18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੰਤ ਅਨੂਪ ਸਿੰਘ ਤੇ ਸਿੱਖ ਵੈੱਲਫੇਅਰ ਸੁਸਾਇਟੀ ਵਲੋਂ ਗੁਰਮਤਿ ਸਮਾਗਮਾਂ ਦੀ ਲੜੀ 21 ਤੋਂ ਪਿੰਡ ਬੂਰੇ ਜੱਟਾਂ , ਬਹਿਰਾਮ , ਲਾਂਬੜਾ ਅਤੇ ਰਘੁਵਾਲ ਵਿਖੇ ਸਮਾਗਮ ਹੋਣਗੇ - ਗੁਰਪ੍ਰੀਤ ਸਿੰਘ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਇਲਾਕੇ ਦੀਆਂ ਸਹਿਯੋਗੀ ਸਭਾ/ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿਨ੍ਹਾਂ ਸਿੰਘਣੀਆਂ ਨੇ ਧਰਮ ਦੀ ਖ਼ਾਤਿਰ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾਏ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 10 ਅਕਤੂਬਰ ਦਿਨ ਸ਼ਨੀਵਾਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਪ੍ਰਧਾਨ ਸਿੱਖ ਵੈੱਲਫੇਅਰ ਸੁਸਾਇਟੀ ਨੇ ਦੱਸਿਆ ਕਿ ਸਵ: ਅਜਵਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਮਹਾਨ ਕੀਰਤਨ ਦਰਬਾਰ ਕਰਵਾਉਣ ਦੀ ਪ੍ਰਥਾ ਨੂੰ ਅੱਗੇ ਤੋਰਦੇ ਹੋਏ, ਇਸ ਸਾਲ ਵੀ ਇਹ ਮਹਾਨ ਕਾਰਜ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੰਤ-ਮਹਾਂਪੁਰਸ਼, ਸਿੱਖ ਪੰਥ ਦੇ ਮਹਾਨ ਕੀਰਤਨੀ ਜਥੇ, ਕਥਾਵਾਚਕ ਤੇ ਢਾਡੀ ਜਥੇ ਪਹੁੰਚ ਰਹੇ ਹਨ।

Ad Position 21
No active advertisement
ਅਜੀਤ ਡੈਸਕ 19-08-2026
ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਇਲਾਕੇ ਦੀਆਂ ਸਹਿਯੋਗੀ ਸਭਾ/ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿਨ੍ਹਾਂ ਸਿੰਘਣੀਆਂ ਨੇ ਧਰਮ ਦੀ ਖ਼ਾਤਿਰ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾਏ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 10 ਅਕਤੂਬਰ ਦਿਨ ਸ਼ਨੀਵਾਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਪ੍ਰਧਾਨ ਸਿੱਖ ਵੈੱਲਫੇਅਰ ਸੁਸਾਇਟੀ ਨੇ ਦੱਸਿਆ ਕਿ ਸਵ: ਅਜਵਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਮਹਾਨ ਕੀਰਤਨ ਦਰਬਾਰ ਕਰਵਾਉਣ ਦੀ ਪ੍ਰਥਾ ਨੂੰ ਅੱਗੇ ਤੋਰਦੇ ਹੋਏ, ਇਸ ਸਾਲ ਵੀ ਇਹ ਮਹਾਨ ਕਾਰਜ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੰਤ-ਮਹਾਂਪੁਰਸ਼, ਸਿੱਖ ਪੰਥ ਦੇ ਮਹਾਨ ਕੀਰਤਨੀ ਜਥੇ, ਕਥਾਵਾਚਕ ਤੇ ਢਾਡੀ ਜਥੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਕੀਰਤਨ ਦਰਬਾਰ ਕਰਵਾਉਣ ਤੋਂ ਪਹਿਲਾਂ ਪਿੰਡਾਂ ‘ਚ ਜਾ ਕੇ ਗੁਰਮਤਿ ਸਮਾਗਮ ਕਰਵਾਉਣ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇਸ ਸਾਲ 21 ਅਗਸਤ ਤੋਂ ਲੜੀ ਦੀ ਅਰੰਭਤਾ ਕੀਤੀ ਜਾ ਰਹੀ ਹੈ। ਜਿਸ ‘ਚ ਲੜੀ ਦਾ ਪਹਿਲਾ ਸਮਾਗਮ ਪਿੰਡ ਬੂਰੇ ਜੱਟਾਂ ਵਿਖੇ, 22 ਅਗਸਤ ਪਿੰਡ ਬਹਿਰਾਮ ਨਜ਼ਦੀਕ ਭੋਗਪੁਰ, 23 ਅਗਸਤ ਰਾਤ ਦਾ ਪਹਿਲਾ ਸਮਾਗਮ ਲਾਂਬੜਾ, ਦੂਸਰਾ ਪਿੰਡ ਰਘੁਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ਾਮ ਦੇ ਸਾਰੇ ਸਮਾਗਮ 7 ਤੋਂ 9 ਵਜੇ ਤੱਕ ਹੋਣਗੇ। ਇਨ੍ਹਾਂ ਸਮਾਗਮਾਂ ‘ਚ ਭਾਈ ਹਰਭਜਨ ਸਿੰਘ ਸੋਤਲਾ ਵਾਲੇ, ਭਾਈ ਸਤਿੰਦਰ ਸਿੰਘ ਆਲਮ, ਭਾਈ ਸੁਰਿੰਦਰਪਾਲ ਸਿੰਘ ਖ਼ਾਲਸਾ ਹਰਿਆਣਾ ਵਾਲੇ, ਭਾਈ ਘਰਜੋਤ ਸਿੰਘ ਖ਼ਾਲਸਾ, ਭਾਈ ਕੁਲਵਿੰਦਰ ਸਿੰਘ ਕੰਗ ਮਾਈ ਵਾਲਿਆਂ ਦੇ ਜਥਿਆਂ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਗਿਆਨੀ ਜਸਵਿੰਦਰ ਸਿੰਘ ਪਰਮਾਰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। 18 ਐਚ ਐਸ ਪੀ 01 ਗੁਰਪ੍ਰੀਤ ਸਿੰਘ
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਬੀ. ਐੱਡ. ਕਾਲਜ ਹੁਸ਼ਿਆਰਪੁਰ ਦਾ ਇਨਫਾਰਮੇਸ਼ਨ ਬਰੌਸ਼ਰ-2026 ਜਾਰੀ ਅਗਲੀ ਖ਼ਬਰ ਹਰਮਨਪ੍ਰੀਤ ਸੈਣੀ ਨੂੰ ਸੂਬਾ ਕੌਮੀ ਪ੍ਰਧਾਨ ਮੀਤ ਪ੍ਰਧਾਨ ਬੀ.ਸੀ. ਵਿੰਗ ਬਣਨ ’ਤੇ ਨਿਯੁਕਤੀ ਪੱਤਰ ਦਿੰਦੇ ਹੋਏ ਜਥੇ. ਹੀਰਾ...
Ad Position 24