20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਦਸਮੇਸ਼ ਗਰਲਜ਼ ਕਾਲਜ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਰਵਪਿੱਤਰੀ ਮੁਕਤੀ ਅਤੇ ਮਾਨਵ ਕਲਿਆਣ ਸੰਸਥਾ ਵਲੋਂ ਵਿੱਤੀ ਸਹਾਇਤਾ ਭੇਟ

ਮੁਕੇਰੀਆਂ, 20 ਅਗਸਤ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਲੋਂ ਵਿਦਿਆਰਥਣਾਂ ਦੀ ਸਿੱਖਿਆ ਨੂੰ ਨਿਰੰਤਰ ਅਤੇ ਯਕੀਨੀ ਬਣਾਉਣ ਦੇ ਆਸ਼ੇ ਤਹਿਤ ਹਮੇਸ਼ਾ ਸ਼ਲਾਘਾਯੋਗ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਮੁਕੇਰੀਆਂ ਦੀ ਮੰਨੀ ਪ੍ਰਮੰਨੀ ਸਮਾਜ ਸੇਵੀ ਸੰਸਥਾ ਸਰਵਪਿੱਤਰੀ ਮੁਕਤੀ ਤੇ ਮਾਨਵ ਕਲਿਆਣ ਸੰਸਥਾ ਵਲੋਂ ਸਿੱਖਿਆ ਦੇ ਖੇਤਰ ਵਿਚ ਇਕ ਪ੍ਰਸੰਸਾਯੋਗ ਪਹਿਲ ਕਰਦਿਆਂ ਲੋੜਵੰਦ ਵਿਦਿਆਰਥਣਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।

Ad Position 21
No active advertisement
ਸਰਵਪਿੱਤਰੀ ਮੁਕਤੀ ਅਤੇ ਮਾਨਵ ਕਲਿਆਣ ਸੰਸਥਾ ਦੇ ਆਗੂ ਕੁਮਾਰ ਪੇਂਟਰ ਲੋੜਵੰਦ ਵਿਦਿਆਰਥਣਾਂ ਨੂੰ ਆਰਥਿਕ ਸਹਾਇਤਾ ਭੇਟ ਕਰਦੇ ਹੋਏ। ਤਸਵੀਰ : ਰਾਮਗੜ੍ਹੀਆ 21-08-2026
ਮੁਕੇਰੀਆਂ, 20 ਅਗਸਤ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਲੋਂ ਵਿਦਿਆਰਥਣਾਂ ਦੀ ਸਿੱਖਿਆ ਨੂੰ ਨਿਰੰਤਰ ਅਤੇ ਯਕੀਨੀ ਬਣਾਉਣ ਦੇ ਆਸ਼ੇ ਤਹਿਤ ਹਮੇਸ਼ਾ ਸ਼ਲਾਘਾਯੋਗ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਮੁਕੇਰੀਆਂ ਦੀ ਮੰਨੀ ਪ੍ਰਮੰਨੀ ਸਮਾਜ ਸੇਵੀ ਸੰਸਥਾ ਸਰਵਪਿੱਤਰੀ ਮੁਕਤੀ ਤੇ ਮਾਨਵ ਕਲਿਆਣ ਸੰਸਥਾ ਵਲੋਂ ਸਿੱਖਿਆ ਦੇ ਖੇਤਰ ਵਿਚ ਇਕ ਪ੍ਰਸੰਸਾਯੋਗ ਪਹਿਲ ਕਰਦਿਆਂ ਲੋੜਵੰਦ ਵਿਦਿਆਰਥਣਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਸੰਸਥਾ ਦੇ ਸੰਸਥਾਪਕ ਕੁਮਾਰ ਪੇਂਟਰ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਦੀ ਸਿੱਖਿਆ ਨਿਰੰਤਰ ਜਾਰੀ ਰੱਖਣ ਦੇ ਉਦੇਸ਼ ਨਾਲ ਵਿੱਤੀ ਸਹਾਇਤਾ ਦੇ ਚੈੱਕ ਵੰਡੇ ਗਏ। ਇਸ ਮੌਕੇ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੀ ਵਿਦਿਆਰਥਣ ਸੰਧਿਆ (+1 ਕਾਮਰਸ) ਨੂੰ 10540 ਰੁਪਏ ਦੀ ਰਾਸ਼ੀ, ਰਮਨਪ੍ਰੀਤ ਕੌਰ ਸੈਣੀ (+2 ਕਾਮਰਸ) ਨੂੰ 14000 ਰੁਪਏ ਦੀ ਰਾਸ਼ੀ ਤੇ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀ ਵਿਦਿਆਰਥਣ ਅਮਰਜੋਤ (ਬੀ.ਐੱਸ.ਸੀ. ਨਾਨ-ਮੈਡੀਕਲ) ਨੂੰ 30 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਪ੍ਰਦਾਨ ਕੀਤੇ ਗਏ। ਇਸ ਸੰਸਥਾ ਵਲੋਂ ਸਿੱਖਿਆ ਦੇ ਖੇਤਰ ਵਿੱਚ ਕੁੱਲ 54540 ਰੁਪਏ ਦੀ ਰਾਸ਼ੀ ਦੇ ਕੇ ਵਿਦਿਆਰਥਣਾਂ ਦੀ ਮਦਦ ਕੀਤੀ ਗਈ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ. ਰਵਿੰਦਰ ਸਿੰਘ ਚੱਕ, ਸਮੂਹ ਟਰੱਸਟ ਮੈਂਬਰ ਤੇ ਕਾਲਜ ਪ੍ਰਿੰਸੀਪਲ ਨੇ ਸੰਸਥਾ ਦੇ ਸੰਸਥਾਪਕ ਕੁਮਾਰ ਪੇਂਟਰ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਲਾਲੀ ਬਾਜਵਾ ਵਲੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਮਹਿੰਦੀਪੁਰ ਦਾ ਸਨਮਾਨ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਏ.ਆਈ. ਵਰਕਸ਼ਾਪ ਕਰਵਾਈ
Ad Position 24