22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ ਨੂੰ ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕਿਆਂ ’ਚ ਭਰਵਾਂ ਸਮਰਥਨ ਰਾਜਸੀ, ਧਾਰਮਿਕ, ਕਿਸਾਨ ਤੇ ਹੋਰ ਜਥੇਬੰਦੀਆਂ ਨੇ ਸ਼ਹਿਰ ’ਚ ਕੱਢਿਆ ਰੋਸ ਮਾਰਚ, ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ

ਹੁਸ਼ਿਆਰਪੁਰ, 21 ਅਗਸਤ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)- ਸਜ਼ਾਵਾਂ ਪੂਰੀਆਂ ਕਰ ਚੁੱਕੇ ਲੰਮੇ ਸਮੇਂ ਤੋਂ ਜੇਲ੍ਹਾਂ ‘ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਤਹਿਤ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਹੁਸ਼ਿਆਰਪੁਰ ਤੇ ਆਸ-ਪਾਸ ਦੇ ਕਸਬਿਆਂ ਤੇ ਪਿੰਡਾਂ ‘ਚ ਵੀ ਭਰਵਾਂ ਸਮਰਥਨ ਮਿਲਿਆ। ਇਸ ਬੰਦ ਦੇ ਸੱਦੇ ‘ਤੇ ਲੋਕਾਂ ਵਲੋਂ ਖ਼ੁਦ ਸ਼ਾਮਿਲ ਹੋ ਕੇ ਬੰਦ ਦੀ ਹਮਾਇਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 22-08-2026
ਹੁਸ਼ਿਆਰਪੁਰ, 21 ਅਗਸਤ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)- ਸਜ਼ਾਵਾਂ ਪੂਰੀਆਂ ਕਰ ਚੁੱਕੇ ਲੰਮੇ ਸਮੇਂ ਤੋਂ ਜੇਲ੍ਹਾਂ ‘ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਤਹਿਤ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਹੁਸ਼ਿਆਰਪੁਰ ਤੇ ਆਸ-ਪਾਸ ਦੇ ਕਸਬਿਆਂ ਤੇ ਪਿੰਡਾਂ ‘ਚ ਵੀ ਭਰਵਾਂ ਸਮਰਥਨ ਮਿਲਿਆ। ਇਸ ਬੰਦ ਦੇ ਸੱਦੇ ‘ਤੇ ਲੋਕਾਂ ਵਲੋਂ ਖ਼ੁਦ ਸ਼ਾਮਿਲ ਹੋ ਕੇ ਬੰਦ ਦੀ ਹਮਾਇਤ ਕੀਤੀ ਗਈ। ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੀਤੇ ਬੰਦ ਦੌਰਾਨ ਸਿੱਖ ਜਥੇਬੰਦੀਆਂ ਸਮੇਤ ਹੋਰਨਾਂ ਭਰਾਤਰੀ ਜਥੇਬੰਦੀਆਂ ਦੇ ਨਾਲ-ਨਾਲ ਰਾਜਸੀ ਜਥੇਬੰਦੀਆਂ ਵਲੋਂ ਵੀ ਸਹਿਯੋਗ ਦਿੱਤਾ ਗਿਆ ਇੱਥੋਂ ਤੱਕ ਕਿ ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕੇ ‘ਚ ਦੁਕਾਨਦਾਰਾਂ ਵਲੋਂ ਵੀ ਸਮਰਥਨ ਕਰਦਿਆਂ ਆਪਣੇ ਕਾਰੋਬਾਰਾਂ ਨੂੰ ਬੰਦ ਰੱਖਿਆ ਗਿਆ। ਬੰਦ ਦੇ ਚੱਲਦਿਆਂ ਵਿੱਦਿਅਕ ਅਦਾਰੇ ਸਕੂਲ/ਕਾਲਜ ਤੇ ਬੈਂਕ ਵੀ ਬੰਦ ਰਹੇ। ਹੁਸ਼ਿਆਰਪੁਰ ਸ਼ਹਿਰ ‘ਚ ਬੰਦ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਰੋਸ ਮਾਰਚ ਕੱਢਿਆ। ਇਹ ਰੋਸ ਮਾਰਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਤੋਂ ਸ਼ੁਰੂ ਹੋਇਆ, ਜੋ ਸ਼ਹਿਰ ਦੇ ਬਾਜ਼ਾਰਾਂ ‘ਚੋਂ ਹੁੰਦਾ ਹੋਇਆ ਸਥਾਨਕ ਪ੍ਰਭਾਤ ਚੌਂਕ ਵਿਖੇ ਸਮਾਪਤ ਹੋਇਆ। ਜਥੇਬੰਦੀਆਂ ਨੇ ਸ਼ਹਿਰ ਦੇ ਮੁੱਖ ਚੌਂਕਾਂ ਸਥਾਨਕ ਪ੍ਰਭਾਤ ਚੌਕ ਤੇ ਹੁਸ਼ਿਆਰਪੁਰ-ਫਗਵਾੜਾ ਬਾਈਪਾਸ ‘ਚ ਚੱਕਾ ਜਾਮ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਗਿਆ। ਹਾਲਾਂਕਿ ਬੰਦ ਦੌਰਾਨ ਜ਼ਰੂਰੀ ਕੰਮਾਂ ‘ਤੇ ਜਾਣ ਵਾਲੇ ਰਾਹਗੀਰਾਂ ਸਮੇਤ ਐਂਬੂਲੈਂਸਾਂ ਨੂੰ ਜਾਣ ਦਿੱਤਾ ਗਿਆ। ਬੇਸ਼ੱਕ ਬੰਦ ਦੇ ਚੱਲਦਿਆਂ ਜਨ-ਜੀਵਨ ਪ੍ਰਭਾਵਿਤ ਹੋਇਆ ਪਰ ਬੰਦ ਪੂਰਨ ਸ਼ਾਂਤੀਪੂਰਨ ਢੰਗ ਨਾਲ ਕੀਤਾ ਗਿਆ। ਪੰਜਾਬ ਬੰਦ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਤੇ ਜਗ੍ਹਾ-ਜਗ੍ਹਾ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ। ਆਗੂਆਂ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਜਮਹੂਰੀ ਢੰਗ ਨਾਲ ਆਵਾਜ਼ ਉਠਾਉਣਾ ਹਰ ਨਾਗਰਿਕ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਇਕ ਹੀ ਦੇਸ਼ ‘ਚ ਦੋਹਰਾ ਕਾਨੂੰਨ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਬਰ ਜਨਾਹ ਤੇ ਕਤਲਾਂ ਦੇ ਦੋਸ਼ ‘ਚ ਬੰਦ ਵਿਅਕਤੀ ਨੂੰ ਲਗਾਤਾਰ ਪੈਰੋਲ ਦਿੱਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਪੈਰੋਲ ਦੇਣ ਦਾ ਨਾਂਅ ਤੱਕ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਅੜੀਅਲ ਰਵੱਈਆ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਪੁੱਤਰ ਨੂੰ ਉਸ ਦੀ ਬਿਮਾਰ ਪਈ ਮਾਤਾ ਨਾਲ ਨਾ ਮਿਲਣ ਦੇਣਾ ਅਤੇ ਵੱਖ-ਵੱਖ ਤਰ੍ਹਾਂ ਦੇ ਬਹਾਨੇ ਘੜਨਾ ਸਰਕਾਰ ਦੀ ਅੜੀਅਲ ਅਤੇ ਗੈਰ-ਜ਼ਿੰਮੇਵਾਰਾਨਾ ਹਰਕਤ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਲੋਕਾਂ ਨੇ ਬੰਦ ਦਾ ਸਮਰਥਨ ਕੀਤਾ ਹੈ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਸਮੂਹ ਵਰਗ ਸਰਕਾਰ ਦੇ ਇਸ ਰਵੱਈਏ ਤੋਂ ਬੇਹੱਦ ਖ਼ਫ਼ਾ ਹਨ। ਇਸ ਮੌਕੇ ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ, ਗੁਰਵਿੰਦਰ ਸਿੰਘ ਬਾਜਵਾ, ਹਰਵਿੰਦਰ ਸਿੰਘ ਹਰਮੋਏ, ਲਖਵੀਰ ਸਿੰਘ ਪੱਟੀ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਭਿੰਡਰ, ਸਤਨਾਮ ਸਿੰਘ ਮੁੱਖਲਿਆਣਾ, ਹਰਨੇਕ ਸਿੰਘ ਪੰਡੋਰੀ, ਗੁਰਦੀਪ ਸਿੰਘ ਹਰਖੋਵਾਲ, ਸੁੱਖਾ ਸਿੰਘ, ਮਨਜੀਤ ਸਿੰਘ ਰਜਵਾਂ, ਮਨਦੀਪ ਸਿੰਘ ਕਾਲਾ ਹਰਖੋਵਾਲ, ਜਰਨੈਲ ਸਿੰਘ ਮੁੱਖਲਿਆਣਾ, ਸੰਤੋਖ ਸਿੰਘ ਬੱਡਲਾ, ਕਿਸਾਨ ਆਗੂ ਮਨਜੀਤ ਸਿੰਘ ਰਾਏ, ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਕਿਸਾਨ ਕਮੇਟੀ ਦੋਆਬਾ ਦੇ ਆਗੂ ਹਰਬੰਸ ਸਿੰਘ ਸੰਘਾ, ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ), ਕਰਨੈਲ ਸਿੰਘ ਲਵਲੀ ਅਕਾਲੀ ਦਲ (ਵਾਰਿਸ ਪੰਜਾਬ ਦੇ), ਅਨਿਲ ਕੁਮਾਰ ਬਾਗਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ, ਕਰਨਜੋਤ ਆਦੀਆ ਪ੍ਰਧਾਨ ਸਫ਼ਾਈ ਕਰਮਚਾਰੀ ਯੂਨੀਅਨ ਪੰਜਾਬ, ਲਖਵਿੰਦਰ ਸਿੰਘ ਕਾਹਰੀ ਕਿਸਾਨ ਮਜ਼ਦੂਰ ਕਮੇਟੀ ਸ਼ਹੀਦਾਂ, ਲਾਰੈਂਸ ਚੌਧਰੀ ਪ੍ਰਧਾਨ ਕ੍ਰਿਸਚਨ ਨੈਸ਼ਨਲ ਫ਼ਰੰਟ ਇੰਡੀਆ, ਹਰਵਿੰਦਰ ਸਿੰਘ ਹੀਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਤਾਰਾ ਚੰਦ ਬੇਗਮਪੁਰਾ ਟਾਈਗਰ ਫੋਰਸ, ਅਜੇ ਮੱਲ ਮੁੱਖ ਬੁਲਾਰਾ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ, ਵਿਕਾਸ ਹੰਸ ਭਗਵਾਨ ਵਾਲਮੀਕ ਧਰਮ ਰਕਸ਼ਾ ਸਮਿਤੀ, ਜਥੇਦਾਰ ਗੁਰਪ੍ਰੀਤ ਸਿੰਘ ਚੀਮਾ ਅਰਬਾਂ ਖਰਬਾਂ ਦਲ ਪੰਥ, ਅਵਤਾਰ ਬਸੀ ਖਵਾਜੂ ਤੇ ਬਿੱਲਾ ਦਿਓਵਾਲ ਬੇਗਮਪੁਰਾ ਟਾਈਗਰ ਫੋਰਸ, ਪ੍ਰਿੰ. ਗੁਰਨਾਮ ਸਿੰਘ, ਜਸਵੀਰ ਸਿੰਘ ਕਾਕਾ ਗੁੱਜਰ, ਸੁਖਦੀਪ ਸਿੰਘ ਕਾਹਰੀ, ਸੁਖਦੇਵ ਸਿੰਘ ਕਾਹਰੀ, ਮਨਜਿੰਦਰ ਸਿੰਘ ਮਨੀ, ਸਨੀ ਖੋਸਲਾ, ਕਾਕਾ ਸਰਪੰਚ, ਸ਼ੰਮੀ ਸਰੋਆ, ਅਮਨਦੀਪ ਸਿੰਘ ਸਨੀ, ਪਰਮਜੀਤ ਸਿੰਘ ਮਿੰਟੂ, ਮਲਕੀਅਤ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਟਿੱਬਾ ਸਾਹਿਬ, ਰਣਜੀਤ ਸਿੰਘ ਸਾਬੀ, ਸੁਮਿਤ ਸਿੰਘ ਇਸਲਾਮਾਬਾਦ, ਲਖਵੀਰ ਸਿੰਘ ਲਵੀ, ਮਨਜੀਤ ਸਿੰਘ ਜੰਡਾ, ਮਲਕੀਤ ਸਿੰਘ ਸਲਵਾੜਾ, ਸਿਮਰਜੀਤ ਸਿੰਘ ਸੇਮਾ, ਤਜਿੰਦਰ ਸਿੰਘ ਹਰਿਆਣਾ, ਬੂਟਾ ਸਿੰਘ ਸਿੰਗੜੀਵਾਲਾ ਆਦਿ ਸਮੇਤ ਵੱਡੀ ਗਿਣਤੀ ‘ਚ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਹਨ। (ਬਾਕੀ ਸਫਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ਔਰਤ ਦੀ ਮੌਤ ਮਾਮਲੇ ’ਚ ਪਰਿਵਾਰਿਕ ਮੈਂਬਰਾਂ ਵਲੋਂ ਪ੍ਰਭਾਤ ਚੌਂਕ ’ਚ ਪੁਲਿਸ ਖ਼ਿਲਾਫ਼ ਰੋਸ ਧਰਨਾ ਅਗਲੀ ਖ਼ਬਰ ਪੀ.ਯੂ. ਸੈਨੇਟ ਚੋਣਾਂ ’ਚ ਡਾ. ਕੁਲਵੰਤ ਸਿੰਘ ਵਲੋਂ ਪਹਿਲੀ ਤਰਜੀਹ ਦੀ ਵੋਟ ਦੀ ਅਪੀਲ
Ad Position 24