21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੱਸ ਸਟੈਂਡ ਰੋਡ ’ਤੇ ਦੁਕਾਨ ਦੀ ਛੱਤ ਤੋਂ ਏ.ਸੀ. ਕੰਪਰੈਸਰ ਚੋਰੀ

ਹੁਸ਼ਿਆਰਪੁਰ, 20 ਅਗਸਤ (ਹਰਪ੍ਰੀਤ ਕੌਰ)- ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਚੋਰ ਬੱਸ ਸਟੈਂਡ ਰੋਡ ਸਥਿਤ ਮਿਊਂਸਪਲ ਕਾਰਪੋਰੇਸ਼ਨ ਦੀ ਦੁਕਾਨ ਨੰਬਰ-21 ਦੀ ਛੱਤ ’ਤੇ ਲੱਗਾ ਏਅਰ ਕੰਡੀਸ਼ਨਰ ਦਾ ਕੰਪਰੈਸਰ ਚੋਰੀ ਕਰਕੇ ਲੈ ਗਏ।

Ad Position 21
No active advertisement
ਅਜੀਤ ਡੈਸਕ 21-08-2026
ਹੁਸ਼ਿਆਰਪੁਰ, 20 ਅਗਸਤ (ਹਰਪ੍ਰੀਤ ਕੌਰ)- ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਚੋਰ ਬੱਸ ਸਟੈਂਡ ਰੋਡ ਸਥਿਤ ਮਿਊਂਸਪਲ ਕਾਰਪੋਰੇਸ਼ਨ ਦੀ ਦੁਕਾਨ ਨੰਬਰ-21 ਦੀ ਛੱਤ ’ਤੇ ਲੱਗਾ ਏਅਰ ਕੰਡੀਸ਼ਨਰ ਦਾ ਕੰਪਰੈਸਰ ਚੋਰੀ ਕਰਕੇ ਲੈ ਗਏ। ਇਹ ਦੁਕਾਨ ਸਿਵਲ ਹਸਪਤਾਲ ਦੀ ਪਿਛਲੀ ਸਾਈਡ ਨਾਲ ਲੱਗਦੀ ਹੈ। ਦੁਕਾਨ ਮਾਲਕ ਵਿਕਰਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੀ ਛੱਤ ’ਤੇ ਲੱਗਾ ਏ.ਸੀ. ਦਾ ਕੰਪਰੈਸਰ ਅਣਪਛਾਤੇ ਚੋਰ ਰਾਤ ਸਮੇਂ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਸਿਵਲ ਹਸਪਤਾਲ ਦੇ ਪਿੱਛੇ ਝਾੜੀਆਂ ਵਿੱਚ ਜਾ ਕੇ ਕੰਪਰੈਸਰ ਤੋੜ ਦਿੱਤਾ ਗਿਆ। ਉਨ੍ਹਾਂ ਨੇ ਕੰਪਰੈਸਰ ਅੰਦਰ ਮੌਜੂਦ ਕੀਮਤੀ ਧਾਤੂ ਤੇ ਹੋਰ ਸਮਾਨ ਕੱਢ ਲਿਆ ਅਤੇ ਬਾਕੀ ਹਿੱਸਾ ਉੱਥੇ ਹੀ ਸੁੱਟ ਦਿੱਤਾ। ਵਿਕਰਮ ਸ਼ਰਮਾ ਨੇ ਦੱਸਿਆ ਕਿ ਦੁਕਾਨਾਂ ਦੀਆਂ ਛੱਤਾਂ ਉੱਤੇ ਜਾਣ ਵਾਲੀਆਂ ਸੀੜ੍ਹੀਆਂ ਦਾ ਰਸਤਾ ਰਾਤ ਸਮੇਂ ਬੰਦ ਕਰ ਦਿੱਤਾ ਜਾਂਦਾ ਹੈ। ਇਸ ਕਾਰਨ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚੋਰ ਪਿਛਲੀ ਕੰਧ ਟੱਪ ਕੇ ਛੱਤ ’ਤੇ ਪਹੁੰਚੇ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਸਵੇਰੇ ਜਦੋਂ ਉਹ ਦੁਕਾਨ ’ਤੇ ਪਹੁੰਚੇ ਤਾਂ ਕੰਪਰੈਸਰ ਗਾਇਬ ਸੀ। ਆਸ-ਪਾਸ ਭਾਲ ਕਰਨ ਦੌਰਾਨ ਸਿਵਲ ਹਸਪਤਾਲ ਦੇ ਪਿੱਛੇ ਝਾੜੀਆਂ ਵਿੱਚ ਉਸ ਦੇ ਟੁੱਟੇ ਹੋਏ ਹਿੱਸੇ ਮਿਲੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਪੰਜਾਬ ਬੰਦ ਦਾ ਕਰੇਗਾ ਸਮਰਥਨ- ਸੀਕਰੀ ਅਗਲੀ ਖ਼ਬਰ ਹਿਸਾਰ ਅਦਾਲਤ ਕੰਪਲੈਕਸ ’ ਚ ਪੇਸ਼ੀ ਲਈ ਆਏ ਗੈਂਗਸਟਰ ਵਿਨੋਦ ਪਾਨੂ ਦਾ ਕਤਲ
Ad Position 24