21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਹਿਸਾਰ ਅਦਾਲਤ ਕੰਪਲੈਕਸ ’ ਚ ਪੇਸ਼ੀ ਲਈ ਆਏ ਗੈਂਗਸਟਰ ਵਿਨੋਦ ਪਾਨੂ ਦਾ ਕਤਲ

ਟੋਹਾਣਾ, 20 ਅਗਸਤ (ਮਨਜੀਤ ਸਿੰਘ)-ਹਿਸਾਰ ਦੀ ਅਦਾਲਤ ’ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੇਸ਼ੀ ਲਈ ਆਏ ਗੈਂਗਸਟਰ ਵਿਨੋਦ ਪਾਨੂ ਉਰਫ਼ ਕਾਨਾ ’ਤੇ ਅਦਾਲਤ ਦੇ ਮੁੱਖ ਗੇਟ ਨੇੜੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਮੁੱਢਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਕਰੀਬ 14 ਰਾਊਂਡ ਫਾਇਰ ਕੀਤੇ।

Ad Position 21
No active advertisement
ਗੈਂਗਸਟਰ ਵਿਨੋਦ ਪਾਨੂ ਦੇ ਕਤਲ ਤੋਂ ਬਾਅਦ ਹਿਸਾਰ ਅਦਾਲਤ ਕੰਪਲੈਕਸ ਦੀ ਤਸਵੀਰ। ਇਨਸੈੱਟ ਵਿੱਚ ਗੈਂਗਸਟਰ ਵਿਨੋਦ ਪਾਨੂ ਦੀ ਪੁਰਾਣੀ ਤਸਵੀਰ। ਤਸਵੀਰ : ਮਨਜੀਤ ਸਿੰਘ ਟੋਹਾਣਾ 21-08-2026
ਟੋਹਾਣਾ, 20 ਅਗਸਤ (ਮਨਜੀਤ ਸਿੰਘ)-ਹਿਸਾਰ ਦੀ ਅਦਾਲਤ ’ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੇਸ਼ੀ ਲਈ ਆਏ ਗੈਂਗਸਟਰ ਵਿਨੋਦ ਪਾਨੂ ਉਰਫ਼ ਕਾਨਾ ’ਤੇ ਅਦਾਲਤ ਦੇ ਮੁੱਖ ਗੇਟ ਨੇੜੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਮੁੱਢਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਕਰੀਬ 14 ਰਾਊਂਡ ਫਾਇਰ ਕੀਤੇ। ਗੰਭੀਰ ਜ਼ਖ਼ਮੀ ਹੋਏ ਵਿਨੋਦ ਪਾਨੂ ਦੀ ਮੌਤ ਹੋ ਗਈ। ਗੋਲੀਬਾਰੀ ਦੌਰਾਨ ਇਕ ਹੋਰ ਵਿਅਕਤੀ ਦੇ ਵੀ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਘਟਨਾ ਦੁਪਹਿਰ ਕਰੀਬ 2 ਵਜੇ ਵਾਪਰੀ। ਘਟਨਾ ਦੌਰਾਨ ਅਦਾਲਤ ਕੰਪਲੈਕਸ ਅਤੇ ਆਸ-ਪਾਸ ਦੇ ਇਲਾਕੇ ਵਿੱਚ ਭੱਜ-ਦੌੜ ਮਚ ਗਈ। ਸੂਚਨਾ ਮਿਲਣ ’ਤੇ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਕ ਮੁਲਜ਼ਮ ਹਥਿਆਰ ਸਮੇਤ ਕਾਬੂ ਹਿਸਾਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਵਾਰਦਾਤ ਵਿੱਚ ਸ਼ਾਮਿਲ ਦੱਸੇ ਜਾ ਰਹੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਦੂਜੇ ਹਮਲਾਵਰ ਦੀ ਭਾਲ ਲਈ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। 31 ਦੇ ਕਰੀਬ ਅਪਰਾਧਿਕ ਮਾਮਲਿਆਂ ’ਚ ਨਾਂਅ ਪੁਲਿਸ ਰਿਕਾਰਡ ਮੁਤਾਬਕ ਵਿਨੋਦ ਪਾਨੂ ਉਰਫ਼ ਕਾਨਾ ਹਿਸਾਰ ਦਾ ਚਰਚਿਤ ਗੈਂਗਸਟਰ ਸੀ। ਉਸ ਵਿਰੁੱਧ ਕਤਲ ਸਮੇਤ ਕਰੀਬ 31 ਅਪਰਾਧਿਕ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਵਿੱਚ ਵਿਧਾਇਕ ਸਾਵਿਤਰੀ ਜਿੰਦਲ ਦੇ ਪੀ.ਏ. ਲਲਿਤ ਸ਼ਰਮਾ ਦੇ ਭਤੀਜੇ ਸੰਜੇ ਉਰਫ਼ ਬਿੱਟੂ ਦੇ ਕਤਲ ਨਾਲ ਸੰਬੰਧਿਤ ਮਾਮਲਾ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। 2017 ’ਚ ਸੱਤ ਲੱਖ ਰੁਪਏ ਦਾ ਇਨਾਮ ਸੀ ਪੁਲਿਸ ਰਿਕਾਰਡ ਅਨੁਸਾਰ ਵਿਨੋਦ ਪਾਨੂ ਨੂੰ ਸਾਲ 2017 ’ਚ ਸੀ.ਆਈ.ਏ. ਦੀ ਟੀਮ ਨੇ ਝੱਜਰ ਦੇ ਭੜਾਵਾਸ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਉਸ ’ਤੇ ਸੱਤ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਪੁਲਿਸ ਨੇ ਉਸ ਦੇ ਨਾਲ ਸੱਤ ਹੋਰ ਸਾਥੀਆਂ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਸੀ। ਉਸ ਸਮੇਂ ਮੁਲਜ਼ਮਾਂ ਕੋਲੋਂ ਰਿਵਾਲਵਰ, ਕਾਰਬਾਈਨ, 12 ਬੋਰ ਦੀਆਂ ਬੰਦੂਕਾਂ, ਪਿਸਤੌਲ ਅਤੇ ਵੱਡੀ ਗਿਣਤੀ ’ਚ ਕਾਰਤੂਸ ਬਰਾਮਦ ਹੋਣ ਦੀ ਗੱਲ ਪੁਲਿਸ ਵਲੋਂ ਕਹੀ ਗਈ ਸੀ। ਏ.ਐੱਸ.ਪੀ. ਨੇ ਦੱਸਿਆ 14 ਰਾਊਂਡ ਫਾਇਰਿੰਗ ਦਾ ਮਾਮਲਾ ਹਿਸਾਰ ਦੇ ਏ.ਐੱਸ.ਪੀ. ਮਯੰਕ ਮੁਦਗਿਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਅਦਾਲਤ ਕੰਪਲੈਕਸ ’ਚ ਕਰੀਬ 14 ਰਾਊਂਡ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ ਹਥਿਆਰ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਫਿਲਹਾਲ ਦੋ ਵਿਅਕਤੀਆਂ ਨੂੰ ਗੋਲੀ ਲੱਗਣ ਦੀ ਜਾਣਕਾਰੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਰੋਡ ’ਤੇ ਦੁਕਾਨ ਦੀ ਛੱਤ ਤੋਂ ਏ.ਸੀ. ਕੰਪਰੈਸਰ ਚੋਰੀ ਅਗਲੀ ਖ਼ਬਰ 475 ਯੂਨਿਟ ਖੂਨਦਾਨ ਦਾ ਰਿਕਾਰਡ ਕਾਇਮ ਕਰਨ ਵਾਲੇ ਸੇਵਾਭਾਵੀ ਸਾਥੀਆਂ ਦਾ ਸਨਮਾਨ
Ad Position 24