੋਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਲਗਾਈ। ਇਸ ਮੌਕੇ ਹਾਜ਼ਰ ਹੋਏ ਵੱਖ-ਵੱਖ ਮਹਿਮਾਨਾਂ ਨੇ ਸਾਬਕਾ ਸਹਾਇਕ ਸਿਵਲ ਸਰਜਨ ਅਤੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਸੁਰਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਵੱਲੋਂ ਇਲਾਕੇ ਵਿਚ ਪੰਜਾਬੀ ਸੱਭਿਆਚਾਰ ਦੀ ਸੰਭਾਲ ਅਤੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬੀ ਲੇਖਕ ਵਰਿੰਦਰ ਸਿੰਘ ਨਿਮਾਣਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀਆਂ ਰਹੁ ਰੀਤਾਂ ਅਤੇ ਜੀਵਨ ਜਾਂਚ ਨਾਲ ਜੁੜੇ ਅਜਿਹੇ ਤਿਉਹਾਰਾਂ ਤੋਂ ਸੱਭਿਆਚਾਰ ਅਤੇ ਵਿਰਾਸਤ ਦੀ ਅਮੀਰੀ ਦੇ ਰੰਗ ਵੇਖਣ ਨੂੰ ਮਿਲਦੇ ਹਨ। ਇਸ ਮੌਕੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਪ੍ਰੋਗਰਾਮ ਦੀ ਆਯੋਜਕ ਡਾਕਟਰ ਪਰਮਜੀਤ ਕੌਰ ਨੂੰ ਫੁਲਕਾਰੀ ਅਤੇ ਵਰਿੰਦਰ ਨਿਮਾਣਾ ਦੀ ਪ੍ਰਕਾਸ਼ਿਤ ਹੋਈ ਪੁਸਤਕ ‘ਮਹਿਕਾਂ ਵੰਡਦੀ ਧਰਤੀ’ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਿੰਦਰ ਹਸਪਤਾਲ ਦੇ ਸਮੂਹ ਸਟਾਫ਼ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਤੀਆਂ ਦੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾ ਦਿੱਤੇ ਗਏ। ਇਸ ਮੌਕੇ ਡਾ ਰਜਨੀ, ਡਾ ਸਰੋਜ. ਮਨਦੀਪ ਕੌਰ ਡਾ. ਰੀਤੂ, ਦਲਜੀਤ ਕੌਰ. ਸੁਨੀਤਾ, ਰੂਪ ਮਨਿੰਦਰ ਕੌਰ,ਵੀਨਾ, ਚਾਂਦਨੀ, ਕੋਮਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਕਾਲਜ ਚੱਬੇਵਾਲ ਦਾ ਸਮੈਸਟਰ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਦੇ ਮਨਤੇਜ ਸਿੰਘ ਨੇ 18ਵੀਂ ਸੀ.ਬੀ.ਐਸ.ਈ. ਕਲੱਸਟਰ ਅਥਲੈਟਿਕਸ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਿ...
Ad Position 24