ਰਾਣਾ ਜਨਕ ਸਿੰਘ ਦੀ ਪੁਸਤਕ ਦੇਸ਼ ਪ੍ਰਦੇਸ ਜਾਰੀ
ਬੀਣੇਵਾਲ, 21 ਅਗਸਤ (ਬੈਜ ਚੌਧਰੀ)- ਰਾਣਾ ਜਨਕ ਸਿੰਘ ਕਾਲੇਵਾਲ-ਬੀਤ ਵਲੋਂ ਤੇ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਲਿਖੀ ਪੁਸਤਕ ਦੇਸ ਪ੍ਰਦੇਸ਼ ਪਿੰਡ ਨੈਣਵਾਂ ‘ਚ ਕੀਤੇ ਸਮਾਗਮ ਦੌਰਾਨ ਜਾਰੀ ਕੀਤੀ। ਪ੍ਰਕਾਸ਼ਿਤ ਪੁਸਤਕ ਵਾਰੇ ਲੇਖਕ ਰਾਣਾ ਜਨਕ ਸਿੰਘ ਕਾਲੇਵਾਲ ਬੀਤ ਨੇ ਦੱਸਿਆ ਕਿ ਉਨ੍ਹਾਂ ਨੇ ਪੁਸਤਕ ਵਿਚ ਬੀਤ ਇਲਾਕੇ ਦੀਆਂ ਪੁਰਾਣੀਆਂ ਯਾਦਾਂ ਨੂੰ ਪਰੋਇਆ ਹੈ।
ਬੀਣੇਵਾਲ, 21 ਅਗਸਤ (ਬੈਜ ਚੌਧਰੀ)- ਰਾਣਾ ਜਨਕ ਸਿੰਘ ਕਾਲੇਵਾਲ-ਬੀਤ ਵਲੋਂ ਤੇ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਲਿਖੀ ਪੁਸਤਕ ਦੇਸ ਪ੍ਰਦੇਸ਼ ਪਿੰਡ ਨੈਣਵਾਂ ‘ਚ ਕੀਤੇ ਸਮਾਗਮ ਦੌਰਾਨ ਜਾਰੀ ਕੀਤੀ। ਪ੍ਰਕਾਸ਼ਿਤ ਪੁਸਤਕ ਵਾਰੇ ਲੇਖਕ ਰਾਣਾ ਜਨਕ ਸਿੰਘ ਕਾਲੇਵਾਲ ਬੀਤ ਨੇ ਦੱਸਿਆ ਕਿ ਉਨ੍ਹਾਂ ਨੇ ਪੁਸਤਕ ਵਿਚ ਬੀਤ ਇਲਾਕੇ ਦੀਆਂ ਪੁਰਾਣੀਆਂ ਯਾਦਾਂ ਨੂੰ ਪਰੋਇਆ ਹੈ। ਰਾਣਾ ਜਨਕ ਸਿੰਘ ਨੇ ਕਿਹਾ ਕਿ ਬੇਸ਼ੱਕ ਉਹ ਲੰਬੇ ਸਮੇਂ ਤੋਂ ਵਿਦੇਸ਼ ਕੈਨੇਡਾ ਵਿਚ ਰਹਿ ਰਹੇ ਹਨ ਪਰ ਉਨ੍ਹਾਂ ਦਾ ਦਿਲ ਹਮੇਸ਼ਾ ਪਿੰਡ ਦੀ ਮਿੱਟੀ ਨਾਲ ਜੁੜਿਆ ਰਿਹਾ ਹੈ। ਸਮਾਗਮ ‘ਚ ਮਹਾਂ ਸਿੰਘ ਰੌੜੀ ਪ੍ਰਧਾਨ ਸੀਟੂ ਪੰਜਾਬ, ਗੁਰਨੇਕ ਸਿੰਘ ਭੱਜਲ, ਰਾਮਜੀ ਦਾਸ ਚੌਹਾਨ, ਕੁਸਭੁਸ਼ਨ ਕੁਮਾਰ ਮੈਹਿੰਦਵਾਣੀ, ਮੋਹਨ ਲਾਲ ਬੀਣੇਵਾਲ, ਅਜਾਇਬ ਸਿੰਘ ਬੋਪਾਰਾਏ, ਸੰਦੀਪ ਰਾਣਾ, ਮੰਗਤ ਸਿੰਘ ਦਿਆਲ ਸਾਬਕਾ ਸਰਪੰਚ, ਜੋਗਿੰਦਰ ਸਿੰਘ ਥਾਂਦੀ, ਰਮੇਸ਼ ਧੀਮਾਨ, ਗੁਰਚਰਨ ਸਿੰਘ ਨੈਣਵਾਂ, ਵਿੱਕੀ ਰਾਣਾ ਹਾਜ਼ਰ ਸਨ।