20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੇਂਟ ਸੋਲਜਰ ਸਕੂਲ ’ਚ ਨਸ਼ਿਆਂ ਖ਼ਿਲਾਫ਼ ਤੇ ਟਰੈਫ਼ਿਕ ਨਿਯਮਾਂ ਸੰਬੰਧੀ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸਕੂਲ ਪ੍ਰਿੰਸੀਪਲ ਮੇਧਾ ਵਸ਼ਿਸ਼ਟ ਨੇ ਦੱਸਿਆ ਕਿ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਸਕੂਲ ਬੱਸ ਡਰਾਈਵਰਾਂ ਤੇ ਬੱਸ ਕੰਡਕਟਰਾਂ ਨੂੰ ਨਸ਼ਿਆਂ ਖ਼ਿਲਾਫ਼ ਤੇ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 21-08-2026
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸਕੂਲ ਪ੍ਰਿੰਸੀਪਲ ਮੇਧਾ ਵਸ਼ਿਸ਼ਟ ਨੇ ਦੱਸਿਆ ਕਿ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਸਕੂਲ ਬੱਸ ਡਰਾਈਵਰਾਂ ਤੇ ਬੱਸ ਕੰਡਕਟਰਾਂ ਨੂੰ ਨਸ਼ਿਆਂ ਖ਼ਿਲਾਫ਼ ਤੇ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਸੀ। ਸੈਮੀਨਾਰ ਦੌਰਾਨ ਟਰੈਫ਼ਿਕ ਐਜੂਕੇਸ਼ਨ ਸੈੱਲ ਹੁਸ਼ਿਆਰਪੁਰ ਤੋਂ ਏ.ਐੱਸ.ਆਈ ਮਨੋਹਰ ਚੰਦ ਬਤੌਰ ਰਿਸੋਰਸ ਪਰਸਨ ਪਹੁੰਚੇ, ਜਿਨ੍ਹਾਂ ਦਾ ਸਵਾਗਤ ਸਮੂਹ ਸਕੂਲ ਸਟਾਫ਼ ਵੱਲੋਂ ਕੀਤਾ ਗਿਆ। ਏ.ਐੱਸ.ਆਈ. ਮਨੋਹਰ ਚੰਦ ਨੇ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕਰਦੇ ਹੋਏ ਦੱਸਿਆ ਕਿ ਟਰੈਫ਼ਿਕ ਦੇ ਨਵੇਂ ਕਾਨੂੰਨ ਅਨੁਸਾਰ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਵਿਦਿਆਰਥੀ ਕੋਈ ਵੀ ਗੇਅਰ ਵਾਲਾ ਵਾਹਨ ਨਹੀਂ ਚਲਾ ਸਕਦਾ। ਨਿਯਮ ਦੀ ਉਲੰਘਣਾ ਕਰਨ ‘ਤੇ ਬੱਚਿਆਂ ਦੇ ਨਾਲ ਨਾਲ ਮਾਤਾ/ਪਿਤਾ ਜਾਂ ਵਾਹਨ ਮਾਲਕ ਨੂੰ ਭਾਰੀ ਜੁਰਮਾਨੇ ਤੇ ਨਾਲ-ਨਾਲ ਤਿੰਨ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਉਨ੍ਹਾਂ ਸਕੂਲ ਬੱਸ ਡਰਾਈਵਰਾਂ ਤੇ ਬੱਸ ਕੰਡਕਟਰਾਂ ਨੂੰ ਹਦਾਇਤ ਕੀਤੀ ਕਿ ਵਾਹਨ ਚਲਾਉਂਦੇ ਸਮੇਂ ਕਿਸੇ ਵੀ ਕਿਸਮ ਦਾ ਨਸ਼ਾ ਨਾ ਕੀਤਾ ਜਾਵੇ, ਸੀਟ ਬੈਲਟ ਲਗਾਈ ਜਾਵੇ, ਮੋਬਾਈਲ ਫ਼ੋਨ ਤੇ ਤੇਜ਼ ਰਫ਼ਤਾਰੀ ਤੋਂ ਬਚਿਆ ਜਾਵੇ। ਇਸ ਦੌਰਾਨ ਸਕੂਲ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਵੀ ਮੌਜੂਦ ਰਿਹਾ।
Ad Position 22
No active advertisement
ਪਿਛਲੀ ਖ਼ਬਰ ਨਾਇਸ ਕੰਪਿਊਟਰਜ਼ ਸੰਸਥਾ ਐਂਡਯੂਰਿੰਗ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ’ਚ ਗੁਰੂ ਗੋਬਿੰਦ ਸਿੰਘ ਸਕੂਲ ਦੀ ਹੈਂਡਬਾਲ ਟੀਮ ਰਹੀ ਜੇਤੂ
Ad Position 24