21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਡੀ.ਏ.ਵੀ. ਕਾਲਜ ਵਿਖੇ ਏ.ਆਈ. ਵਰਕਸ਼ਾਪ ਕਰਵਾਈ

ਹੁਸ਼ਿਆਰਪੁਰ, 20 ਅਗਸਤ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐਸ.

Ad Position 21
No active advertisement
ਅਜੀਤ ਡੈਸਕ 21-08-2026
ਹੁਸ਼ਿਆਰਪੁਰ, 20 ਅਗਸਤ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵੱਲੋਂ ਅੱਠਵੀਂ ਤੋਂ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਪਾਠਕ੍ਰਮ ਪੇਸ਼ ਕਰਨ ਲਈ ਇੱਕ ਪਹਿਲ ਕਰਦਿਆਂ ਸਰਬੱਤ ਏ.ਆਈ. ਵਿਸ਼ੇ ’ਤੇ ਇੱਕ ਜ਼ਿਲ੍ਹਾ ਪੱਧਰੀ ਵਰਕਸ਼ਾਪ ਡੀ.ਏ.ਵੀ ਕਾਲਜ ਵਿਖੇ ਕਰਵਾਈ ਗਈ। ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਕੰਪਿਊਟਰ ਅਧਿਆਪਕਾਂ ਨੇ ਸ਼ਿਰਕਤ ਕੀਤੀ। ਸੈਸ਼ਨਾਂ ਦੀ ਅਗਵਾਈ ਪ੍ਰਮੁੱਖ ਵਿਸ਼ਵ ਆਈ.ਟੀ ਕੰਪਨੀਆਂ ਨਾਲ ਜੁੜੀ ਪ੍ਰਮਾਣਿਤ ਸਿੱਖਿਅਕ ਗੁਰਦੀਪ ਕੌਰ ਤੇ ਸ਼ਿਖਰ ਦੂਬੇ ਨੇ ਕੀਤੀ। ਟਰੇਨਰਾਂ ਨੇ ਭਾਗੀਦਾਰਾਂ ਨੂੰ ਸਰਬੱਤ ਏ.ਆਈ. ਪਾਠਕ੍ਰਮ ਦੀਆਂ ਸਿਧਾਂਤਕ ਬੁਨਿਆਦਾਂ ਅਤੇ ਵਿਵਹਾਰਕ ਉਪਯੋਗਾਂ ਨਾਲ ਜਾਣੂ ਕਰਵਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਵਿਨੈ ਕੁਮਾਰ ਨੇ ਇਸ ਅਗਾਂਹਵਧੂ ਪਹਿਲਕਦਮੀ ਨੂੰ ਸ਼ੁਰੂ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸ਼ਲਾਘਾ ਕੀਤੀ ਤੇ ਸਿੱਖਿਆ ਤੇ ਭਵਿੱਖ ਦੇ ਕੈਰੀਅਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਧਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਜ਼ਿਲ੍ਹਾ ਸਿੱਖਿਆ ਮੈਨੇਜਰ ਜਗਜੀਤ ਕੁਮਾਰ ਨੇ ਭਾਗੀਦਾਰਾਂ, ਮਾਹਰ ਟਰੇਨਰਾਂ ਤੇ ਕਾਲਜ ਪ੍ਰਬੰਧਨ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਆਰ.ਐਮ ਭੱਲਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਰਵਪਿੱਤਰੀ ਮੁਕਤੀ ਅਤੇ ਮਾਨਵ ਕਲਿਆਣ ਸੰਸਥਾ ਵਲੋਂ ਵਿੱਤੀ ਸਹਾਇਤਾ ਭੇ... ਅਗਲੀ ਖ਼ਬਰ ਡੀ.ਐਫ.ਓ. ਵਲੋਂ ਪਿੰਡ ਸਟਿਆਣਾ ਵਿਖੇ ਸੀਲ ਕੀਤੀ ਕੱਥਾ ਫ਼ੈਕਟਰੀ ਦਾ ਦੌਰਾ
Ad Position 24