22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ... ਬੁੱਲ੍ਹੋਵਾਲ ਤੇ ਨਾਲ ਲਗਦੇ ਇਲਾਕੇ ਪੂਰਨ ਬੰਦ ਰਹੇ

ਬੁੱਲ੍ਹੋਵਾਲ, (ਲੁਗਾਣਾ)- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ‘ਤੇ ਅੱਜ ਬੁੱਲ੍ਹੋਵਾਲ ਤੇ ਇਸ ਦੇ ਨਾਲ ਲਗਦੇ ਇਲਾਕੇ ਪੂਰਨ ਤੌਰ ਤੇ ਸ਼ਾਂਤਮਈ ਢੰਗ ਨਾਲ ਬੰਦ ਰੱਖੇ ਗਏ। ਵੱਖ-ਵੱਖ ਸਿੱਖ ਜਥੇਬੰਦੀਆਂ, ਕਿਸਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਬੁੱਲ੍ਹੋਵਾਲ ਬਾਈਪਾਸ ’ ਤੇ ਰੋਸ ਧਰਨਾ ਦਿੱਤਾ ਗਿਆ।

Ad Position 21
No active advertisement
ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ‘ਤੇ ਬੁੱਲ੍ਹੋਵਾਲ ਵਿਖੇ ਸ਼ਾਂਤਮਈ ਢੰਗ ਨਾਲ ਰੱਖੇ ਬੰਦ ਵਿਚ ਸ਼ਾਮਿਲ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ। ਤਸਵੀਰ : ਲੁਗਾਣਾ ਕਸਬਾ ਹਰਿਆਣਾ ਵਿਖੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੰਤ ਬਾਬਾ ਬਲਵੀਰ ਸਿੰਘ ਖ਼ਾਲਸਾ ਨਾਲ ਹਨ ਸਤਪਾਲ ਸਿੰਘ ਡਡਿਆਣਾ, ਮੁਕੇਸ਼ ਕੁਮਾਰ ਹਰਿਆਣਾ, ਉਂਕਾਰ ਸਿੰਘ ਧਾਮੀ ਤੇ ਹੋਰ। ਤਸਵੀਰ: ਹਰਮੇਲ ਸਿੰਘ ਖੱਖ ਸਰਹਾਲਾ ਮੋੜ ਗੜ੍ਹਦੀਵਾਲਾ ਵਿਖੇ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਸਮਰਾ ਦੀ ਅਗਵਾਈ ਹੇਠ ਲਗਾਏ ਜਾਮ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਧਰਨਾਕਾਰੀ। ਤਸਵੀਰ:ਚੱਗਰ 22-08-2026
ਬੁੱਲ੍ਹੋਵਾਲ, (ਲੁਗਾਣਾ)- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ‘ਤੇ ਅੱਜ ਬੁੱਲ੍ਹੋਵਾਲ ਤੇ ਇਸ ਦੇ ਨਾਲ ਲਗਦੇ ਇਲਾਕੇ ਪੂਰਨ ਤੌਰ ਤੇ ਸ਼ਾਂਤਮਈ ਢੰਗ ਨਾਲ ਬੰਦ ਰੱਖੇ ਗਏ। ਵੱਖ-ਵੱਖ ਸਿੱਖ ਜਥੇਬੰਦੀਆਂ, ਕਿਸਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਬੁੱਲ੍ਹੋਵਾਲ ਬਾਈਪਾਸ ’ ਤੇ ਰੋਸ ਧਰਨਾ ਦਿੱਤਾ ਗਿਆ। ਜਥੇਬੰਦੀਆਂ ਦੇ ਆਗੂਆਂ ਤੇ ਬੁਲਾਰਿਆਂ ਵਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਨੂੰ ਜਲਦ ਤੋਂ ਜਲਦ ਅਮਲ ਰੂਪ ’ਚ ਲਿਆਉਣ ਲਈ ਜਿੱਥੇ ਸਰਕਾਰਾਂ ਨੂੰ ਅਪੀਲ ਕੀਤੀ ਤੇ ਉੱਥੇ ਹੀ ਦੇਸ਼ ਵਿਚ ਸਿੱਖਾਂ ਲਈ ਹੋਰ ਤੇ ਬਾਕੀਆਂ ਲਈ ਹੋਰ ਕਾਨੂੰਨ ਲਾਗੂ ਕਰਨ ਦੀ ਕੜ੍ਹੇ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ। ਇਸ ਮੌਕੇ ਜਥੇ. ਗੁਰਦੀਪ ਸਿੰਘ ਖੁਣਖੁਣ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ (ਸ਼੍ਰੋਮਣੀ ਅਕਾਲੀ ਦਲ ਬਾਦਲ), ਨੋਬਲਜੀਤ ਸਿੰਘ ਬੁੱਲ੍ਹੋਵਾਲ ਆਵਾਜ਼-ਏ- ਕੌਮ, ਰਣਵੀਰ ਸਿੰਘ ਬੈਸਤਾਨੀ, ਹਰਪ੍ਰੀਤ ਸਿੰਘ ਲਾਲੀ ਪੰਡੋਰੀ ਖਜੂਰ, ਅਮਰਜੀਤ ਸਿੰਘ ਖ਼ਾਲਸਾ ਨੰਦਾਚੌਰ, ਪ੍ਰਧਾਨ ਇਕਬਾਲ ਸਿੰਘ ਢੱਡਾ ਫ਼ਤਿਹ ਸਿੰਘ, ਮਨਜਿੰਦਰ ਸਿੰਘ ਲਾਡੀ ਬੁੱਲ੍ਹੋਵਾਲ, ਮਨਜੀਤ ਸਿੰਘ ਲਾਂਬੜਾ, ਗੁਰਜੀਤ ਸਿੰਘ ਕੋਟਲੀ, ਪ੍ਰਧਾਨ ਸ਼ਵਿੰਦਰਪਾਲ ਸਿੰਘ ਟਿੰਮਾ, ਅਵਤਾਰ ਸਿੰਘ ਖਡਿਆਲਾ, ਪਾਲ ਸਿੰਘ, ਅਕਬਰ ਸਿੰਘ ਬੂਰੇ ਜੱਟਾਂ, ਮਨਦੀਪ ਸਿੰਘ ਬੁੱਲ੍ਹੋਵਾਲ, ਬੀਰ ਸਿੰਘ, ਹਰਵਿੰਦਰ ਸਿੰਘ ਖ਼ਾਲਸਾ, ਵਿਜੈ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ। ਕਸਬਾ ਹਰਿਆਣਾ ਪੂਰਨ ਤੌਰ ‘ਤੇ ਬੰਦ ਰਿਹਾ ਹਰਿਆਣਾ, (ਹਰਮੇਲ ਸਿੰਘ ਖੱਖ)- ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ‘ਤੇ ਅੱਜ ਕਸਬਾ ਹਰਿਆਣਾ ਮੁਕੰਮਲ ਤੌਰ ‘ਤੇ ਬੰਦ ਰਿਹਾ। ਅੱਜ ਕਸਬਾ ਹਰਿਆਣਾ ਵਿਖੇ ਸੰਤ ਬਾਬਾ ਬਲਵੀਰ ਸਿੰਘ ਖ਼ਾਲਸਾ, ਸਤਪਾਲ ਸਿੰਘ ਡਡਿਆਣਾ ਸੂਬਾਈ ਮੈਂਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਉਂਕਾਰ ਸਿੰਘ ਧਾਮੀ ਪ੍ਰਧਾਨ ਨੌਜਵਾਨ ਕਿਸਾਨ ਭਲਾਈ ਸੁਸਾਇਟੀ, ਮੁਕੇਸ਼ ਕੁਮਾਰ ਹਰਿਆਣਾ, ਪ੍ਰਿਥੀਪਾਲ ਸਿੰਘ ਗਿੱਲ, ਚੈਂਚਲ ਸਿੰਘ ਸ਼ੇਰਪੁਰ, ਸੰਜੀਵ ਕੁਮਾਰ ਮਿੱਠੂ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੇ ਧਰਨੇ ਦੌਰਾਨ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੰਦੀ ਸਿੰਘ ਜੇਲ੍ਹਾਂ ‘ਚ ਬੰਦ ਹਨ, ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੱਕੀਆਂ ਹਨ ਪਰ ਅੱਜ ਵੀ ਉਨ੍ਹਾਂ ਸਿੰਘਾਂ ਨੂੰ ਜੇਲ੍ਹਾਂ ‘ਚ ਬੰਦ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਤੇ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਤੁਰੰਤ ਹੀ ਰਿਹਾਅ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਿੰਘ, ਬਖ਼ਸ਼ੀਸ਼ ਸਿੰਘ ਡਡਿਆਣਾ, ਸਰੂਪ ਸਿੰਘ ਰਤਨ, ਗੁਰਦੀਪ ਸਿੰਘ ਨਲੋਆ, ਨਿਰਮਲ ਸਿੰਘ, ਦਲਜੀਤ ਸਿੰਘ ਕਬੀਰਪੁਰ, ਅਵਤਾਰ ਸਿੰਘ ਬੌਬੀ, ਬਲਵਿੰਦਰ ਸਿੰਘ, ਕੈਪਟਨ ਨਿਰਦੇਸ਼ ਸਿੰਘ, ਅਜੇ ਕੁਮਾਰ ਚੋਪੜਾ, ਕੁਲਦੀਪ ਕੁਮਾਰ ਨਕਸ਼ਾਂ ਨਵੀਸ, ਆਤਮਾ ਸਿੰਘ, ਅਮਰਜੀਤ ਸਿੰਘ ਬਾਵਾ, ਬਲਦੇਵ ਰਾਜ ਬੇਬੀ, ਪਰਮਿੰਦਰ ਸਿੰਘ ਮੰਗਾ, ਸੁਖਵਿੰਦਰ ਸਿੰਘ, ਜੁਗਿੰਦਰ ਸਿੰਘ ਜੌਲੀ ਆਦਿ ਹਾਜ਼ਰ ਸਨ। ਸਰਹਾਲਾ ਮੋੜ ਗੜ੍ਹਦੀਵਾਲਾ ਵਿਖੇ ਕੀਤੀ ਆਵਾਜਾਈ ਠੱਪ ਗੜ੍ਹਦੀਵਾਲਾ, (ਚੱਗਰ)- ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਹਮਾਇਤ ਦਿੰਦਿਆਂ ਅੱਜ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਸਮਰਾ ਦੀ ਅਗਵਾਈ ਹੇਠ ਕਮੇਟੀ ਦੇ ਅਹੁਦੇਦਾਰਾਂ ਵਲੋਂ ਸਰਹਾਲਾ ਮੋੜ ਗੜ੍ਹਦੀਵਾਲਾ ਵਿਖੇ ਆਵਾਜਾਈ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਰਦੀਪ ਸਿੰਘ ਸਮਰਾ ਸਰਪੰਚ ਥੇਦਾਂ, ਹਰਵਿੰਦਰ ਸਿੰਘ ਸਮਰਾ, ਕਮਲਦੀਪ ਸਿੰਘ ਸਮਰਾ, ਗੁਰਦੀਪ ਸਿੰਘ ਸਾਬਕਾ ਕੌਂਸਲਰ, ਇੰਸਪੈਕਟਰ ਗੁਰਮੀਤ ਸਿੰਘ ਜੀਆ ਸਹੋਤਾ, ਗੁਰਦੀਪ ਸਿੰਘ, ਸੁਖਦੇਵ ਸਿੰਘ ਪ੍ਰਧਾਨ ਆੜ੍ਹਤ ਯੂਨੀਅਨ ਗੜ੍ਹਦੀਵਾਲਾ, ਹਰਕਮਲ ਸਿੰਘ ਬਾਹਗਾ, ਚਰਨਜੀਤ ਸਿੰਘ ਬਾਹਗਾ, ਲਖਵਿੰਦਰ ਸਿੰਘ ਬਾਹਗਾ, ਗੁਰਜਿੰਦਰ ਸਿੰਘ ਬਾਹਗਾ, ਕਰਨਦੀਪ ਸਿੰਘ, ਦਲਜੀਤ ਸਿੰਘ ਬਾਠ, ਹਰਪ੍ਰੀਤ ਸਿੰਘ ਹੈਪੀ, ਤਲਵਿੰਦਰ ਸਿੰਘ ਦਾਰਾਪੁਰ, ਕਮਲ ਦਾਰਾਪੁਰ, ਅਮਨਦੀਪ ਸਿੰਘ ਬੰਟੀ, ਭੁਪਿੰਦਰ ਸਿੰਘ ਰਾਜਾ, ਅਵਤਾਰ ਸਿੰਘ ਬਾਹਗਾ, ਗੁਰਜਿੰਦਰ ਸਿੰਘ ਸੋਢੀ, ਸਰਵਣ ਸਿੰਘ ਬਾਹਗਾ, ਮਨਜੀਤ ਸਿੰਘ ਰੂਪੋਵਾਲ, ਗੁਰਜੀਤ ਸਿੰਘ, ਗੁਰਦੀਪ ਸਿੰਘ ਸਾਬਕਾ ਕੌਂਸਲਰ, ਗੁਰਤੇਜ ਸਿੰਘ ਕੰਢਾਲ, ਰਿੰਪੀ ਤਲਵਾੜ ਆਦਿ ਹਾਜ਼ਰ ਸਨ । ਮਾਹਿਲਪੁਰ ‘ਚ ਬੰਦ ਨੂੰ ਭਰਵਾਂ ਹੁੰਗਾਰਾ ਮਾਹਿਲਪੁਰ, (ਰਜਿੰਦਰ ਸਿੰਘ): ਬੰਦੀ ਸਿੰਘਾਂ ਦੇ ਹੱਕ ਵਿਚ ਕੌਮੀ ਇਨਸਾਫ਼ ਮੋਰਚਾ ਵੱਲੋਂ ਦਿੱਤੇ ਪੰਜਾਬ ਬੰਦ ਸੱਦੇ ‘ਤੇ ਅੱਜ ਮਾਹਿਲਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪੂਰਾ ਅਸਰ ਦੇਖਣ ਨੂੰ ਮਿਲਿਆ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਮੱਖਣ ਸਿੰਘ ਕੋਠੀ, ਜਥੇਦਾਰ ਬਾਬਾ ਨਾਗਰ ਸਿੰਘ ਟੂਟੋਮਜਾਰਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਇਕਬਾਲ ਸਿੰਘ ਖੇੜਾ ਸ਼੍ਰੋਮਣੀ ਅਕਾਲੀ ਦਲ ਸਮੇਤ ਦੁਕਾਨਦਾਰਾਂ ਸਮੇਤ ਹਰ ਵਰਗ ਦੇ ਲੋਕਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬੰਦ ਦਾ ਪੂਰਾ ਸਮਰਥਨ ਕੀਤਾ। ਇਸ ਮੌਕੇ ਵੱਖ ਵੱਖ ਧਾਰਮਿਕ ਰਾਜਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਹਨ ਤੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲੰਮੇ ਸਮੇਂ ਤੋਂ ਲਟਕਦੇ ਮਸਲੇ ਦਾ ਗੱਲਬਾਤ ਰਾਹੀਂ ਤੁਰੰਤ ਹੱਲ ਕੀਤਾ ਜਾਵੇ। ਬੰਦ ਦੇ ਸੱਦੇ ਕਾਰਨ ਮਾਹਿਲਪੁਰ ਦੇ ਬਾਜ਼ਾਰਾਂ ਵਿਚ ਦੁਕਾਨਾਂ ਅਤੇ ਪ੍ਰਾਈਵੇਟ ਸਕੂਲ ਬੰਦ ਰਹੇ ਹਾਲਾਂਕਿ ਕੈਮਿਸਟਾਂ ਦੀਆਂ ਦੁਕਾਨਾਂ, ਡਾਕਟਰਾਂ ਦੇ ਕਲੀਨਿਕ, ਦੁੱਧ ਦੀਆਂ ਡੇਅਰੀਆਂ ਅਤੇ ਸਰਕਾਰੀ ਅਦਾਰੇ ਖੁੱਲ੍ਹੇ ਰਹੇ। ਇਸ ਮੌਕੇ ਬਾਬਾ ਅਮਨਵੀਰ ਸਿੰਘ ਚੰਬਲ ਾਂ, ਪਰਮਿੰਦਰ ਸਿੰਘ ਬੂੜੋਬਾੜੀਆਂ, ਜਸਵੀਰ ਸਿੰਘ ਸ਼ੀਰਾ, ਲਖਵੀਰ ਸਿੰਘ ਡਾਂਸੀਵਾਲ, ਬਾਬਾ ਧਰਮ ਸਿੰਘ, ਬਾਬਾ ਵਰਿੰਦਰ ਸਿੰਘ ਜੰਡੋਲੀ, ਬਾਬਾ ਹਰਮਨਵੀਰ ਸਿੰਘ ਹਨੀ, ਪਰਮਜੀਤ ਸਿੰਘ ਮੇਘੋਵਾਲ, ਤਰਲੋਚਨ ਸਿੰਘ ਸਕਰੂਲੀ, ਗੁਰਜਿੰਦਰ ਸਿੰਘ ਸਰਹਾਲਾ, ਜਸਪਾਲ ਸਿੰਘ ਖਾਨਪੁਰ, (ਬਾਕੀ ਸਫਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਪੀ.ਯੂ. ਸੈਨੇਟ ਚੋਣਾਂ ’ਚ ਡਾ. ਕੁਲਵੰਤ ਸਿੰਘ ਵਲੋਂ ਪਹਿਲੀ ਤਰਜੀਹ ਦੀ ਵੋਟ ਦੀ ਅਪੀਲ ਅਗਲੀ ਖ਼ਬਰ 12 ਸਤੰਬਰ ਨੂੰ ਲੱਗੇਗੀ 2026 ਦੀ ਤੀਜੀ ਰਾਸ਼ਟਰੀ ਲੋਕ ਅਦਾਲਤ- ਜਿਲ੍ਹਾ ਤੇ ਸੈਸ਼ਨ ਜੱਜ ਰਾਜਿੰਦਰ ਅੱਗਰਵਾਲ
Ad Position 24