ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
ਹੁਸ਼ਿਆਰਪੁਰ, 18 ਅਗਸਤ (ਹਰਪ੍ਰੀਤ ਕੌਰ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਪੁਰਹੀਰਾਂ ਵਾਸੀ ਵਿਜੇ ਕੁਮਾਰ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਕਤ ਵਿਅਕਤੀ ਪੁਰਹੀਰਾਂ ਬਾਈਪਾਸ ਨੇੜੇ ਨਜਾਇਜ਼ ਸ਼ਰਾਬ ਦਾ ਧੰਦਾ ਕਰਦਾ ਹੈ।
ਹੁਸ਼ਿਆਰਪੁਰ, 18 ਅਗਸਤ (ਹਰਪ੍ਰੀਤ ਕੌਰ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਪੁਰਹੀਰਾਂ ਵਾਸੀ ਵਿਜੇ ਕੁਮਾਰ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਕਤ ਵਿਅਕਤੀ ਪੁਰਹੀਰਾਂ ਬਾਈਪਾਸ ਨੇੜੇ ਨਜਾਇਜ਼ ਸ਼ਰਾਬ ਦਾ ਧੰਦਾ ਕਰਦਾ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਮੌਕੇ ’ਤੇ ਪੁੱਜ ਕੇ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਾਰਮਦ ਹੋਈਆਂ। ਪੁਲਿਸ ਨੇ ਸ਼ਰਾਬ ਕਬਜੇ ’ਚ ਲੈ ਕੇ ਉਕਤ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ।