ਸਾਈਬਰ ਠੱਗਾਂ ਨੇ ਲੱਖਾਂ ਦੀ ਕੀਤੀ ਠੱਗੀ
ਹੁਸ਼ਿਆਰਪੁਰ, 22 ਅਗਸਤ (ਬਲਜਿੰਦਰਪਾਲ ਸਿੰਘ)- ਸਾਈਬਰ ਪੁਲਿਸ ਨੇ ਲੱਖਾਂ ਰੁਪਏ ਦੀ ਆਨਲਾਈਨ ਠੱਗੀ ਦੇ ਦੋਸ਼ ’ਚ 2 ਵੱਖ-ਵੱਖ ਮਾਮਲੇ ਦਰਜ਼ ਕੀਤੇ ਹਨ। ਪਹਿਲੇ ਮਾਮਲੇ ’ਚ ਠੱਗਾਂ ਨੇ ਸ਼ਿਕਾਇਤਕਰਤਾ ਦੇ ਬੇਟੇ ਦੇ ਦੁਬਈ ’ਚ ਸੜਕ ਹਾਦਸੇ ਦਾ ਝਾਂਸਾ ਦੇ ਕੇ 1 ਲੱਖ 30 ਹਜ਼ਾਰ ਰੁਪਏ ਠੱਗ ਲਏ।
ਹੁਸ਼ਿਆਰਪੁਰ, 22 ਅਗਸਤ (ਬਲਜਿੰਦਰਪਾਲ ਸਿੰਘ)- ਸਾਈਬਰ ਪੁਲਿਸ ਨੇ ਲੱਖਾਂ ਰੁਪਏ ਦੀ ਆਨਲਾਈਨ ਠੱਗੀ ਦੇ ਦੋਸ਼ ’ਚ 2 ਵੱਖ-ਵੱਖ ਮਾਮਲੇ ਦਰਜ਼ ਕੀਤੇ ਹਨ। ਪਹਿਲੇ ਮਾਮਲੇ ’ਚ ਠੱਗਾਂ ਨੇ ਸ਼ਿਕਾਇਤਕਰਤਾ ਦੇ ਬੇਟੇ ਦੇ ਦੁਬਈ ’ਚ ਸੜਕ ਹਾਦਸੇ ਦਾ ਝਾਂਸਾ ਦੇ ਕੇ 1 ਲੱਖ 30 ਹਜ਼ਾਰ ਰੁਪਏ ਠੱਗ ਲਏ। ਉੱਥੇ ਦੂਜੇ ਮਾਮਲੇ ’ਚ ਸਸਤਾ ਡਰਾਈ ਫਰੂਟ ਦਿਵਾਉਣ ਦੇ ਨਾਂਅ ’ਤੇ ਬੈਂਕ ਖਾਤੇ ਤੋਂ 2 ਲੱਖ 5 2 ਹਜ਼ਾਰ ਰੁਪਏ ਉੜਾ ਲਏ। ਪੁਲਿਸ ਨੇ ਦੋਵੇਂ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਨੰਦਾਚੋਰ ਦੇ ਵਾਸੀ ਸੁਰਿੰਦਰਪਾਲ ਨੇ ਪੁਲਿਸ ਨੂੰ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਫ਼ੋਨ ਕਰਕੇ ਕਿਹਾ ਕ ਉਸਦੇ ਲੜਕੇ ਦਾ ਦੁਬਈ ’ਚ ਐਕਸੀਡੈਂਟ ਹੋ ਗਿਆ। ਉਸਨੇ ਦੱਸਿਆ ਕਿ ਦੋਸ਼ੀ ਨੇ ਉਸਨੂੰ ਆਪਣੀਆਂ ਗੱਲਾਂ ’ਚ ਫਸਾ ਕੇ ਲੜਕੇ ਦੇ ਇਲਾਜ ਲਈ 1 ਲੱਖ 30 ਹਜ਼ਾਰ ਰੁਪਏ ਆਨਲਾਈਨ ਟਰਾਂਸਫ਼ਰ ਕਰਵਾ ਲਈ। ਇਸਦੇ ਬਾਅਦ ਉਸ ਨੂੰ ਪਤਾ ਲੱਗਾ ਕਿ ਉਸਦੇ ਲੜਕੇ ਦਾ ਕੋਈ ਐਕਸੀਡੈਂਟ ਨਹੀਂ ਹੋਇਆ। ਇਸ ਤੋਂ ਬਾਅਦ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਦਕਿ ਝਿੰਗੜ ਦੇ ਵਾਸੀ ਦਲਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸੋਸ਼ਲ ਮੀਡੀਆ ’ਤੇ ਸਸਤਾ ਡਰਾਈ ਫਰੂਟ ਨੂੰ ਲੈ ਕੇ ਉਸਨੇ ਇਕ ਵਿਗਿਆਪਨ ਦੇਖਿਆ ਸੀ ਜਿਸਦੇ ਬਾਅਦ ਉਸ ਨੇ ਪੰਜ ਕਿੱਲੋ ਬਦਾਮ ਖ਼ਰੀਦ ਕੇ ਦੋ ਹਜ਼ਾਰ ਰੁਪਏ ਭੇਜ ਦਿੱਤੇ ਸਨ। ਇਸਦੇ ਬਾਅਦ ਜਦੋਂ ਵਾਅਦੇ ਮੁਤਾਬਿਕ ਉਸ ਨੂੰ ਬਦਾਮ ਨਹੀਂ ਪਹੁੰਚੇ ਤਾਂ ਉਸਨੇ ਦੱਸੇ ਨੰਬਰ ’ਤੇ ਫ਼ੋਨ ਕੀਤਾ ਤਾਂ ਸੰਬੰਧਿਤ ਵਿਅਕਤੀ ਨੇ ਪੈਸੇ ਵਾਪਸ ਕਰਨ ਦੇ ਨਾਂਅ ’ਤੇ ਉਸ ਨੂੰ ਬੈਂਕ ਦੀ ਜਾਣਕਾਰੀ ਲੈ ਕੇ ਉਸਦੇ ਐੱਸ.ਬੀ.ਆਈ. ਦੇ ਖਾਤੇ ਚੋਂ 2 ਲੱਖ 52 ਹਜ਼ਾਰ ਰੁਪਏ ਕੱਢ ਲਏ। ਪੁਲਿਸ ਨੇ ਦੋਵੇਂ ਮਾਮਲੇ ਦਰਜ ਕਰਨ ਦੇ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।