ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਇਕ ਰੋਜ਼ਾ ਵੋਟਰ ਜਾਗਰੂਕਤਾ ਕੈਂਪ ਲਗਾਇਆ
ਤਲਵਾੜਾ, 21 ਅਗਸਤ (ਮਨੀਸ਼ਾ ਮਹਿਤਾ) - ਸਵਰਗੀ ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ.
ਤਲਵਾੜਾ, 21 ਅਗਸਤ (ਮਨੀਸ਼ਾ ਮਹਿਤਾ) - ਸਵਰਗੀ ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ, ਆਈ.ਟੀ.ਆਈ. ਦੇ ਸਿੱਖਿਆਰਥੀਆਂ ਲਈ ਇੱਕ ਰੋਜ਼ਾ ਵੋਟਰ ਜਾਗਰੂਕਤਾ ਕੈਂਪ ਸੰਸਥਾ ਵਿਖੇ ਲਗਾਇਆ ਗਿਆ। ਸੰਸਥਾ ਦੇ ਪ੍ਰਿੰਸੀਪਲ ਹਰਵਿੰਦਰ ਸਿੰਘ ਜਾਜਾ ਟਾਂਡਾ ਉੜਮੁੜ ਨੇ ਸਿੱਖਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਵੋਟਰ ਦੇ ਕੋਲ ਕਿਹੜੇ ਕਿਹੜੇ ਹੱਕ ਹੁੰਦੇ ਹਨ, ਉਸ ਬਾਰੇ ਸਮਝਾਇਆ। ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਪੰਜਾਬ ਵਿਚ ਚੱਲ ਰਹੀ ਐੱਸ.ਆਈ.ਆਰ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜੋ ਵੀ ਸਰਕਾਰੀ ਨੁਮਾਇੰਦਾ ਤੁਹਾਡੇ ਘਰ ਆਵੇ, ਉਸ ਨੂੰ ਪੂਰਾ ਸਹਿਯੋਗ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ ਪ੍ਰਿੰਸੀਪਲ ਸਾਹਿਬ ਨੇ ਸਿੱਖਿਆਰਥੀਆਂ ਨੂੰ ਵੋਟ ਪਾਉਣ ਦੀ ਪ੍ਰਕਿਰਿਆ ਸਬੰਧੀ ਵੀ ਸਮਝਾਇਆ। ਇਸ ਮੌਕੇ ਸੀਨੀਅਰ ਟਰੇਨਿੰਗ ਅਫ਼ਸਰ ਨਿਰਮਲ ਸਿੰਘ ਬੱਧਣ, ਟਰੇਨਿੰਗ ਅਫ਼ਸਰ ਹਰਦਿਆਲ ਸਿੰਘ, ਕਾਰਜਕਾਰੀ ਟਰੇਨਿੰਗ ਅਫ਼ਸਰ ਅਤੇ ਲੋਕਲ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ, ਨਿਖਿਲ ਮਹਿਤਾ, ਕਮਲਜੀਤ ਸਿੰਘ ਰਾਮਗੜ੍ਹੀਆ, ਮਨੋਜ ਕੁਮਾਰ ਕਸ਼ਯਪ, ਮਾਸਟਰ ਦਿਆਲ ਸਿੰਘ ਵਾਗ, ਸੰਦੀਪ ਪੁਰੀਕਾ, ਮਹਿੰਦਰ ਸਿੰਘ ਬਡਿਆਲ, ਚੌਧਰੀ ਪਰਮਪਾਲ ਸਿੰਘ, ਜਤਿੰਦਰ ਸਿੰਘ ਬੱਧਣ, ਪ੍ਰਦੀਪ ਕੁਮਾਰ ਭਾਟੀਆ, ਅਸ਼ੋਕ ਕੁਮਾਰ, ਮੈਡਮ ਸ਼ੁਭਕਾਤਾ, ਮੈਡਮ ਰਾਜਵੰਤ ਕੌਰ, ਮੈਡਮ ਨਿਸ਼ਾ ਦੇਵੀ, ਮੈਡਮ ਬਲਵਿੰਦਰ ਕੌਰ, ਮੈਡਮ ਸੁਸ਼ਮਾ ਰਾਣੀ ਆਦਿ ਹਾਜ਼ਰ ਸਨ।