21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਲੱਧੇਵਾਲ ਸਕੂਲ ਦੀਆਂ 2 ਵਿਦਿਆਰਥਣਾਂ ਵਿੱਦਿਅਕ ਕੈਂਪ ਲਈ ਵਿਦੇਸ਼ ਰਵਾਨਾ

ਮਾਹਿਲਪੁਰ, 21 ਅਗਸਤ (ਰਜਿੰਦਰ ਸਿੰਘ)-ਨਿਸ਼ਕਾਮ ਇੰਟਰਨੈਸ਼ਨਲ ਗਰਲਜ਼ ਸਪਿਰਚੁਅਲ ਐਂਡ ਸੇਵਾ ਰੀਟਰੀਟ, ਕੇਰੀਚੋ, ਕੀਨੀਆ ਵਲੋਂ ਲਗਾਏ ਜਾ ਰਹੇ ਦਸ ਰੋਜ਼ਾ ਗੁਰਮਤਿ ਕੈਂਪ ਇਸ ਕੈਂਪ ‘ਚ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਗੁਰਲੀਨ ਕੌਰ ਅਤੇ ਦਿਲਦੀਪ ਕੌਰ ਦੀ ਚੋਣ ਹੋਈ ਹੈ ਜੋ ਕਿ ਇਹਨਾਂ ਵਿਦਿਆਰਥਣਾਂ ਦੀ ਮਾਪਿਆਂ ਅਤੇ ਸਕੂਲ ਲਈ ਬਹੁਤ ਵੱਡੀ ਪ੍ਰਾਪਤੀ ਦਾ ਮਾਣ ਪ੍ਰਾਪਤ ਹੋਇਆ ਹੈ। ਸਕੂਲ ਦੇ ਪ੍ਰਿੰ.

Ad Position 21
No active advertisement
ਅਜੀਤ ਡੈਸਕ 22-08-2026
ਮਾਹਿਲਪੁਰ, 21 ਅਗਸਤ (ਰਜਿੰਦਰ ਸਿੰਘ)-ਨਿਸ਼ਕਾਮ ਇੰਟਰਨੈਸ਼ਨਲ ਗਰਲਜ਼ ਸਪਿਰਚੁਅਲ ਐਂਡ ਸੇਵਾ ਰੀਟਰੀਟ, ਕੇਰੀਚੋ, ਕੀਨੀਆ ਵਲੋਂ ਲਗਾਏ ਜਾ ਰਹੇ ਦਸ ਰੋਜ਼ਾ ਗੁਰਮਤਿ ਕੈਂਪ ਇਸ ਕੈਂਪ ‘ਚ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਗੁਰਲੀਨ ਕੌਰ ਅਤੇ ਦਿਲਦੀਪ ਕੌਰ ਦੀ ਚੋਣ ਹੋਈ ਹੈ ਜੋ ਕਿ ਇਹਨਾਂ ਵਿਦਿਆਰਥਣਾਂ ਦੀ ਮਾਪਿਆਂ ਅਤੇ ਸਕੂਲ ਲਈ ਬਹੁਤ ਵੱਡੀ ਪ੍ਰਾਪਤੀ ਦਾ ਮਾਣ ਪ੍ਰਾਪਤ ਹੋਇਆ ਹੈ। ਸਕੂਲ ਦੇ ਪ੍ਰਿੰ. ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਗੁਰਮਤਿ ਕੈਂਪ ‘ਚ ਵੱਖ ਵੱਖ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਦੀਆਂ 10 ਵਿਦਿਆਰਥੀਆਂ ਵੀ ਭਾਗ ਲੈਣਗੀਆਂ ਜਿਨ੍ਹਾਂ ‘ਚ 2 ਲੜਕੀਆਂ ਇਸੇ ਸਕੂਲ ਨਾਲ ਸੰਬਧਿਤ ਹਨ। ਪ੍ਰਿੰਸੀਪਲ ਰਾਜਵਿੰਦਰ ਕੌਰ ਸਮੇਤ ਸਮੂਹ ਸਟਾਫ਼ ਨੇ ਇਨ੍ਹਾਂ ਦੋਵਾਂ ਵਿਦਿਆਰਥਣਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਗੁਰਮਤਿ ਕੈਂਪ ਵਿਦਿਆਰਥੀਆਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖੀ ਦੇ ਸਿਧਾਂਤਾਂ ਤੇ ਸੇਵਾ ਦੀ ਭਾਵਨਾ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਤਲਵਾੜ ਦੀ ਅਗਵਾਈ ’ਚ ਬੀ.ਸੀ. ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਮਹਿੰਦੀਪੁਰ ਦਾ ਸਨਮਾਨ ਅਗਲੀ ਖ਼ਬਰ ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਇਕ ਰੋਜ਼ਾ ਵੋਟਰ ਜਾਗਰੂਕਤਾ ਕੈਂਪ ਲਗਾਇਆ
Ad Position 24