21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਵਜ਼ੀਫ਼ਾ ਰਾਸ਼ੀ ਸੰਬੰਧੀ ਆਮਦਨ ਤੇ ਜਾਤੀ ਸਰਟੀਫਿਕੇਟ ਬਣਵਾਉਣ ਲਈ ਵਿਦਿਆਰਥੀਆਂ ਦੀ ਹੋ ਰਹੀ ਭਾਰੀ ਖੱਜਲ ਖੁਆਰੀ

ਚੱਬੇਵਾਲ, 20 ਅਗਸਤ (ਰਾਜੀਵ ਭਾਰਦਵਾਜ)- ਕੇਂਦਰ ਸਰਕਾਰ ਵੱਲੋਂ ਜਾਰੀ ਵੱਖ-ਵੱਖ ਵਜ਼ੀਫ਼ਾ ਰਾਸ਼ੀਆਂ ਲੈਣ ਦੇ ਚਾਹਵਾਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਆਮਦਨ ਸਰਟੀਫਿਕੇਟ ਅਤੇ ਜਾਤੀ ਬਣਾਉਣ ਲਈ ਅੱਜ ਕੱਲ੍ਹ ਤਹਿਸੀਲ ਦਫ਼ਤਰਾਂ ਵਿਚ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵਿਦਿਆਰਥੀ ਆਪਣੀ ਪੜ੍ਹਾਈ ਦੇ ਸਮੇਂ ਨੂੰ ਛੱਡ ਕੇ ਤਹਿਸੀਲ ਪੱਧਰ ‘ਤੇ ਸੇਵਾ ਕੇਂਦਰਾਂ ਅਤੇ ਵੱਖ-ਵੱਖ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਆਮਦਨ ਸਰਟੀਫਿਕੇਟ ਬਣਾਉਣ ਵਿਚ ਹੋ ਰਹੀ ਵਿਭਾਗੀ ਦੇਰੀ ਕਰਕੇ ਵਿਦਿਆਰਥੀ ਬੇਹੱਦ ਪ੍ਰੇਸ਼ਾਨ ਹਨ।

Ad Position 21
No active advertisement
ਅਜੀਤ ਡੈਸਕ 21-08-2026
ਚੱਬੇਵਾਲ, 20 ਅਗਸਤ (ਰਾਜੀਵ ਭਾਰਦਵਾਜ)- ਕੇਂਦਰ ਸਰਕਾਰ ਵੱਲੋਂ ਜਾਰੀ ਵੱਖ-ਵੱਖ ਵਜ਼ੀਫ਼ਾ ਰਾਸ਼ੀਆਂ ਲੈਣ ਦੇ ਚਾਹਵਾਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਆਮਦਨ ਸਰਟੀਫਿਕੇਟ ਅਤੇ ਜਾਤੀ ਬਣਾਉਣ ਲਈ ਅੱਜ ਕੱਲ੍ਹ ਤਹਿਸੀਲ ਦਫ਼ਤਰਾਂ ਵਿਚ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵਿਦਿਆਰਥੀ ਆਪਣੀ ਪੜ੍ਹਾਈ ਦੇ ਸਮੇਂ ਨੂੰ ਛੱਡ ਕੇ ਤਹਿਸੀਲ ਪੱਧਰ ‘ਤੇ ਸੇਵਾ ਕੇਂਦਰਾਂ ਅਤੇ ਵੱਖ-ਵੱਖ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਆਮਦਨ ਸਰਟੀਫਿਕੇਟ ਬਣਾਉਣ ਵਿਚ ਹੋ ਰਹੀ ਵਿਭਾਗੀ ਦੇਰੀ ਕਰਕੇ ਵਿਦਿਆਰਥੀ ਬੇਹੱਦ ਪ੍ਰੇਸ਼ਾਨ ਹਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਮੇਤ ਹੋਰ ਵੱਖ ਵੱਖ ਵਜ਼ੀਫ਼ਾ ਰਾਸ਼ੀ ਸਕੀਮਾਂ ਤਹਿਤ ਲੋੜਵੰਦ, ਹੁਸ਼ਿਆਰ, ਘੱਟ ਗਿਣਤੀ, ਚੁਣੌਤੀਗ੍ਰਸਤ ਸਮੇਤ ਵੱਖ ਵੱਖ ਵਰਗਾਂ ਵਾਲੇ ਵਿਦਿਆਰਥੀਆਂ ਪਾਸੋਂ 31 ਅਕਤੂਬਰ ਤੋਂ ਪਹਿਲਾਂ ਰਾਸ਼ਟਰੀ ਸਕਾਲਰਸ਼ਿਪ ਪੋਰਟਲ ‘ਤੇ ਆਪਣੇ ਬਿਨੈਪੱਤਰ ਜਮਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਸੰਬੰਧਿਤ ਵਿਦਿਆਰਥੀ ਤਹਿਸੀਲ ਪੱਧਰ ‘ਤੇ ਸੇਵਾ ਕੇਂਦਰਾਂ ਵਿਚ ਉਕਤ ਸਰਟੀਫਿਕੇਟ ਬਣਾਉਣ ਲਈ ਬਿਨੈ ਪੱਤਰ ਦੇ ਰਹੇ ਹਨ ਪਰ ਇਹਨਾਂ ਕੇਂਦਰਾਂ ਵਿਚ ਅਕਸਰ ਸਬੰਧਿਤ ਵੈੱਬਸਾਈਟ ਦੀ ਤਕਨੀਕੀ ਸਮੱਸਿਆ ਜਾਂ ਸਰਵਰ ਡਾਊਨ ਦੀ ਮੁਸ਼ਕਿਲ ਬਣੀ ਰਹਿੰਦੀ ਹੈ। ਇਸ ਤੋਂ ਬਾਅਦ ਸਰਪੰਚ, ਪਟਵਾਰੀ, ਐੱਮ.ਸੀ ਤੋਂ ਤਸਦੀਕ ਉਪਰੰਤ ਤਹਿਸੀਲਦਾਰ ਦਫ਼ਤਰ ਵੱਲੋਂ ਸਬੰਧਿਤ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਵੱਖਰੇ ਤੌਰ ‘ਤੇ ਗੁੰਝਲਦਾਰ ਹੋਣ ਕਰਕੇ ਇਕ ਸਰਟੀਫਿਕੇਟ ਬਣਾਉਣ ਲਈ ਪੰਦਰਾਂ ਤੋਂ ਵੀਹ ਦਿਨ ਦਾ ਸਮਾਂ ਲੱਗ ਰਿਹਾ ਹੈ। ਇਸ ਬਾਰੇ ਖ਼ਾਲਸਾ ਕਾਲਜ ਮਾਹਿਲਪੁਰ ਦੀ ਵਿਦਿਆਰਥਣ ਮਨਪ੍ਰੀਤ ਕੌਰ ਅਨੁਸਾਰ ਆਮਦਨ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਤਿੰਨ ਹਫ਼ਤੇ ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ ਜਦਕਿ ਅਕਤੂਬਰ ਮਹੀਨੇ ਦੌਰਾਨ ਪੋਰਟਲ ਬੇਹੱਦ ਵਿਅਸਤ ਹੋ ਜਾਂਦਾ ਹੈ ਜਿਸ ਕਰਕੇ ਲੋੜਵੰਦ ਵਿਦਿਆਰਥੀ ਵਜ਼ੀਫ਼ਾ ਰਾਸ਼ੀ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਬਾਰੇ ਸਮਾਜ ਸੇਵੀ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਸੇਵਾ ਕੇਂਦਰ ਲੋਕਾਂ ਨੂੰ ਸੁਵਿਧਾ ਦੇਣ ਦੀ ਥਾਂ ਦੁਬਿਧਾ ਵਿਚ ਪਾ ਰਹੇ ਹਨ ਤੇ ਵਿਦਿਆਰਥੀਆਂ ਦੀ ਮਾਨਸਿਕ ਤੇ ਆਰਥਿਕ ਲੁੱਟ ਵੀ ਕੀਤੀ ਜਾ ਰਹੀ ਹੈ। ਇਸ ਬਾਰੇ ਤਹਿਸੀਲਦਾਰ ਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ 67000 ਦੇ ਕਰੀਬ ਕੇਸ ਬਕਾਇਆ ਪਏ ਹਨ ਤੇ ਕੰਪਿਊਟਰ ਸਿਸਟਮ ਵਿਚ ਕੁੱਝ ਦਿਨ ਤਕਨੀਕੀ ਉਲਝਣਾਂ ਕਰਕੇ ਕੰਮ ਪ੍ਰਭਾਵਿਤ ਹੋਇਆ ਹੈ ਪਰ ਉਹ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ ਪਹਿਲ ਦੇ ਆਧਾਰ ‘ਤੇ ਇਹ ਕੰਮ ਕਰਵਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਗੱਡੀ ਦਾ ਟਾਇਰ ਫੱਟਣ ਨਾਲ ਬੀਅਰ ਦੀ ਭਰੀ ਗੱਡੀ ਪਲਟੀ - 1 ਜ਼ਖਮੀ ਅਗਲੀ ਖ਼ਬਰ ਮਨਿਸਟਰੀਅਲ ਕਰਮਚਾਰੀਆਂ ਵਲੋਂ ਕਲਮਛੋੜ ਹੜਤਾਲ ਚੌਥੇ ਦਿਨ ਵੀ ਜਾਰੀ
Ad Position 24