20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਨਾਇਸ ਕੰਪਿਊਟਰਜ਼ ਸੰਸਥਾ ਐਂਡਯੂਰਿੰਗ ਐਵਾਰਡ ਨਾਲ ਸਨਮਾਨਿਤ

ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)- ਨਾਈਸ ਕੰਪਿਊਟਰਜ਼ ਸੰਸਥਾ ਹੁਸ਼ਿਆਰਪੁਰ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਕੰਪਿਊਟਰ ਸਿੱਖਿਆ ਪ੍ਰਦਾਨ ਕਰਨ ਅਤੇ ਸਾਲ ਭਰ ‘ਚ ਨਿਰਧਾਰਿਤ ਟੀਚਿਆਂ ਨੂੰ ਸਫਲਤਾਪੂਰਵਕ ਪ੍ਰਾਪਤ ਕਰਨ ਲਈ ‘ਐਂਡਯੂਰਿੰਗ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਾਇਸ ਕੰਪਿਊਟਰਜ਼ ‘ ਟੈਲੀ ਐਜੂਕੇਸ਼ਨ’ ਬੈਂਗਲੁਰੂ ਦਾ ਅਧਿਕਾਰਤ ਸਿਖਲਾਈ ਅਤੇ ਮੁਲਾਂਕਣ ਕੇਂਦਰ ਹੈ ਅਤੇ ਸੰਸਥਾ ਵਿਦਿਆਰਥੀਆਂ ਨੂੰ ਟੈਲੀ ਐਜੂਕੇਸ਼ਨ ਦੇ ਵੱਖ-ਵੱਖ ਨਵੀਨਤਮ ਕੋਰਸ ਪ੍ਰਦਾਨ ਕਰ ਰਹੀ ਹੈ।

Ad Position 21
No active advertisement
ਅਜੀਤ ਡੈਸਕ 21-08-2026
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)- ਨਾਈਸ ਕੰਪਿਊਟਰਜ਼ ਸੰਸਥਾ ਹੁਸ਼ਿਆਰਪੁਰ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਕੰਪਿਊਟਰ ਸਿੱਖਿਆ ਪ੍ਰਦਾਨ ਕਰਨ ਅਤੇ ਸਾਲ ਭਰ ‘ਚ ਨਿਰਧਾਰਿਤ ਟੀਚਿਆਂ ਨੂੰ ਸਫਲਤਾਪੂਰਵਕ ਪ੍ਰਾਪਤ ਕਰਨ ਲਈ ‘ਐਂਡਯੂਰਿੰਗ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਾਇਸ ਕੰਪਿਊਟਰਜ਼ ‘ ਟੈਲੀ ਐਜੂਕੇਸ਼ਨ’ ਬੈਂਗਲੁਰੂ ਦਾ ਅਧਿਕਾਰਤ ਸਿਖਲਾਈ ਅਤੇ ਮੁਲਾਂਕਣ ਕੇਂਦਰ ਹੈ ਅਤੇ ਸੰਸਥਾ ਵਿਦਿਆਰਥੀਆਂ ਨੂੰ ਟੈਲੀ ਐਜੂਕੇਸ਼ਨ ਦੇ ਵੱਖ-ਵੱਖ ਨਵੀਨਤਮ ਕੋਰਸ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਟੈਲੀ ਐਜੂਕੇਸ਼ਨ ਬੈਂਗਲੁਰੂ ਤੋਂ ਗੌਰਵ ਕੌਸ਼ਲ ਮਾਰਕੀਟਿੰਗ ਹੈੱਡ, ਉੱਤਰੀ ਭਾਰਤ ਤੇ ਵਿਜੇ ਕੁਮਾਰ ਮਾਰਕੀਟਿੰਗ ਕਾਰਜਕਾਰੀ ਉੱਤਰੀ ਖੇਤਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਉਨ੍ਹਾਂ ਦੇ ਨਾਲ ਸਰਬਜੀਤ ਸਿੰਘ ਗੁਲ੍ਹਾਟੀ ਡੋਰਿਕ ਮਲਟੀਮੀਡੀਆ ਪ੍ਰਾਈਵੇਟ ਲਿਮਟਿਡ ਹਾਜ਼ਰ ਸਨ। ਉਨ੍ਹਾਂ ਨੇ ਨਾਇਸ ਕੰਪਿਊਟਰਜ਼ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਇਸ ਸਨਮਾਨ ਨੂੰ ਦਿਆਂ ਟੀਮ ਦੀ ਹੌਸਲਾ ਅਫਜ਼ਾਈ ਕੀਤੀ। ਸਮਾਗਮ ਦੌਰਾਨ ਨਾਇਸ ਕੰਪਿਊਟਰਜ਼ ਸੰਸਥਾ ਦੇ ਡਾਇਰੈਕਟਰ ਪ੍ਰੇਮ ਸੈਣੀ ਤੇ ਸੀਨੀਅਰ ਟੈਲੀ ਟਰੇਨਰ ਸੰਦੀਪ ਕੁਮਾਰ ਨੇ ਸੰਸਥਾ ਦੀ ਵਲੋਂ ਇਹ ਸਨਮਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰੇਮ ਸੈਣੀ ਨੇ ਟੈਲੀ ਐਜੂਕੇਸ਼ਨ ਤੇ ਡੋਰਿਕ ਮਲਟੀਮੀਡੀਆ ਪ੍ਰਾਈਵੇਟ ਲਿਮਟਿਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਭਵਿੱਖ ‘ਚ ਵੀ ਵਿਦਿਆਰਥੀਆਂ ਨੂੰ ਟੈਲੀ ਤੇ ਹੋਰ ਆਧੁਨਿਕ ਤਕਨੀਕੀ ਹੁਨਰਾਂ ਦੀ ਬਿਹਤਰ ਸਿਖਲਾਈ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕਰਦੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਵਿਚ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ’ਚ ਨਸ਼ਿਆਂ ਖ਼ਿਲਾਫ਼ ਤੇ ਟਰੈਫ਼ਿਕ ਨਿਯਮਾਂ ਸੰਬੰਧੀ ਜਾਗਰੂਕਤਾ ਸੈਮੀਨਾਰ
Ad Position 24